ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਮੁਖ ਰੱਖਦੇ ਹੋਏ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਡੇ ਵਾਲਾ) ਫਿਰੋਜ਼ਪੁਰ ਵੱਲੋਂ ਸੰਗਤਾਂ ਦੀ ਸੇਵਾ ਵਿਚ ਮੁਫਤ ਮੈਡੀਕਲ ਕੈਂਪ, ਦਵਾਈਆਂ ਅਤੇ 3 ਦਿਨਾਂ ਲਈ ਅਟੁੱਟ ਲੰਗਰ ਲਗਾਇਆ ਗਿਆ

ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਮੁਖ ਰੱਖਦੇ ਹੋਏ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਡੇ ਵਾਲਾ) ਫਿਰੋਜ਼ਪੁਰ ਵੱਲੋਂ ਸੰਗਤਾਂ ਦੀ ਸੇਵਾ ਵਿਚ ਮੁਫਤ ਮੈਡੀਕਲ ਕੈਂਪ, ਦਵਾਈਆਂ ਅਤੇ 3 ਦਿਨਾਂ ਲਈ ਅਟੁੱਟ ਲੰਗਰ ਲਗਾਇਆ ਗਿਆ

ਫ਼ਿਰੋਜ਼ਪੁਰ 05 ਅਕਤੂਬਰ [ਕੈਲਾਸ਼ ਸ਼ਰਮਾ ਜਿਲਾ ਵਿਸੇਸ਼ ਸੰਵਾਦਦਾਤਾ]=

ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜ਼ਪੁਰ ਵਿਖੇ ਸੰਗਤਾ ਦੀ ਸੇਵਾ ਵਿੱਚ ਫਰੀ ਮੈਡੀਕਲ ਕੈਂਪ, ਦਵਾਈਆ ਅਤੇ ਤਿੰਨ ਦਿਨ ਲਈ ਅਟੁੱਟ ਲੰਗਰ ਲਗਾਇਆ ਗਿਆ। ਹਰ ਸਾਲ ਪੁੱਤਰਾ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦਾ ਭਾਰੀ ਸਲਾਨਾ ਜੋੜ ਮੇਲਾ ਲੱਗਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਸਾਹਿਬ ਜੀ ਵੱਲੋ ਕੀਤਾ ਗਿਆ ਸੀ। ਬਾਬਾ ਬੁੱਢਾ ਸਾਹਿਬ ਜੀ ਨੂੰ ਜਾਣ ਵਾਲੀਆ ਸੰਗਤਾ ਲਈ ਉਚੇਚੇ ਪ੍ਰਬੰਧ ਕੀਤੇ ਗਏ। ਇਸ ਲੰਗਰ ਦੇ ਪ੍ਰਬੰਧ ਵਿੱਚ ਕਾਲਜ ਮੈਨਜਮੈਟ, ਸਟਾਫ ਅਤੇ ਵਿਦਿਆਰਥੀਆ ਵੱਲੋ ਪੂਰਾ ਸਹਿਯੋਗ ਦਿੱਤਾ ਗਿਆ। ਡਾਂ ਸੰਜੀਵ ਮਨਕੋਟਾਲਾ ਵੱਲੋ ਮੈਡੀਕਲ ਕੈਂਪ ਦੀ ਸਾਰੀ ਦੇਖ- ਰੇਖ ਕੀਤੀ ਗਈ। ਲੰਗਰ ਦੀ ਸ਼ੁਰੂਆਤ ਅਰਦਾਸ ਕਰਵਾ ਕੇ ਕੀਤੀ ਗਈ ਜਿਸ ਵਿੱਚ ਡਾਇਰੈਕਟਰ ਸ਼੍ਰੀ ਧਰਮਪਾਲ ਬਾਸਲ ਜੀ ਸ਼ਾਮਿਲ ਹੋਏ । ਇਸ ਫਰੀ ਮੈਡੀਕਲ ਕੈਂਪ ਲਈ ਹਾਰਮਨੀ ਆਯੂਰਵੈਦਿਕ ਕਾਲਜ ਵੱਲੋ ਵੀ ਸਹਿਯੋਗ ਕੀਤਾ ਗਿਆ। ਸਾਰੇ ਸਟਾਫ ਅਤੇ ਵਿਦਿਆਰਥੀਆ ਵੱਲੋ ਪੂਰੀ  ਸ਼ਰਧਾ ਨਾਲ ਲੰਗਰ ਵਿੱਚ ਸੇਵਾ ਕੀਤੀ ਗਈ। ਲਾਈਫ ਗਰੁੱਪ,ਸੇਵਾ ਭਾਰਤੀ, ਸਰਹੱਦੀ ਲੋਕ ਸੇਵਾ ਸਮਿਤੀ ਅਤੇ ਭਗਤੀ ਭਜਨ ਗਰੁੱਪ ਸੰਸਥਾਵਾ ਵੱਲੋ ਸਹਿਯੋਗ ਕੀਤਾ ਗਿਆ। ਇਸ ਮੌਕੇ ਤੇ ਬਲਵੰਤ ਸਿੰਘ ਸਿੱਧੂ, ਮੁਕੇਸ਼ ਗੋਇਲ, ਗੋਰਵ ਅਨਮੋਲ, ਮਹਿੰਦਰ ਬਜਾਜ, ਰਾਕੇਸ਼ ਪਾਠਕ, ਤਰਲੋਚਨ ਚੋਪੜਾ,  ਕੈਲਾਸ਼ ਸ਼ਰਮਾ, ਪ੍ਰਿੰਸੀਪਲ ਡਾਂ ਮਨਜੀਤ ਕੌਰ, ਸ਼ਰਨਜੀਤ ਕੌਰ, ਸੁੱਖਵਿੰਦਰ ਕੌਰ, ਇੰਦਰਜੀਤ ਕੌਰ, ਜਸਮੀਤ ਕੌਰ, ਅਮਨਦੀਪ ਕੌਰ, ਪਰਮਿੰਦਰ ਕੌਰ, ਗੁਰਦੀਪ ਕੌਰ, ਜਗਦੇਵ ਸਿੰਘ, ਹਰਵਿੰਦਰ ਕੌਰ, ਸੰਗੀਤਾ ਹਾਡਾ, ਗੁਰਮੀਤ ਕੌਰ, ਗੀਂਤਾਜਲੀ, ਕੋਮਲਜੀਤ ਕੌਰ, ਪ੍ਰਿਯੰਕਾ, ਤਵਿੰਦਰ ਕੌਰ, ਗੁਰਪ੍ਰੀਤ ਕੌਰ, ਅਰਸ਼ਦੀਪ ਕੌਰ, ਸੰਜੀਵਨੀ,  ਮਨਪ੍ਰੀਤ ਕੌਰ, ਸਨਪ੍ਰੀਤ ਕੌਰ ਆਦਿ ਸ਼ਾਮਿਲ ਰਹੇ।  

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आजमगढ़ :बीजेपी कार्यालय पर मनाया गया वीरांगना महारानी दुर्गावती की जयंती समारोह

Fri Oct 6 , 2023
आजमगढ़ बीजेपी कार्यालय पर मनाया गया वीरांगना महारानी दुर्गावती की जयंती समारोह वीरांगना महारानी दुर्गावती की जयंती समारोह, अनुसूचित जनजाति मोर्चाआजमगढ़ व लालगंज की तरफ से भाजपा कार्यालय आजमगढ़ में बड़े धूम धाम से मनाया गया । अभिराज गोंड जी की टीम के द्वारा गोंड आदिवासी पारंपरिक नृत्य और गायन […]

You May Like

advertisement