ਹਲਕਾ ਫਿਰੋਜ਼ਪੁਰ ਦਿਹਾਤੀ ਵਿਖੇ ਹਰੇਕ ਵਿਅਕਤੀ ਨੂੰ ਵੋਟ ਪਾਉਣ ਦਾ ਦਿੱਤਾ ਸੰਦੇਸ਼

ਫਿਰੋਜਪੁਰ ਦਿਹਾਤੀ ਵਿੱਖੇ ਸਵੀਪ ਮੁਹਿੰਮ ਜੰਗੀ ਪੱਧਰ ਤੇ ਜਾਰੀ।

ਫਿਰੋਜਪੁਰ 07 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਚੋਣ ਅਫਸਰ -ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਆਈ.ਏ.ਐਸ. ਦੀ ਅਗਵਾਈ ਵਿੱਚ ਅਗਾਮੀ ਲੋਕ ਸਭਾ ਚੋਣਾ ਵਿੱਚ ਜ੍ਹਿਲੇ ਭਰ ਵਿੱਚ 100 ਫੀਸਦੀ ਮਤਦਾਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਇਸ ਲੜੀ ਵਿੱਚ ਅੱਜ ਦਿਹਾਤੀ ਹਲਕੇ ਵਿੱਚ ਸਹਾਇਕ ਰਿਟਰਨਿੰਗ ਅਫਸਰ ਫਿਰੋਜ਼ਪੁਰ ਦਿਹਾਤੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਫਿਰੋਜਪੁਰ ਨਿਧੀ ਕੁਮੰਦ ਬੰਬਾਹ ਪੀ.ਸੀ.ਐਸ ਦੀ ਦੇਖ-ਰੇਖ ਵਿੱਚ ਸਵੀਪ ਟੀਮ ਦੁਆਰਾ ਹਲਕੇ ਦੇ ਪਿੰਡ ਪਿੰਡ ਜਾ ਕੇ ਵਿਸ਼ੇਸ਼ ਤੋਰ ਤੇ ਘੱਟ ਪੋਲਿੰਗ (ਟਰਨਆਉਟ) ਵਾਲੇ ਸਥਾਨਾਂ ਤੇ ਜਾ ਕੇ ਹਰਕੇ ਵਿਅਕਤੀ ਨੂੰ ਵੋਟ ਪਾਉਣ ਦਾ ਸੰਦੇਸ਼ ਦਿੱਤਾ। ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਵਿਖੇ ਵੋਟਰ ਜਾਗਰੂਕਤਾ ਮੁਹਿੰਮ ਜੰਗੀ ਪੱਧਰ ਤੇ ਜਾਰੀ ਹੈ, ਇਸ ਟੀਮ ਦੁਆਰਾ ਫਿਰੋਜਪੁਰ ਦਿਹਾਤੀ, ਵਿੱਚ ਹਰ ਇਕ ਵੋਟਰ ਨੂੰ ਵੋਟਾ ਦੀ ਮਹਤੱਤਾ ਦਸਦੇ ਹੋਏ 100 ਫੀਸਦੀ ਮਤਦਾਨ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਵੀਪ ਟੀਮ ਦੁਆਰਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚੋਣ ਕਮੀਸ਼ਨ ਦੁਆਰਾ ਵਿਸ਼ੇਸ ਲੋੜਾ ਵਾਲੇ ਵਿਅਕਤੀਆ ਨੂੰ, ਬੁਜ਼ਰਗਾ, ਔਰਤਾਂ ਟਰਾਂਸਜੇੰਡਰ ਨੂੰ ਚੋਣਾ ਵਿੱਚ ਕੀ-ਕੀ ਵਿਸ਼ੇਸ ਸਹੂਲਤਾ ਮਿਲ ਰਹੀਆ ਹਨ, ਵੱਖ-2 ਸਕੂਲਾ ਕਾਲਜਾ ਲਈ ਵੋਟਰ ਜਾਗਰੂਕਤਾ ਪ੍ਰੋਗਰਾਮ ਕਾਵਾਏ ਜਾ ਰਹੇ ਹਨ।ਜਿਨਾ ਵਿੱਚ ਭਾਸ਼ਨ ਮੁਕਾਬਲੇ ਕੁਵਿੰਜ ਮੁਕਾਬਲੇ ਗੀਤ ਮੁਕਾਬਲੇ ਰੰਗੋਲੀ ਆਦੀ ਦੇ ਮੁਕਾਬਲੇ ਕਰਵਾਏ ਗਏ ਅਤੇ ਫਿਰ ਜੇਤੂਆਂ ਨੇ ਹਲਕਾ ਪੱਧਰੀ ਸਵੀਪ ਮੇਲੇ ਵਿੱਚ ਭਾਗ ਲਿਆ ਅਤੇ ਵੋਟਾ ਦੀ ਮਹੱਤਤਾ ਬਾਰੇ ਦੱਸਿਆ ਗਿਆ। ਪੈਦਲ ਰੈਲੀ ਸਾਇਕਲ ਰੈਲੀ ਟੈ੍ਰਕਟਰ ਰੈਲੀ ਆਦਿ ਕਰਵਾਏ ਗਏ ਸਕੂਲ ਕਾਲਜਾ ਵਿੱਚ ਚੋਣ ਸਾਖਰਤਾ ਕੱਲਬਾ ਦਾ ਗੰਠਨ ਕੀਤਾ ਗਿਆ । ਵੋਟਰ ਜਾਗਰੂਕਤਾ ਲਈ ਅੱਲਗ-2 ਧਾਰਮਿਕ ਅਤੇ ਗੈਰ ਸਰਕਾਰੀ ਸੰਗਠਨ ਦੀ ਮਦਦ ਲਈ ਜਾ ਰਹੀ ਹੈ। ਇਸ ਮੌਕੇ ਸਵੀਪ ਕੋਆਰਡੀਨੇਟਰ ਕਮਲ ਸ਼ਰਮਾ , ਲਖਵਿੰਦਰ ਸਿੰਘ ਸਹਾਇਕ ਇਲੈਕਸ਼ਨ ਸੈਲ ਇੰਨਚਾਰਜ ਅੰਗਰੇਜ ਸਿੰਘ, ਚਰਨਜੀਤ ਸਿੰਘ ਚਹਿਲ , ਸੁਨੀਲ ਕੁਮਾਰ, ਪੂਨਮ ਰਾਣੀ, ਰੁਪਿੰਦਰ ਕੌਰ, ਸਮੂਹ ਆਂਗਣਵਾੜੀ ਵਰਕਰ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

सीबीगंज थाना क्षेत्र के गाँव गोकिलपुर गरगईया के लोगों ने गाँव से हाईवे लिंक रोड़ तक सड़क न होने से किया था चुनाव वहिष्कार

Wed May 8 , 2024
दीपक शर्मा (जिला संवाददाता) बरेली : थाना सीबीगंज के क्षेत्र की चौकी परसाखेड़ा के गाँव गोकिलपुर गरगईया के ग्राम वासियों ने गांव से लिंक रोड़ तक सड़क न होने से पोलिंग बूथ नं.360पर चुनाव का किया बहिष्कार ,जोनल मजिस्ट्रेट के पहुंचने के बाद ग्राम वासियों को सड़क बनवाने का आश्वासन […]

You May Like

advertisement