ਸਰਬੱਤ ਦਾ ਭਲਾ ਟਰੱਸਟ ਵੱਲੋਂ ਖੋਲੀ ਮੈਡੀਕਲ ਲੈਬ ਫਿਰੋਜਪੁਰ ਦੇ ਲੋਕਾਂ ਲਈ ਵਰਦਾਨ,ਲੋਕ ਨਾਮਾਤਰ ਰੇਟਾਂ ਦਾ ਲਾਹਾ ਲੈਣ- ਕਤਨਾ

ਸਰਬੱਤ ਦਾ ਭਲਾ ਟਰੱਸਟ ਵੱਲੋਂ ਖੋਲੀ ਮੈਡੀਕਲ ਲੈਬ ਫਿਰੋਜਪੁਰ ਦੇ ਲੋਕਾਂ ਲਈ ਵਰਦਾਨ,ਲੋਕ ਨਾਮਾਤਰ ਰੇਟਾਂ ਦਾ ਲਾਹਾ ਲੈਣ- ਕਤਨਾ

ਫਿਰੋਜਪੁਰ,13 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਵੱਲੋਂ ਫਿਰੋਜਪੁਰ ਛਾਉਣੀ ਦੇ ਖਾਲਸਾ ਗੁਰਦੁਆਰਾ ਸਾਹਿਬ ਵਿੱਚ ਖੋਲੀ ਮੈਡੀਕਲ ਲੈਬ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਲੈਬ ਵਿੱਚ ਮਨੁੱਖੀ ਸਰੀਰ ਦੇ ਮੈਡੀਕਲ ਟੈਸਟ ਨਾਮਾਤਰ ਰੇਟਾਂ ਤੇ ਕੀਤੇ ਜਾਣ ਕਰਕੇ ਇਹ ਲੈਬ ਮੈਡੀਕਲ ਪੇਸ਼ੇ ਨਾਲ ਜੁੜੇ ਲੋਕਾਂ ਵਿੱਚ ਅਕਸਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਇਸ ਲੈਬ ਤੇ ਰੋਜਾਨਾਂ ਸੈਕੜੇ ਲੋਕ ਆ ਕੇ ਆਪਣੇ ਸਰੀਰ ਦੇ ਟੈਸਟ ਕਰਵਾ ਰਹੇ ਹਨ। ਡਾ ਓਬਰਾਏ ਦੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੇ ਜਿਲ੍ਹਾ ਫਿਰੋਜਪੁਰ ਦੇ ਪ੍ਰਧਾਨ
ਹਰਜਿੰਦਰ ਸਿੰਘ ਕਤਨਾ ਆਪਣੇ ਸਾਥੀਆਂ ਸਮੇਤ ਲੈਬ ਵਿੱਚ ਪੁੱਜੇ ਜਿੱਥੇ ਉਨ੍ਹਾਂ ਲੈਬ ਵਿੱਚ ਚੱਲ ਰਹੇ ਕੰਮਾਂ ਦੀ ਜਾਂਚ ਕੀਤੀ । ਇਸ ਮੋਕੇ ਉਨ੍ਹਾਂ ਕੰਮ ਕਾਰ ਸਬੰਧੀ ਲੈਬ ਟੈਕਨੀਸ਼ਨਾ ਨਾਲ ਗੱਲਬਾਤ ਕੀਤੀ ਉੱਥੇ ਟੈਸਟ ਕਰਵਾਉਣ ਆਏ ਲੋਕਾਂ ਨਾਲ ਗੱਲ ਵੀ ਕੀਤੀ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਸਥਾ ਦੀ ਇਸਤਰੀ ਵਿੰਗ ਪ੍ਰਧਾਨ ਫਿਰੋਜਪੁਰ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ ਨੇ ਦੱਸਿਆ ਕਿ ਡਾ ਐਸ ਪੀ ਸਿੰਘ ਓਬਰਾਏ ਵੱਲੋੰ ਸੰਸਥਾ ਦੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਦੇ ਨਿਰਦੇਸ਼ਾਂ ਅਤੇ ਸੰਸਥਾ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ ਦਲਜੀਤ ਸਿੰਘ ਗਿੱਲ ਦੀ ਦੇਖ ਰੇਖ ਹੇਠ ਲੱਗਭਗ ਦੋ ਸਾਲ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਫਿਰੋਜਪੁਰ ਛਾਉਣੀ ਵਿੱਚ ਇਹ ਲੈਬ ਖੋਲੀ ਗਈ ਸੀ ਜਿਸ ਵਿੱਚ ਹੁਣ ਤੱਕ ਤੀਹ ਹਜਾਰ ਦੀ ਗਿਣਤੀ ਵਿੱਚ ਲੋਕ ਆਪਣੇ ਸਰੀਰ ਦੇ ਟੈਸਟ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆਂ ਕਿ ਲੈਬ ਵਿੱਚ ਅਤਿ ਅਧੁਨਿਕ ਤਕਨੀਕ ਵਾਲੀਆਂ ਮਸ਼ੀਨਾ ਲਗਾਈਆਂ ਗਈਆਂ ਹਨ ਤੇ ਇੱਥੇ ਉੱਚ ਯੋਗਤਾ ਅਤੇ ਡੀ ਐਮ ਐਲ ਟੀ ਡਿਗਰੀ ਹੋਲਡਰ ਤਜੱਰਬੇਕਾਰ ਸਟਾਫ ਰੱਖਿਆਂ ਗਿਆ ਹੈ। ਲੈਬ ਦੇ ਰੇਟ ਮਾਰਕਿਟ ਨਾਲੋਂ 80 ਤੋਂ 90 ਫੀਸਦ ਘੱਟ ਹਨ ਤਾਂ ਜੋ ਲੋਕਾਂ ਨੂੰ ਟੈਸਟਾਂ ਦੇ ਮਹਿੰਗੇ ਰੇਟਾਂ ਤੋਂ ਰਾਹਤ ਮਿਲ ਸਕੇ। ਉਨ੍ਹਾਂ ਹੋਰ ਕਿਹਾ ਕਿ ਫਿਰੋਜਪੁਰ ਵਿੱਚ ਜਲਦੀ ਹੀ ਫੀਜੀਓਥਰਾਪੀ ਅਤੇ ਡੈਂਟਲ ਕੈਅਰ ਸੈਂਟਰ ਵੀ ਖੋਲਿਆ ਜਾ ਰਿਹਾ।

