ਮਿਸ ਏਕਤਾ ਉਪਲ ਚੀਫ ਜੁਡੀਸ਼ਅਲ ਮੈਜਿਸਟਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਵੱਲੋਂ ਪੈਸਿਆਂ ਦੀ ਰਿਕਵਰੀ ਕੇਸ ਵਿੱਚ ਮੀਡੀਏਸ਼ਨ ਸੈਂਟਰ ਰਾਹੀਂ ਧਿਰਾਂ ਦੀ ਸਹਿਮਤੀ ਨਾਲ ਕੀਤਾ ਗਿਆ ਕੇਸ ਦਾ ਨਿਪਟਾਰਾ

ਮਿਸ ਏਕਤਾ ਉਪਲ ਚੀਫ ਜੁਡੀਸ਼ਅਲ ਮੈਜਿਸਟਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਵੱਲੋਂ ਪੈਸਿਆਂ ਦੀ ਰਿਕਵਰੀ ਕੇਸ ਵਿੱਚ ਮੀਡੀਏਸ਼ਨ ਸੈਂਟਰ ਰਾਹੀਂ ਧਿਰਾਂ ਦੀ ਸਹਿਮਤੀ ਨਾਲ ਕੀਤਾ ਗਿਆ ਕੇਸ ਦਾ ਨਿਪਟਾਰਾ।

ਫਿਰੋਜਪੁਰ ਮਿਤੀ 02.01.2024 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}=

ਮਿਸ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਸਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜੀਆਂ ਵੱਲੋ ਇੱਕ ਪੈਸਿਆਂ ਦੀ ਰਿਕਵਰੀ ਕੇਸ ਦੇ ਕੇਸ ਵਿੱਚ ਮਿਡੀਏਸ਼ਨ ਸੈਂਟਰ ਰਾਹੀ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੇਸ ਦਾ ਨਿਪਟਾਰਾ ਕਰਵਾਇਆ ਗਿਆ। ਉਕਤ ਕੇਸ ਮਿਸ ਅਵਨੀਤ ਕੌਰ, ਸਿਵਲ ਜੱਜ ਜੁਨੀਅਰ ਡਵੀਜਨ, ਫਿਰੋਜ਼ਪੁਰ ਜੀਆਂ ਦੀ ਅਦਾਲਤ ਵਿੱਚ ਲੰਬਿਤ ਸੀ ਅਤੇ ਉਹਨਾਂ ਵੱਲੋ ਉਕਤ ਕੇਸ ਮਿਡੀਏਸ਼ਨ ਸੈਂਟਰ ਫਿਰੋਜ਼ਪੁਰ ਵਿਖੇ ਭੇਜਿਆ ਗਿਆ ਅਤੇ ਮਿਸ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਸਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵਲੋਂ ਬਤੌਰ ਮਿਡਿਏਟਰ ਉਕਤ ਕੇਸ ਦੀ ਸੁਨਵਾਈ ਕੀਤੀ। ਉਕਤ ਕੇਸ ਬੈਂਕ ਵੱਲੋ ਕੀਤਾ ਗਿਆ ਸੀ ਜਿਸ ਵਿੱਚ ਬੈਂਕ ਨੇ ਉਤਰਾਵਾਦੀ ਤੋ 2,50,000/- ਰੁਪਏ ਦੀ ਰਿਕਵਰੀ ਕਰਨੀ ਸ਼ੀ। ਉਕਤ ਕੇਸ ਵਿੱਚ ਜੱਜ ਸਾਹਿਬ ਵੱਲੋ ਦੋਵਾ ਧਿਰਾਂ ਦਾ ਰਾਜੀਨਾਮਾ ਕਰਵਾ ਦਿੱਤਾ। ਰਾਜੀਨਾਮਾ ਮੁਤਾਬਕ ਉਤਰਾਵਦੀ ਨੇ ਬੈਂਕ ਵਿੱਚ ਰਕਮ ਜਮ੍ਹਾ ਕਰਵਾ ਦਿੱਤੀ।
ਮੈਡਮ ਏਕਤਾ ਉੱਪਲ ਵੱਲੋ ਦੱਸਿਆ ਗਿਆ ਕਿ ਮਿਡੀਏਸ਼ਨ ਸੈਂਟਰ ਪਰਿਵਾਰਿਕ ਝਗੜਿਆਂ ਦਾ ਨਿਪਟਾਰਾ ਕਰਨ ਲਈ ਬਹੁਤ ਫਾਇਦੇਮੰਦ ਹੈ ਅਤੇ ਉਹ ਲੋਕ ਜਿਨ੍ਹਾ ਦੇ ਪਰਿਵਾਰਿਕ ਝਗੜੇ ਅਦਾਲਤਾ ਵਿੱਚ ਚੱਲ ਰਹੇ ਹਨ ਉਹ ਆਪਣੇ ਕੇਸਾਂ ਦਾ ਹੱਲ ਮਿਡੀਏਸ਼ਨ ਸੈਂਟਰ ਰਾਹੀ ਕਰਵਾ ਸਕਦੇ ਹਨ ਅਤੇ ਉਹ ਲੋਕ ਜਿਨ੍ਹਾਂ ਦੇ ਪਰਿਵਾਰਿਕ ਝਗੜੇ ਅਜੇ ਅਦਾਲਤ ਤੱਕ ਨਹੀ ਪਹੁੰਚੇ ਉਹ ਹੀ ਦਫਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪਰ ਵਿੱਚ ਦਰਖਾਸਤ ਦੇ ਕੇ ਆਪਣੇ ਝਗੜੇ ਦਾ ਨਿਪਟਾਰਾ ਮਿਡੀਏਸ਼ਨ ਸੈਂਟਰ ਰਾਹੀ ਕਰਵਾ ਸਕਦੇ ਹਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਪ੍ਰਭੂ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਆਏ ਪੂਜਤ ਅਕਸ਼ਤ ਕਲਸ਼ ਦੀ ਕੱਢੀ ਗਈ ਯਾਤਰਾ

Tue Jan 2 , 2024
ਪ੍ਰਭੂ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਆਏ ਪੂਜਤ ਅਕਸ਼ਤ ਕਲਸ਼ ਦੀ ਕੱਢੀ ਗਈ ਯਾਤਰਾ। ਫਿਰੋਜ਼ਪੁਰ/ਤਲਵੰਡੀ ਭਾਈ 02 ਜਨਵਰੀ 2024 {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:- ਪ੍ਰਭੂ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਆਏ ਪੂਜਤ ਅਕਸ਼ਤ ਕਲਸ਼ ਦੀ ਯਾਤਰਾ ਗਊ ਮਾਤਾ ਸਮਾਧੀ ਮੰਦਰ ਤੋਂ ਕੱਢੀ ਗਈ ਇਹ ਯਾਤਰਾ ਬੈਂਕ ਵਾਲੀ ਗਲੀ […]

You May Like

advertisement