
(ਪੰਜਾਬ) ਫਿਰੋਜਪੁਰ 13 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਗੁਲਸ਼ਨ ਸਚਦੇਵਾ ਨੂੰ ਮੋਢੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਲਸ਼ਨ ਸਚਦੇਵਾ ਦੀ ਪ੍ਰਧਾਨ ਦੇ ਅਹੁਦੇ ਲਈ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਇਸ ਮੌਕੇ ਡਿਸਟਿਕ ਗਵਰਨਰ 3090 ਰੋਟ. ਸੀ ਏ ਅਮਿਤ ਸਿੰਗਲਾ , ਪਾਸਟ ਡਿਸਟਿਕ ਗਵਰਨਰ ਘਨਸ਼ਾਮ ਕਾਂਸਲ ਅਤੇ ਡਿਸਟਿਕ ਇੰਨਰੈਕਟ ਚੈਅਰ ਕਮਲ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਜੀਰਕਪੁਰ ਵਿੱਖੇ ਡਿਸਟਿਕ ਅਸੈਬਲੀ ਵਿੱਚ ਕਾਲਰ ਪਾ ਕੇ ਸਨਮਾਨਿਤ ਕੀਤਾ। ਕਮਲ ਸ਼ਰਮਾ ਨੂੰ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦਾ ਸੱਕਤਰ ਬਣਾਇਆ ਗਿਆ। ਨਵ ਨਿਯੁਕਤ ਪ੍ਰਧਾਨ ਗੁਲਸ਼ਨ ਸਚਦੇਵਾ ਨੇ ਦੱਸਿਆ ਕਿ ਇਹ ਚੋਣ ਰੋਟਰੀ ਸਾਲ 2026-27 ਲਈ ਕੀਤੀ ਗਈ ਹੈ। ਗੁਲਸ਼ਨ ਸਚਦੇਵਾ ਇੱਕ ਨਾਮਵਰ ਵਪਾਰੀ ਹੋਣ ਦੇ ਨਾਲ-ਨਾਲ ਸਮਾਜ ਸੇਵਕ ਵੀ ਹਨ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਹਮੇਸ਼ਾ ਮੋਹਰੀ ਰਹਿੰਦੇ ਹਨ। ਗੁਲਸ਼ਨ ਸਚਦੇਵਾ ਇਲਾਕੇ ਦੀਆਂ ਬਹੁਤੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ। ਉਹਨਾ ਦੇ ਕੰਮ ਦੇ ਮੱਦੇਨਜ਼ਰ, ਉਹਨਾਂ ਨੂੰ ਸਾਲ 2026-27 ਲਈ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦਾ ਪ੍ਰਧਾਨ ਬਣਾਇਆ ਗਿਆ ਹੈ। ਪ੍ਰਧਾਨ ਗੁਲਸ਼ਨ ਸਚਦੇਵਾ ਨੇ ਦੱਸਿਆ ਕਿ ਉਸਦਾ ਟੀਚਾ 52 ਹਫ਼ਤਿਆਂ ਵਿੱਚ 52 ਸਮਾਜ ਸੇਵੀ ਪ੍ਰਾਜੈਕਟ ਕਰਨਾ ਹੈ। ਖ਼ਾਸਕਰ ਗਰੀਬ ਲੜਕੀਆਂ ਦਾ ਵਿਆਹ, ਲੋੜਵੰਦ ਵਿਦਿਆਰਥੀਆਂ ਲਈ 1 ਲੱਖ ਰੁਪਏ ਦਾ ਮੁਫਤ ਬੀਮਾ, ਮੈਡੀਕਲ ਕੈਂਪਾਂ ਦਾ ਆਯੋਜਨ, ਖੂਨਦਾਨ ਕੈਂਪ, ਬਰਸਾਤ ਦੇ ਮੌਸਮ ਵਿੱਚ ਰੁੱਖ ਲਗਾਉਣ ਦੇ ਪ੍ਰਾਜੈਕਟ ਵਿਸ਼ੇਸ਼ ਤੋਰ ਤੇ ਰੱਖੇ ਗਏ ਹਨ।
ਪੀ ਡੀ ਜੀ ਵਿਜੈ ਅਰੋੜਾ, ਰੋਟੇਰੀਅਨ ਅਸ਼ੋਕ ਬਹਿਲ, ਸਾਬਕਾ ਪ੍ਰਧਾਨ ਬਲਦੇਵ ਸਲੂਜਾ, ਅਨਿਲ ਚੋਪੜਾ, ਰੋਟੇਰੀਅਨ ਦਸ਼ਮੇਸ਼ ਸੇਠੀ, ਰੋਟੇਰੀਅਨ ਬੀ. ਐੱਸ. ਸੰਧੂ, ਰੋਟੇਰੀਅਨ ਹਰਵਿੰਦਰ ਘਈ, ਐ ਜੀ ਰਾਹੁਲ ਕੱਕੜ, ਸੁਖਦੇਵ ਸ਼ਰਮਾ ਨੇ ਮੁਬਾਰਕਬਾਦ ਦਿੱਤੀ ਅਤੇ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ।


