ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿਖੇ ਮੈਗਾ ਪੀ ਟੀ ਐਮ ਇੰਸਪਾਇਰ 2.0 ਆਯੋਜਿਤ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿਖੇ ਮੈਗਾ ਪੀ ਟੀ ਐਮ ਇੰਸਪਾਇਰ 2.0 ਆਯੋਜਿਤ

ਫ਼ਿਰੋਜ਼ਪੁਰ 24 ਦਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਸਿੱਖਿਆ ਦਾ ਮਿਆਰ ਉਚਾ ਚੁਕਣ ਲਈ ਸਮਾਜ ਅਤੇ ਮਾਪਿਆ ਦਾ ਅਹਿਮ ਯੋਗਦਾਨ ਹੈ ਅਤੇ ਮਾਪਿਆ ਨੂੰ ਚਾਹੀਦਾ ਹੈ ਕਿ ਉਹ ਸਮੇ ਸਮੇ ਤੇ ਆਪਣੇ ਬੱਚਿਆ ਦੇ ਸਿੱਖਿਆ ਦੇ ਮਿਆਰ ਬਾਰੇ ਜਾਣੂ ਹੋਣ ਤਾਂ ਕਿ ਅਧਿਆਪਕ ਅਤੇ ਮਾਪੇ ਮਿਲ ਕੇ ਪ੍ਰਭਾਵਸ਼ਾਲੀ ਸਿੱਖਿਆ ਢਾਂਚਾ ਤਿਆਰ ਕਰ ਸਕਣ, ਇਹ ਸ਼ਬਦ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿਖੇ ਹੋ ਰਹੀ ਮੈਗਾ ਮਾਪੇ ਅਧਿਆਪਕ ਮਿਲਣੀ ਵਿੱਚ ਪ੍ਰਿੰਸੀਪਲ ਸ਼ਾਲੂ ਰਤਨ ਨੇ ਮਾਪਿਆ ਨੂੰ ਸੰਬੋਧਨ ਕਰਦਿਆ ਹੋਏ ਕਹੇ ਇਹ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਗੁਰਬਖਸ਼ ਸਿੰਘ ਅਤੇ ਕੰਪਿਊਟਰ ਅਧਿਆਪਕਾ ਪਰਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਰਵਾਈ ਗਈ ਮੈਗਾ ਮਾਂਪੇ ਅਧਿਆਪਕ ਮਿਲਣੀ ਵਿੱਚ ਲਗਭਗ 450 ਵਿਦਿਆਰਥੀਆਂ ਦੇ ਮਾਪਿਆਂ ਨੇ ਭਾਗ ਲਿਆ ਅਤੇ ਆਪਣੇ ਬੱਚੇ ਦੇ ਸਰਵਪੱਖੀ ਵਿਕਾਸ , ਸਿੱਖਿਆ ,ਸੀ ਸੀ ਈ, ਵਿਗਿਆਨ, ਖੇਡਾਂ ਆਦਿ ਵਿੱਚ ਉਹਨਾ ਦੀ ਪ੍ਰਾਪਤੀ ਬਾਰੇ ਜਾਣਕਾਰੀ ਹਾਸਿਲ ਕੀਤੀ।ਲੈਕਚਰਾਰ ਦਵਿੰਦਰ ਨਾਥ , ਰੋਹਿਤ ਪੁਰੀ , ਰਾਜਵਿੰਦਰ ਸਿੰਘ , ਬੇਅੰਤ ਸ਼ਰਮਾ ਨੇ ਦੱਸਿਆ ਕਿ ਮਾਪਿਆ ਨੂੰ ਸਕੂਲ ਵਿੱਚ ਚਲ ਰਹੇ ਹੈਲਥ ਕੇਅਰ, ਖੇਤੀਬਾੜੀ ਵਿਸ਼ਿਆ ਦੇ ਨਾਲ ਨਾਲ ਸਕੂਲ ਵਿੱਚ ਚਲ ਰਹੀ ਅਟਲ ਲੈਬ , ਈ- ਕੰਟੈੰਟ ਰਾਹੀ ਸਿੱਖਿਆ, ਮਸ਼ਾਲ ਪ੍ਰੌਜੈਕਟ , ਵੱਖ –ਵੱਖ ਪ੍ਰਯੋਗਸ਼ਾਲਾ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਸਾਂਦੇ ਹਾਸ਼ਮ ਚਮਕੌਰ ਸਿੰਘ ਅਤੇ ਚੈਅਰਮੈਨ ਕਮਲਪ੍ਰੀਤ ਸਿੰਘ ਧਾਲੀਵਾਲ ਅਤੇ ਬਾਕੀ ਸਕੂਲ ਸਟਾਫ ਰਜਿੰਦਰ ਕੌਰ,ਮੰਜੂ ਬਾਲਾ, ਉਪਿੰਦਰ ਸਿੰਘ, ਸੁਨੀਤਾ ਸਲੂਜਾ, ਹਰਪ੍ਰੀਤ ਕੌਰ,ਅਨਾ ਪੂਰੀ, ਗੁਰਜੋਤ ਕੌਰ,ਗੀਤਾ ਸ਼ਰਮਾ, ਤਰਵਿੰਦਰ ਕੌਰ, ਮੋਨਿਕਾ, ਅਕਸ਼ ਕੁਮਾਰ, ਪ੍ਰਿਆਨੀਤਾ, ਰਾਜੀਵ ਚੋਪੜਾ, ਸੋਨੀਆ, ਰੇਨੂੰ ਵਿੱਜ,ਨਰਿੰਦਰ ਕੌਰ ਸਟੇਟ ਅਵਾਰਡੀ , ਬੁੱਧ ਸਿੰਘ ਮਨਪ੍ਰੀਤ ਕੌਰ ਹਾਜਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>सुरक्षा को लेकर धुंध के चलते श्री बाल गोपाल गौ सेवा सोसायटी, गोधाम उपचार केंद्र जीरा गेट फिरोजपुर शहर की ओर से एसएचओ मोहित धवन को साथ लेकर रिफ्लेक्टर वाली बेल्ट मजदूरी दिहाड़ी करने वालों और गाय को पहनाई गई:विपुल नारंग</em>

Sat Dec 24 , 2022
सुरक्षा को लेकर धुंध के चलते श्री बाल गोपाल गौ सेवा सोसायटी, गोधाम उपचार केंद्र जीरा गेट फिरोजपुर शहर की ओर से एसएचओ मोहित धवन को साथ लेकर रिफ्लेक्टर वाली बेल्ट मजदूरी दिहाड़ी करने वालों और गाय को पहनाई गई:विपुल नारंग फिरोजपुर 24 दिसंबर {कैलाश शर्मा जिला विशेष संवाददाता}:= श्री […]

You May Like

Breaking News

advertisement