ਇਸ ਮੋਕੇ ਤੇ ਉਨ੍ਹਾਂ ਦੇ ਨਾਲ ਬਲਵਿੰਦਰ ਸ਼ਰਮਾ, ਭੁਪਿੰਦਰ ਸਿੰਘ ਮੁੱਦਕੀ, ਦੀਪਾ ਬਰਾੜ, ਬਲਦੇਵ ਸਿੰਘ , ਰਣਜੀਤ ਸਿੰਘ ਹਰਮਨ, ਕੁਲਵਿੰਦਰ ਸਿੰਘ ਇਨਚਾਰਜ ਲੈਬ, ਉਪਾਸਨਾ ਚੌਹਾਨ, ਅਮਨਦੀਪ ਅਤੇ ਓਕਾਰ ਸਿੰਘ ਲੈਬ ਟਕਨੀਸ਼ਨ ਵੀ ਮੋਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

फिरोजपुर शहर और छावनी में कोई भी जरूरतमंद व्यक्ति बिना पेट भर खाना खाए ना सोए यह हमारी संस्था का संकल्प है:जिम्मी कक्कड़

Tue Jun 13 , 2023
फिरोजपुर शहर और छावनी में कोई भी जरूरतमंद व्यक्ति बिना पेट भर खाना खाए ना सोए यह हमारी संस्था का संकल्प है:जिम्मी कक्कड़ फिरोजपुर 13 जून 2023 {कैलाश शर्मा जिला विशेष संवाददाता}:= फिरोजपुर शहर व छावनी में कोई भी व्यक्ति बिना पेट भर खाए ना सोए यह संकल्प लिए फिरोजपुर […]

You May Like

Breaking News

advertisement