ਅਹੁਦਾ ਸੰਭਾਲਣ ਮਗਰੋਂ ਸ੍ਰੀ ਰਾਜੇਸ ਧੀਮਾਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਉਹਨਾਂ ਨਾਲ ਮੈਡਮ ਕੰਵਰਦੀਪ ਕੌਰ ਐਸ.ਐਸ.ਪੀ ਫਿ਼ਰੋਜ਼ਪੁਰ ਸਤਲੁਜ ਪ੍ਰੈਸ ਕਲੱਬ ਵਿਖੇ ਪੁੱਜੇ

ਅਹੁਦਾ ਸੰਭਾਲਣ ਮਗਰੋਂ ਸ੍ਰੀ ਰਾਜੇਸ ਧੀਮਾਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਉਹਨਾਂ ਨਾਲ ਮੈਡਮ ਕੰਵਰਦੀਪ ਕੌਰ ਐਸ.ਐਸ.ਪੀ ਫਿ਼ਰੋਜ਼ਪੁਰ ਸਤਲੁਜ ਪ੍ਰੈਸ ਕਲੱਬ ਵਿਖੇ ਪੁੱਜੇ

ਫਿ਼ਰੋਜ਼ਪੁਰ, 18 ਜਨਵਰੀ [ ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ] :-

ਨਵੇਂ ਆਏ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ ਡਿਪਟੀ ਕਮਿਸ਼ਨਰ ਫਿ਼ਰੋਜ਼ਪੁਰ ਅਤੇ ਉਨ੍ਹਾਂ ਦੇ ਨਾਲ ਆਏ ਮੈਡਮ ਕੰਵਰਦੀਪ ਕੌਰ ਐਸ.ਐਸ.ਪੀ ਫਿ਼ਰੋਜ਼ਪੁਰ ਸਤਲੁਜ ਪ੍ਰੈਸ ਕਲੱਬ ਵਿਖੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਪੱਤਰਕਾਰ ਭਾਈਚਾਰਾ ਜਨਤਾ ਲਈ ਦਿਨ ਰਾਤ ਸੇਵਾ ਕਰ ਰਿਹਾ ਹੈ, ਕਿਉਂਕਿ ਪੱਤਰਕਾਰਤਾ ਦਾ ਸਬੰਧ ਜਿ਼ਲ੍ਹਾ ਪ੍ਰਸ਼ਾਸਨ ਨਾਲ ਹੁੰਦਾ ਹੈ। ਪੱਤਰਕਾਰ ਲੋਕਾਂ ਦੀ ਆਵਾਜ਼ ਜਿ਼ਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਂਦੇ ਹਨ ਅਤੇ ਜਿ਼ਲ੍ਹਾ ਪ੍ਰਸ਼ਾਸਨ ਦੀ ਆਵਾਜ਼ ਪਬਲਿਕ ਤੱਕ ਪਹੁੰਚਾਉਂਦੇ ਹਨ ਅਤੇ ਇਕ ਕੜੀ ਦਾ ਕੰਮ ਕਰਦੇ ਹਨ। ਇਸ ਮੌਕੇ ਤੇ ਸ੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਫਿਰੋਜ਼ਪੁਰ ਜ਼ਿਲੇ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਸਰਕਾਰੀ ਵਿਭਾਗਾਂ ਅੰਦਰ ਆਪਣੇ ਕੰਮਕਾਰ ਲਈ ਇਸੇ ਤਰ੍ਹਾਂ ਦੇ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਾਰ 26 ਜਨਵਰੀ ਸ: ਭਗਤ ਸਿੰਘ ਸਟੇਡੀਅਮ ਵਿਖੇ ਸਮਾਗਮ ਕਰਵਾਇਆ ਜਾਵੇਗਾ, ਜਿਸ ਬਾਰੇ ਉਨ੍ਹਾਂ ਸਟੇਡੀਅਮ ਦਾ ਮੁਆਇਨਾ ਵੀ ਕੀਤਾ। ਇਸ ਮੌਕੇ ਤੇ ਸ੍ਰੀ ਵਿਜੇ ਕੁਮਾਰ ਸ਼ਰਮਾ ਚੇਅਰਮੈਨ ਅਤੇ ਸ੍ਰੀ ਗੁਰਨਾਮ ਸਿੰਘ ਗਾਮਾ ਪ੍ਰਧਾਨ, ਸ੍ਰੀ ਕਪਿਲ ਸੇਠੀ ਅਤੇ ਮਨੋਹਰ ਲਾਲ ਪ੍ਰੈਸ ਸੈਕਟਰੀ, ਜਸਪਾਲ ਸਿੰਘ ਸਤਲੁਜ ਪ੍ਰੈਸ ਕਲੱਬ ਫਿ਼ਰੋਜ਼ਪੁਰ ਨੇ ਆਏ ਸ੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਫਿ਼ਰੋਜ਼ਪੁਰ ਅਤੇ ਮੈਡਮ ਕੰਵਰਦੀਪ ਕੌਰ ਐਸ.ਐਸ.ਪੀ ਫਿ਼ਰੋਜ਼ਪੁਰ ਜੀ ਦਾ ਧੰਨਵਾਦ ਕੀਤਾ। ਜਿਨ੍ਹਾਂ ਸਤਲੁਜ ਪ੍ਰੈਸ ਕਲੱਬ ਵਿਚ ਪਹੁੰਚ ਕੇ ਪੱਤਰਕਾਰਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਜਿ਼ਲ੍ਹਾ ਪ੍ਰਸ਼ਾਸਨ ਨੂੰ ਵਿਸਵਾਸ਼ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਘੜੀ ਕੰਮ ਕਰਾਂਗੇ। ਇਸ ਮੌਕੇ ਤੇ ਏ.ਡੀ.ਸੀ ਸ੍ਰੀ ਅਰੁਣ ਕੁਮਾਰ, ਰੈਡ ਕਰਾਸ ਸੈਕਟਰੀ ਅਸ਼ੋਕ ਬਹਿਲ, ਜਿ਼ਲ੍ਹਾ ਲੋਕ ਸੰਪਰਕ ਅਫਸਰ ਅਮਰੀਕ ਸਿੰਘ ਸਾਮਾ, ਈ.ਓ ਬਾਂਸਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਫਸਰ ਸਾਹਿਬ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

धर्म और कुल देवी देवताओं की पहचान जरूरी : महंत राजेंद्र पुरी

Wed Jan 18 , 2023
धर्म और कुल देवी देवताओं की पहचान जरूरी : महंत राजेंद्र पुरी। हरियाणा संपादक – वैद्य पण्डित प्रमोद कौशिक।दूरभाष – 9416191877 अभिभावकों की जिम्मेवारी बनती है कि अपनी संतान को धर्म और पूर्वजों के बारे बताएं। कुरुक्षेत्र, 18 जनवरी : जग ज्योति दरबार के महंत राजेंद्र पुरी ने धर्म प्रचार […]

You May Like

Breaking News

advertisement