ਵਿਧਾਇਕ ਭੁੱਲਰ ਵੱਲੋਂ ਅਗਰਸੈਨ ਚੌਂਕ ਤੋਂ ਸਿਵਲ ਹਸਪਤਾਲ ਤੱਕ ਰੋਡ ਦੇ ਸੀਵਰੇਜ ਨੂੰ ਤੁਰੰਤ ਠੀਕ ਕਰਨ ਦੀ ਦਿੱਤੀ ਹਦਾਇਤ

ਵਿਧਾਇਕ ਭੁੱਲਰ ਵੱਲੋਂ ਅਗਰਸੈਨ ਚੌਂਕ ਤੋਂ ਸਿਵਲ ਹਸਪਤਾਲ ਤੱਕ ਰੋਡ ਦੇ ਸੀਵਰੇਜ ਨੂੰ ਤੁਰੰਤ ਠੀਕ ਕਰਨ ਦੀ ਦਿੱਤੀ ਹਦਾਇਤ

ਸਿਵਲ ਹਸਪਤਾਲ ਨੂੰ ਜਾਂਦੀ ਰੋਡ ਤੇ ਸਰਚ ਲਾਈਟਾਂ ਠੀਕ ਕਰਨ/ਨਵੀਆਂ ਲਗਵਾਉਣ ਲਈ ਕਿਹਾ

ਫਿਰੋਜ਼ਪੁਰ 18 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵੱਲੋਂ ਅੱਜ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਸ਼ਹਿਰ ਦੇ ਅਗਰਸੈਨ ਚੌਂਕ ਤੋਂ ਸਿਵਲ ਹਸਪਤਾਲ ਤੱਕ ਜਾਂਦੀ ਸੜਕ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਰੋਡ ਤੇ ਸੀਵਰੇਜ ਸਿਸਟਮ ਦਰੁੱਸਤ ਕਰਨ ਅਤੇ ਰੋਸ਼ਨੀ ਲਈ ਸਰਚ ਲਾਈਟਾਂ ਚਾਲੂ ਹਾਲਤ ਵਿੱਚ ਕਰਨ ਲਈ ਹਦਾਇਤ ਕੀਤੀ।

                 ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਸਿਵਲ ਹਸਪਤਾਲ ਨੂੰ ਜਾਂਦੀ ਰੋਡ ਤੇ ਸੀਵਰੇਜ ਬਲਾਕ ਹੋਣ ਕਰ ਕੇ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਨਾਲ ਹਸਪਤਾਲ ਦੇ ਨਾਲ ਲੱਗਦੇ ਏਰੀਏ ਦੇ ਲੋਕਾਂ ਨੂੰ ਬਾਰਿਸ਼ ਦੌਰਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਖਾਸ ਕਰ ਕੇ ਜਦੋਂ ਕਿਸੇ ਮਰੀਜ ਨੂੰ ਚੈੱਕਅਪ ਲਈ ਹਸਪਤਾਲ ਲੈ ਜਾਣਾ ਹੁੰਦਾ ਹੈ ਤਾਂ ਬਹੁਤ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਸੀਵਰੇਜ ਬੋਰਡ ਦੇ ਐਸਡੀਓ ਨੂੰ ਕਿਹਾ ਕਿ ਸੀਵਰੇਜ ਸਿਸਟਮ ਨੂੰ ਦਰੁੱਸਤ ਕਰਨ ਲਈ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਇਸ ਤੋਂ ਇਲਾਵਾ ਉਨ੍ਹਾਂ ਨਗਰ ਕੌਂਸਲ ਦੇ ਐਮ.ਈ ਨੂੰ ਵੀ ਹਦਾਇਤ ਕੀਤੀ ਕਿ ਇਸ ਰੋਡ ਤੇ ਰੋਸ਼ਨੀ ਲਈ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਖਰਾਬ ਲਾਈਟਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੀਵਰੇਜ ਸਿਸਟਮ ਠੀਕ ਹੋਣ ਉਪਰੰਤ ਜਿੱਥੇ ਜਿੱਥੇ ਰੋਡ ਰਿਪੇਅਰ ਹੋਣ ਦੀ ਜ਼ਰੂਰਤ ਹੋਵੇਗੀ ਉਹ ਵੀ ਰਿਪੇਅਰ ਕਰਵਾਈ ਜਾਵੇਗੀ।

                  ਇਸ ਮੌਕੇ ਸ੍ਰੀ ਚਰਨਪਾਲ ਸਿੰਘ ਐਮ.ਈ, ਸ੍ਰੀ ਗੁਲਸ਼ਨ ਕੁਮਾਰ ਐਸਡੀਓ ਸੀਵਰੇਜ ਬੋਰਡ, ਨਵਪ੍ਰੀਤ ਸਿੰਘ ਜੇ.ਈ ਤੋਂ ਇਲਾਵਾ ਸ੍ਰੀ ਗੁਰਜੀਤ ਸਿੰਘ ਚੀਮਾ, ਸ੍ਰੀ ਹਿਮਾਂਸ਼ੂ ਠੱਕਰ, ਸ੍ਰੀ ਗੁਰਭੇਜ ਸਿੰਘ, ਸ੍ਰੀ ਦੀਪਕ ਨਾਰੰਗ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

पूर्व मंत्री अशोक अरोड़ा के नेतृत्व में दर्जनों युवाओं ने ज्वाइन की कांग्रेस

Tue Jul 18 , 2023
पूर्व मंत्री अशोक अरोड़ा के नेतृत्व में दर्जनों युवाओं ने ज्वाइन की कांग्रेस। हरियाणा संपादक – वैद्य पण्डित प्रमोद कौशिक।दूरभाष – 9416191877 प्रदेश में चल रही है कांग्रेस की लहर : अशोक अरोड़ा। कुरुक्षेत्र, 18 जुलाई : हरियाणा के पूर्व मंत्री एवं वरिष्ठ कांग्रेसी नेता अशोक अरोड़ा ने कहा है […]

You May Like

advertisement