ਭਗਤੀ ਭਜਨ ਗਰੁੱਪ ਵੱਲੋਂ ਸ੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ਫਿਰੋਜ਼ਪੁਰ ਕੈਂਟ ਵਿਖੇ ਕੀਰਤਨ ਦਾ ਕੀਤਾ ਗਿਆ ਆਯੋਜਨ
ਫਿਰੋਜ਼ਪੁਰ 28 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=
ਭਗਤੀ ਭਜਨ ਗਰੁੱਪ ਵੱਲੋ ਸ਼੍ਰੀ ਧਰਮਪਾਲ ਬਾਸਲ ਜੀ (ਸੰਸਥਾਪਕ ਭਗਤੀ ਭਜਨ ਗਰੁੱਪ, ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਦੀ ਅਗਵਾਈ ਵਿੱਚ ਸ਼੍ਰੀ ਰਾਮਬਾਗ ਬਿਰਧ ਸੇਵਾ ਆਸ਼ਰਮ ਫਿਰੋਜ਼ਪੁਰ ਕੈਟ ਵਿਖੇ ਕੀਰਤਨ ਕੀਤਾ ਗਿਆ। ਜਿਸ ਦਾ ਸਾਰਾ ਪ੍ਰੰਬਧ ਗਤਿੰਦਰ ਕਮਲ ਵੱਲੋ ਕੀਤਾ ਗਿਆ ਅਤੇ ਹਰੀਸ਼ ਗੋਇਲ ਬਿਰਧ ਸੇਵਾ ਆਸ਼ਰਮ ਦੇ ਸੰਚਾਲਕ ਵੱਲੋ ਉਹਨਾ ਦਾ ਪੂਰਾ ਸਹਿਯੋਗ ਕੀਤਾ ਗਿਆ। ਸਭ ਤੋ ਪਹਿਲਾ ਮਾਤਾ ਜੀ ਦੀ ਮੂਰਤੀ ਸਜਾ ਕੇ ਜੋਤ ਜਗਾਈ ਗਈ। ਇਸ ਤੋ ਬਾਅਦ ਸ੍ਰੀ ਗਣੇਸ਼ ਵੰਧਨਾ ਨਾਲ ਪ੍ਰੋਗਰਾਮ ਦੀ ਸ਼ੂਰੂਆਤ ਕੀਤੀ ਗਈ। ਇਸ ਤੋ ਬਾਅਦ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਸ਼੍ਰੀ ਧਰਮਪਾਲ ਬਾਸਲ ਵੱਲੋਂ ਠੰਡੀਆ ਹਵਾਵਾ ਵਗੀਆਂ ਅਤੇ ਮੈ ਤੇ ਮੇਰੀ ਮਾਂ ਭਜਨ ਗਾਇਨ ਕਰਨ ਤੋ ਬਾਅਦ ਸਾਰੀਆ ਸੰਗਤਾ ਮਾਤਾ ਰਾਣੀ ਦੀ ਭਗਤੀ ਵਿੱਚ ਲੀਨ ਹੋ ਗਈਆਂ। ਸਾਰਿਆਂ ਵੱਲੋਂ ਭਜਨ ਕੀਰਤਨਦਾ ਆਨੰਦ ਮਾਣਿਆ ਗਿਆ। ਸ਼੍ਰੀ ਧਰਮਪਾਲ ਬਾਸਲ ਜੀ ਦਾ ਗੌਰਵ ਅਨਮੋਲ (ਮਿਊਜਿਕ ਡਾਇਰੈਕਟਰ) ਵੱਲੋਂ ਪੂਰਾ ਸਾਥ ਦਿੱਤਾ ਗਿਆ। ਸ਼੍ਰੀ ਗਤਿੰਦਰ ਕਮਲ ਅਤੇ ਹਰੀਸ਼ ਗੋਇਲ ਵੱਲੋਂ ਦੇਸੀ ਘਿਉ ਦੇ ਲੰਗਰ ਦਾ ਸਾਰਿਆਂ ਵਾਸਤੇ ਪ੍ਰਬੰਧ ਕੀਤਾ ਗਿਆ। ਇਸ ਮੌਕੇ ਭਗਤੀ ਭਜਨ ਗਰੁੱਪ ਦੇ ਮੈਬਰ ਅਸ਼ੋਕ ਗਰਗ, ਮੁਕੇਸ਼ ਗੋਇਲ, ਤਰਲੋਚਨ ਚੋਪੜਾ, ਹੇਮਤ ਸਿਆਲ ਅਤੇ ਮਹਿੰਦਰ ਬਜਾਜ ਨੇ ਵੀ ਮਾਤਾ ਜੀ ਦੇ ਦਰਬਾਰ ਤੇ ਹਾਜ਼ਰੀ ਲਗਵਾਈ।