Uncategorized

ਗੱਟੀ ਰਾਜੋ ਕੇ ਸਕੂਲ ‘ਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਧਾਰਮਿਕ ਸਮਾਗਮ ਆਯੋਜਿਤ

ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਮਦਦ ਕਰਨ ਵਾਲੀਆਂ 30 ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦਾ ਕੀਤਾ ਸਨਮਾਨ

30 ਸਕੂਲਾਂ ਦੇ 3200 ਵਿਦਿਆਰਥੀਆਂ ਨੂੰ ਲਗਭਗ 35 ਲੱਖ ਰੁਪਏ ਦੀ ਕੀਤੀ ਮਦਦ

‘ਈਚ ਵਨ ਅਡਾਪਟ ਵਨ’ ਮੁਹਿੰਮ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਲਈ ਬੜੀ ਵਰਦਾਨ

(ਪੰਜਾਬ) ਫਿਰੋਜ਼ਪੁਰ 19 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

  ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।  ਸਮਾਗਮ ਵਿੱਚ ਗ੍ਰੰਥੀ ਸਿੰਘ ਭਾਈ ਮਲਕੀਤ ਸਿੰਘ ਅਤੇ ਸਕੂਲ ਸਟਾਫ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉਪਰੰਤ ਰਾਗੀ ਜਥੇ ਭਾਈ ਜਸਪਾਲ ਸਿੰਘ ਅਤੇ ਸਾਥੀਆਂ ਵੱਲੋਂ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪਿੰਡ, ਵਿਦਿਆਰਥੀਆਂ ਅਤੇ ਸਮਾਜ ਦੀ ਚੜਦੀ ਕਲਾ ਵਾਲੇ ਉਜਵੱਲ ਭਵਿੱਖ ਲਈ ਅਰਦਾਸ ਕੀਤੀ ਗਈ। ਪਿਛਲੇ ਢਾਈ ਮਹੀਨਿਆਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਸਰਹੱਦੀ ਖੇਤਰ ਦੇ  ਵਿਦਿਆਰਥੀਆਂ ਦੀ ਮਦਦ ਲਈ ਡਾ.ਸਤਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਫ਼ਿਰੋਜ਼ਪੁਰ ਅਤੇ ਸਕੂਲ ਸਟਾਫ਼ ਵੱਲੋਂ ਸ਼ੁਰੂ ਕੀਤੀ 'ਈਚ ਵਨ ਅਡਾਪਟ ਵਨ' ਮੁਹਿੰਮ ਰਾਹੀਂ ਵਿਦਿਆਰਥੀਆਂ ਦੀਆਂ ਫੀਸਾਂ , ਵਰਦੀਆਂ, ਸਟੇਸ਼ਨਰੀ, ਬੈਗ, ਮੈਡੀਕਲ ਕੈਂਪ ਅਤੇ ਹੋਰ ਲੋੜੀਂਦੀ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਦੇ ਮਹੱਤਵਪੂਰਨ ਕਾਰਜ ਵਿੱਚ ਅੱਗੇ ਆਉਣ ਵਾਲੀਆਂ 30 ਤੋਂ ਵੱਧ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ ਸਿਰੋਪਾਉ ,ਪ੍ਰਸ਼ੰਸਾ ਪੱਤਰ ਅਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ।

     ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਗਿਵ ਐਂਡ ਗਰੋਅ ਫਾਊਂਡੇਸ਼ਨ ਦੇ ਸੰਸਥਾਪਕ ਸ. ਜਸਜੀਤ ਸਿੰਘ ਮਲਿਕ, ਸਤਨਾਮ ਸਰਬ ਕਲਿਆਣ ਟਰਸਟ ਚੰਡੀਗੜ੍ਹ ਤੋਂ ਬਿੰਦਰਾ ਜੀ ਅਤੇ ਅਮ੍ਰਿਤਪਾਲ ਸਿੰਘ, ਹੰਭਲਾ ਫਾਊਂਡੇਸ਼ਨ ਵੱਲੋਂ ਗੁਰਨਾਮ ਸਿੰਘ ਗਾਮਾ ਸਿੱਧੂ ਅਤੇ ਡਾ ਸੁਰਜੀਤ ਸਿੰਘ ਸਿੱਧੂ,ਅਦਾਰਾ ਅਜੀਤ ਗਰੁੱਪ ਆਫ ਪਬਲੀਕੇਸ਼ਨ ਦੇ ਗੁਰਿੰਦਰ ਸਿੰਘ ਸਟੇਟ ਅਵਾਰਡੀ, ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦਿਲੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇੰਦਰਪਾਲ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ, ਸਰਬਜੀਤ ਸਿੰਘ ਭਾਵੜਾ, ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਬਠਿੰਡਾ, ਹਾਰਮਨੀ ਆਯੁਰਵੇਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜ਼ਪੁਰ ਦੇ ਚੇਅਰਮੈਨ ਧਰਮਪਾਲ ਬਾਂਸਲ ਅਤੇ ਪ੍ਰਿੰਸੀਪਲ ਡਾ ਸੁਮਨ ਲਤਾ, ਰੋਟਰੀ ਕਲੱਬ ਤੋਂ ਅਸ਼ੋਕ ਬਹਿਲ ਅਤੇ ਦਸ਼ਮੇਸ਼ ਸਿੰਘ ਸੇਠੀ, ਫਿਰੋਜ਼ਪੁਰ ਫਾਊਂਡੇਸ਼ਨ ਦੇ ਵਿਕਾਸ ਪਾਸੀ, ਰੋਟਰੀ ਕਲੱਬ ਗੋਨਿਆਣਾ ਮਿਡ ਟਾਊਨ,ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਅਮਰਜੀਤ ਕੌਰ ਮੱਖੂ , ਐਨ ਆਰ ਆਈ ਸ਼੍ਰੀਮਤੀ ਜਸਪ੍ਰੀਤ ਕੌਰ ਤਲਵੰਡੀ ਭਾਈ,ਏਅਰਟਲ ਭਾਰਤੀ ਫਾਊਂਡੇਸ਼ਨ ਅਤੇ ਸ਼੍ਰੀ ਹੰਸ ਰਾਜ ਮੋਫ਼ਰ ਪ੍ਰਧਾਨ ਮੁਸਲਿਮ ਫਰੰਟ ਪੰਜਾਬ ਸਮੇਤ ਕਈ ਸੰਸਥਾਵਾਂ ਅਤੇ ਦਾਨੀ ਸੱਜਣਾਂ ਜਿਹਨਾਂ ਦੇ ਸਹਿਯੋਗ ਨਾਲ ਫਿਰੋਜ਼ਪੁਰ ਜ਼ਿਲ੍ਹੇ ਦੇ 30 ਹੜ੍ਹ ਪ੍ਰਭਾਵਿਤ ਸਕੂਲਾਂ ਦੇ 3200 ਤੋਂ ਵੱਧ ਵਿਦਿਆਰਥੀਆਂ ਦੀ ਲਗਭਗ 35 ਲੱਖ ਰੁਪਏ ਤੋਂ ਵੱਧ ਦੀ ਮਦਦ ਸੰਭਵ ਹੋਈ, ਉਹਨਾਂ ਦਾ ਧੰਨਵਾਦ ਕੀਤਾ ਗਿਆ।

