
(ਪੰਜਾਬ) ਫਿਰੋਜਪੁਰ 28 ਜੁਲਾਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਅਸ਼ੋਕ ਕੁਮਾਰ ਸਚਦੇਵਾ ਪ੍ਰਧਾਨ ਨਗਰ ਪਾਲਿਕਾ ਫਿਰੋਜਪੁਰ ਏਕਲ ਅਭਿਆਨ ਦੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਅਤੇ ਉਹਨਾਂ ਨਾਲ ਸੀਨੀਅਰ ਸਿਟੀਜਨ ਫੋਰਮ ਦੇ ਮੈਂਬਰ ਵੀ ਏਕਲ ਅਭਿਆਨ ਦੇ ਸਮਾਪਤੀ ਸਮਾਰੋਹ ਵਿਚ ਸ਼ਾਮਲ ਹੋਏ।
ਏਕਲ ਅਭਿਆਨ ਪਿੰਡਾਂ ਦੇ ਬੱਚਿਆਂ ਖ਼ਾਸ ਕਰਕੇ ਲੜਕੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ, ਉਹਨਾਂ ਨੂੰ ਸਵੈ ਰੁਜਗਾਰ ਵਿੱਚ ਸਫ਼ਲ ਬਣਾਉਣ ਲਈ ਵੱਖ ਵੱਖ ਤਰੀਕਿਆਂ ਨਾਲ ਸਿੱਖਿਅਤ ਕਰਕੇ ਸਫ਼ਲ ਬਣਾਉਣ ਦੇ ਬਹੁਤ ਵਧੀਆ ਉਪਰਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਮਿਤੀ 19 ਜੁਲਾਈ ਤੋਂ 28 ਜੁਲਾਈ ਤੱਕ ਫ਼ਿਰੋਜ਼ਪੁਰ ਸ਼ਹਿਰ ਵਿਖ਼ੇ ਟ੍ਰੇਨਿੰਗ ਕੈਂਪ ਲਗਾਇਆ ਗਿਆ । ਜਿੱਸ ਦੇ ਸਮਾਪਤੀ ਸਮਾਰੋਹ ਵਿੱਚ ਸ਼੍ਰੀ ਅਸ਼ੋਕ ਕੁਮਾਰ ਸਚਦੇਵਾ ਪ੍ਰਧਾਨ ਨਗਰ ਪਾਲਿਕਾ ਫ਼ਿਰੋਜ਼ਪੁਰ ਸ਼ਹਿਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਵਿਸ਼ੇਸ ਗੱਲ ਹੈ ਕਿ ਇਹ ਏਕਲ ਅਭਿਆਨ ਸਰਕਾਰੀ ਸਹਾਇਤਾ ਤੋਂ ਬਿਨਾਂ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਸ਼੍ਰੀ ਅਸ਼ੋਕ ਸਚਦੇਵਾ ਕਮੇਟੀ ਪ੍ਰਧਾਨ ਜੀ ਨੇ ਇਸ ਮੌਕੇ ਏਕਲ ਅਭਿਆਨ ਨੂੰ 11000/ਰੁਪਏ ਦੀ ਸਹਾਇਤਾ ਕੀਤੀ।
ਇਸ ਮੌਕੇ ਟ੍ਰੇਨਿੰਗ ਵਿੱਚ ਨਾਮਣਾ ਖੱਟਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੇ ਪੈਟਰਨ ਸ਼੍ਰੀ ਦੇਸ਼ ਬੰਧੂ ਤੁਲੀ ਨੇਇਕ ਛੱਤ ਵਾਲਾ ਪੱਖਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੇ ਪੈਟਰਨ ਸ਼੍ਰੀ ਦੇਸ਼ ਬੰਧੁ ਤੁਲੀ , ਮੀਤ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਭੋਲਾ ,ਮੋਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ , ਸ਼੍ਰੀ ਗਤਿੰਦਰ ਕੁਮਾਰ ਕਮਲ ਖਜਾਨਚੀ , ਸ਼੍ਰੀ ਪ੍ਰਵੀਨ ਤਲਵਾੜ ਮੀਤ ਪ੍ਰਧਾਨ , ਸ਼੍ਰੀ ਰਾਮੇਸ਼ ਅੱਗਰਵਾਲ , ਸ਼੍ਰੀ ਸੁਰਿੰਦਰ ਵਿੱਜ ਪਰੈਸ ਸਕੱਤਰ ਤੋਂ ਇਲਾਵਾ , ਸ਼੍ਰੀ ਉਦ੍ਹੇ ਪਰਕਾਸ਼ , ਸ਼੍ਰੀ ਵਿਜੇ ਬਹਿਲ ਆਦਿ ਸਮਾਰੋਹ ਵਿੱਚ ਸ਼ਾਮਿਲ ਹੋਏ।
ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੇ ਪ੍ਰਧਾਨ ਸ਼੍ਰੀ ਪਰਦੀਪ ਧਵਨ ਨੇ ਵਿਸ਼ਵਾਸ਼ ਦਵਾਇਆ ਕਿ ਏਕਲ ਅਭਿਆਨ ਦੀ ਸਫਲਤਾ ਲਈ ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਵੱਲੋ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਅੰਤ ਵਿੱਚ ਨਗਰ ਪਾਲਿਕਾ ਫ਼ਿਰੋਜ਼ਪੁਰ ਦੇ ਪ੍ਰਧਾਨ ਸ਼੍ਰੀ ਅਸ਼ੋਕ ਸਚਦੇਵਾ ਨੇ ਸ਼ਹਿਰ ਦੀ ਸਫਾਈ ਅਤੇ ਪਾਣੀ ਦੇ ਵਧੇ ਬਿੱਲਾ ਦਾ ਹਲ ਕਰਨ ਦਾ ਵਿਸ਼ਵਾਸ਼ ਦਿੱਤਾ।


