ਲੋਕ ਸਭਾ ਚੋਣ 2024 ਹਲਕਾ ਫਿਰੋਜਪੁਰ ਦਿਹਾਤੀ ਵਿਖੇ ਸਹਾਇਕ ਰਿਟਰਨਿੰਗ ਅਫਸਰ ਵੱਲੋਂ ਵਲੰਟੀਅਰ ਸਨਮਾਨਿਤ

ਹਲਕੇ ਵਿੱਚ ਬਣਾਏ ਮਾਡਲ ਬੂਥਾਂ , ਪਿੰਕ ਬੂਥਾਂ ਦੀ ਵੋਟਰਾਂ ਨੇ ਕੀਤੀ ਨਿੱਘੀ ਪ੍ਰਸ਼ੰਸਾ।

ਫਿਰੋਜ਼ਪੁਰ 01 ਜੂਨ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਚੋਣ ਅਫਸਰ -ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਆਈ.ਏ.ਐਸ. ਦੀ ਅਗਵਾਈ ਵਿੱਚ ਲੋਕ ਸਭਾ ਚੋਣਾ 2024 ਵਿੱਚ ਜਿਲ੍ਹੇ ਭਰ ਵਿੱਚ ਵੋਟਰਾਂ ਦੀ ਸਹੂਲੀਅਤ ਲਈ ਅਨੇਕਾਂ ਉਪਰਾਲੇ ਕੀਤੇ ਗਏ, ਵੋਟ ਪਾਉਣ ਦੇ ਨਾਲ ਨਾਲ ਜਿੱਥੇ ਹਰਿਆਵਲ ਲਹਿਰ ਦਾ ਸੱਦਾ ਦਿੱਤਾ ਗਿਆ, ਉਥੇ ਹੀ ਅੱਜ ਹਲਕਾ ਫਿਰੋਜਪੁਰ ਦਿਹਾਤੀ ਵਿਖੇ ਰਿਟਰਨਿੰਗ ਅਫਸਰ ਫਿਰੋਜ਼ਪੁਰ ਦਿਹਾਤੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਫਿਰੋਜਪੁਰ ਨਿਧੀ ਕੁਮੰਦ ਬੰਬਾਹ ਪੀ.ਸੀ.ਐਸ. ਦੀ ਦੇਖ-ਰੇਖ ਵਿੱਚ ਹਲਕੇ ਵਿੱਚ ਛੇ ਮਾਡਲ ਬੂਥ, ਦੋ ਗ੍ਰੀਨ ਬੂਥ, ਦੋ ਪਿੰਕ ਬੂਥ, ਦੋ ਯੂਵਾ ਸੰਚਾਲਿਤ ਬੂਥ ਅਤੇ ਦੋ ਪੀ ਡਬਲ ਯੂ ਡੀ ਸੰਚਾਲਿਤ ਬੂਥ ਬਣਾਏ ਗਏ । ਸਾਰੇ ਹੀ ਆਦਰਸ਼ ਬੂਥਾ ਨੂੰ ਵਿਆਹ ਵਾਂਗ ਸਜਾਇਆ ਗਿਆ, ਜਿੱਥੇ ਵੋਟਰਾਂ ਦਾ ਫੁੱਲਾ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ , ਉੱਥੇ ਹੀ ਹਰੇਕ ਬੂਥ ਤੇ ਚਾਹ-ਪਾਣੀ ਲੰਗਰ ਆਦਿ ਦੀ ਵਿਵਸਥਾ ਕੀਤੀ ਗਈ । ਇੱਲੈਕਸ਼ਨ ਸੈੱਲ ਇੰਚਾਰਜ਼ ਜਸਵੰਤ ਸੈਣੀ ਅਤੇ ਸਵੀਪ ਕੋਆਰਡੀਨੇਟਰ ਕਮਲ ਸ਼ਰਮਾ ਜੀ ਨੇ ਵੋਟਰਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ ,ਇਸ ਮੰਤਵ ਲਈ ਬੀ ਐਲ ਓ ਦੁਆਰਾਂ ਸਪੈਸ਼ਲ ਹੈਲਪ -ਡੈਸਕ ਲਗਾਇਆ ਗਿਆ । ਏ. ਡੀ. ਸੀ. ਨਿਧੀ ਕੁਮੰਦ ਬੰਬਾਹ ਅਤੇ ਸਹਾਇਕ ਰਿਟੰਰਨਿੰਗ ਅਫ਼ਸਰ -1 ਕਮ ਡੀ.ਡੀ.ਪੀ.ਓ. ਜਸਵੰਤ ਸਿੰਘ ਬੜੈਚ ਜੀ ਵੱਲੋਂ ਬੂਥਾਂ ਤੇ ਸ਼ਾਨਦਾਰ ਸੇਵਾਵਾ ਨਿਭਾ ਰਹੇ ਵਲੰਟੀਅਰ ਵਿਦਿਆਰਥੀਆ ਨੂੰ ਸਰਟੀਫ਼ਿਕੇਟ ਅਤੇ ਬੈਚ ਦੇ ਕੇ ਸਨਮਾਨਿਤ ਕੀਤਾ ਗਿਆ , ਨਵੇਂ ਵੋਟਰ ਪੀ ਡਬਲ ਯੂ ਡੀ ਵੋਟਰ ਅਤੇ ਬਜ਼ੁਰਗ ਵੋਟਰਾ ਨੂੰ ਵੀ ਬੈਂਜ ਲਗਾ ਕੇ ਅਤੇ ਸਰਟੀਫ਼ਿਕੇਟ ਦੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਸਹਾਇਕ ਰਿਟੰਰਨਿੰਗ ਅਫਸਰ-2 ਹਰਕੀਤ ਸਿੰਘ, ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਚੋਣ ਕਾਨੂੰਗੋ ਮੈਡਮ ਗਗਨਦੀਪ, ਸਹਾਇਕ ਸਵੀਪ ਕੋਆਰਡੀਨੇਟਰ ਚਰਨਜੀਤ ਸਿੰਘ, ਸਹਾਇਕ ਇਲੈਕਸ਼ਨ ਸੈੱਲ ਇੰਚਾਰਜ਼ ਅੰਗਰੇਜ਼ ਸਿੰਘ, ਸੁਖਚੈਨ ਸਿੰਘ, ਪ੍ਰਿੰਸੀਪਾਲ ਸੰਜੀਵ ਟੰਡਨ, ਅਤਰ ਸਿੰਘ ਗਿੱਲ, ਸੰਦੀਪ ਟੰਡਨ, ਨਰੇਸ਼ ਸਵਾਮੀ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आनलाईन फ्राड से बचने के लिए हर नागरिक का जागरूक होना जरुरी : एस एस भोरिया

Sat Jun 1 , 2024
वैद्य पण्डित प्रमोद कौशिक। साईबर ठग इंटरनेट मीडिया के जरिए रिश्तेदार बनकर करते है कॉल। कुरुक्षेत्र : आमजन को साईबर अपराधों और उनसे बचने के बारे में जागरूक करने के लिए पुलिस विभाग द्वारा प्रयास लगातार जारी है। पुलिस अलग-अलग तरीकों से आमजन को जागरूक करने में जुटी है। पुलिस […]

You May Like

advertisement