   ਡਾ.ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਇਹਨਾਂ ਸੰਸਥਾਵਾਂ ਤੋਂ ਇਲਾਵਾ ਗੱਟੀ ਰਾਜੋ ਕੇ ਸਕੂਲ ਸਟਾਫ ਦੀ ਭੂਮਿਕਾ ਬੇਹੱਦ ਸ਼ਲਾਘਾਯੋਗ ਰਹੀ, ਜਿਹਨਾਂ ਦੇ ਸਹਿਯੋਗ ਨਾਲ ਸਮਾਜ ਨੂੰ ਦਾਨ ਦੀ ਦਿਸ਼ਾ ਬਦਲਣ ਦੀ ਪ੍ਰੇਰਨਾ ਦਿੰਦੇ ਹੋਏ ਸਮਾਜ ਦਾ ਭਵਿੱਖ ਬੱਚਿਆਂ ਦੀ ਮਦਦ ਲਈ ਲੋਕ ਵੱਡੀ ਗਿਣਤੀ ਵਿਚ ਅੱਗੇ ਆਏ, ਉਹਨਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਹੜ੍ਹਾਂ ਕਾਰਨ ਆਈ ਆਰਥਿਕ ਤੰਗੀ, ਉਹਨਾਂ ਦੀ ਪੜ੍ਹਾਈ ਵਿੱਚ ਰੁਕਾਵਟ ਨਹੀਂ ਬਨਣੀ ਚਾਹੀਦੀ ਹੈ।

  ਇਸ ਮੌਕੇ ਬੀ.ਐੱਸ.ਐੱਫ. ਦੇ ਡਿਪਟੀ ਕਮਾਂਡੈਂਟ ਗੁਰਨਾਮ ਸਿੰਘ, ਕੰਪਨੀ ਕਮਾਂਡੈਂਟ ਮਹੇਸ਼ ਵਰਮਾ,ਡਾ. ਰੂਪ ਸਿੰਘ, ਕਪਿਲ ਸਾਨਣ ਬੀ.ਐਨ.ਓ, ਅਸ਼ਵਿੰਦਰ ਸਿੰਘ ਵੋਕੇਸ਼ਨਲ ਕੋਆਰਡੀਨੇਟਰ, ਸੁਖਵਿੰਦਰ ਕੌਰ ਐਸ.ਬੀ.ਐੱਸ ਨਰਸਿੰਗ ਕਾਲਜ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਸਕੂਲ ਕਮੇਟੀ ਦੇ ਅਹੁਦੇਦਾਰ,ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। 

       ਸਮਾਗਮ ਦੇ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਕੂਲ ਦੇ ਸਮੂਹ ਸਟਾਫ ਪ੍ਰਿਅੰਕਾ ਜੋਸ਼ੀ, ਨੀਰੂ ਸ਼ਰਮਾ, ਗੀਤਾ, ਸੂਚੀ ਜੈਨ, ਸ਼ਵੇਤਾ ਅਰੋੜਾ, ਪ੍ਰਵੀਨ ਬਾਲਾ, ਸਰੂਚੀ ਮਹਿਤਾ, ਪ੍ਰਿਤਪਾਲ ਸਿੰਘ, ਦਵਿੰਦਰ, ਅਰੁਣ ਕੁਮਾਰ, ਮਨਦੀਪ ਸਿੰਘ, ਵਿਸ਼ਾਲ ਗੁਪਤਾ, ਜਗਦੀਸ਼ ਚੰਦਰ, ਵਿਜੇ ਭਾਰਤੀ, ਮਹਿਮਾ, ਨੀਤੀਕਾ ਚਾਵਲਾ, ਕਮਲਦੀਪ ਕੌਰ, ਬਲਜੀਤ ਕੌਰ, ਕੰਚਨ ਨੈਨਸੀ, ਕਰਨ ਸਿੰਘ, ਗਗਨਦੀਪ ਸਿੰਘ, ਰਜਨੀ ਅਤੇ ਕੈਂਪਸ ਮੈਨੇਜਰ ਕਸ਼ਮੀਰ ਸਿੰਘ ਨੇ ਸ਼ਲਾਘਾਯੋਗ ਭੁਮਿਕਾ ਨਿਭਾਈ ।

      ਸਮਾਗਮ ਦੇ ਅੰਤ ਵਿੱਚ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।ਸਕੂਲ ਇੰਚਾਰਜ ਤਜਿੰਦਰ ਸਿੰਘ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button
plz call me jitendra patel