ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਕੋਰੋਨਾ ਮਹਾਂਮਾਰੀ ਅਤੇ ਵੋਟਰ ਜਾਗਰੂਕਤਾ ਸੈਮੀਨਾਰ:ਪੀ ਸੀ ਕੁਮਾਰ

ਫਿ਼ਰੋਜ਼ਪੁਰ,10 ਫ਼ਰਵਰੀ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰੋਨਾ ਮਹਾਂਮਾਰੀ ਅਤੇ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਅਗਾਮੀ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਜਿਥੇ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ, ਉਥੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਬਾਰੇ ਜਾਣੂ ਕਰਵਾਉਂਦਿਆਂ ਸ੍ਰੀ ਪੀ.ਸੀ ਕੁਮਾਰ ਵੱਲੋਂ ਇਲਾਕੇ ਵਿਚ ਪਹੁੰਚ ਕਰਕੇ ਲੋਕਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਕ ਸੈਮੀਨਾਰ ਵਿਚ ਬੋਲਦਿਆਂ ਸ੍ਰੀ ਕੁਮਾਰ ਨੇ ਕਿਹਾ ਕਿ ਸੂਝਵਾਨ ਵੋਟਰ ਹੀ ਸੂਝਵਾਨ ਉਮੀਦਵਾਰ ਦੀ ਚੋਣ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ 70 ਸਾਲ ਤੋਂ ਵੱਧ ਸਮੇਂ ਤੋਂ ਅਸੀਂ ਆਪਣੀ ਵੋਟ ਦੀ ਵਰਤੋਂ ਕਰਦੇ ਆ ਰਹੇ ਹਾਂ, ਜਿਹੜੀ ਸਾਨੂੰ ਵਿਰਸੇ ਵਿਚ ਦਾਨ ਦੇ ਤੌਰ ਤੇ ਜਾਂ ਮੰਗ ਕੇ ਨਹੀਂ ਬਲਕਿ ਸਾਡੇ ਦੇਸ਼ ਭਗਤੀ ਦੀਆਂ ਅਦੁਤੀਆਂ ਕੁਰਬਾਨੀਆਂ, ਸੈਂਕੜੇ ਸਾਲਾਂ ਦੀਆਂ ਮੁਸ਼ਕਲਾਂ ਮਗਰੋਂ ਪ੍ਰਾਪਤ ਹੋਈ ਹੈ,

ਹਰ ਇੱਕ ਪਾਰਟੀ ਵੋਟਰਾਂ ਨੂੰ ਲੁਭਾਉਣ ਵਾਸਤੇ ਕੋਈ ਬਿਜਲੀ ਮੁਫ਼ਤ ਦੇਣ ਦੀ ਗੱਲ ਕਹਿ ਰਿਹਾ ਹੈ ਕਰਜ਼ੇ ਮੁਆਫ ਕਰ ਦੇਣ ਦੀ ਗੱਲ ਕਹਿ ਰਿਹਾ ਹੈ ਕੋਈ ਵਜ਼ੀਫ਼ੇ ਦੇਣ ਦੀ ਥਾਂ ਰੁਪਈਏ ਵੰਡਣ ਦੀ ਗੱਲ ਕਹਿ ਰਿਹਾ ਹੈ ਪਰ ਕਿਸੇ ਵੀ ਪਾਰਟੀ ਨੇ ਕਦੇ ਇਹ ਕਿਉਂ ਨਹੀਂ ਕਿਹਾ ਕਿ ਮੈਂ ਐਮਐਲਏ ਬਣਨ ਤੋਂ ਬਾਅਦ ਤਨਖ਼ਾਹ ਨਹੀਂ ਲਵਾਂਗਾ ਅਤੇ ਸਮਾਜ ਦੀ ਮੁਫ਼ਤ ਵਿਚ ਸੇਵਾ ਕਰਾਂਗਾ ਪੰਜਾਬ ਸਰਕਾਰ ਪਹਿਲਾਂ ਹੀ ਕਰੋੜਾਂ ਰੁਪਏ ਦੀ ਕਰਜ਼ਦਾਰ ਹੈ ਪਰ ਕਿਸੇ ਵੀ ਪਾਰਟੀ ਨੇ ਕਦੇ ਇਹ ਨਹੀਂ ਕਿਹਾ ਕਿ ਅਸੀਂ ਪਾਰਟੀ ਫੰਡ ਵਿੱਚੋਂ ਗ਼ਰੀਬਾਂ ਦੀ ਮਦਦ ਕਰਾਂਗੇ ਇਸ ਕਰਕੇ ਪੜ੍ਹੇ ਲਿਖੇ ਵੋਟਰਾਂ ਨੂੰ ਦੇਖਣਾ ਚਾਹੀਦਾ ਹੈ ਕਿ ਕਿਹੜੀ ਪਾਰਟੀ ਪੰਜਾਬ ਵਿੱਚ ਖੁਸ਼ਹਾਲੀ ਲਿਆ ਸਕਦੀ ਹੈ ਅਤੇ ਗ਼ਰੀਬਾਂ ਦਾ ਮਸੀਹਾ ਬਣ ਸਕਦੀ ਹੈ

ਸਿਆਸਤਦਾਨਾਂ ਨੇ ਇਹ ਸਮਝ ਲਿਆ ਹੈ ਕਿ ਵੋਟਰ ਦੀ ਕਦਰ ਇਕ ਸ਼ਰਾਬ ਦੀ ਬੋਤਲ,ਪੰਜ-ਸੱਤ ਸੋ ਰੁਪਏ,ਭਾਈ-ਭਤੀਜਾਵਾਦ,
ਪਾੜੋ ਤੇ ਰਾਜ ਕਰੋ, ਮੁਫ਼ਤਖੋਰੀ ਅਤੇ ਨੋਟਾਂ ਦੀ ਰਾਜਨੀਤੀ ਜੋ ਗਰੀਬਾਂ ਨੂੰ ਅਪਾਹਜ, ਨਸ਼ਾਖੋਰ, ਕਰਾਇਮਪੇਸ਼ਾ, ਮਿਡਲ ਕਲਾਸ ਦੀ ਟੈਕਸਾਂ ਨਾਲ ਦੁਰਦਸ਼ਾ, ਅਮੀਰ ਨੂੰ ਇਨ੍ਹਾਂ ਅਮੀਰ ਤੇ ਹਜ਼ਾਰ ਤੋਂ ਵੀ ਵੱਧ ਫਰਕ ਜੋ ਅੱਜ ਵੋਟ ਜਾਗਰੂਕ ਨਾਲ ਇਨ੍ਹਾਂ ਪਾੜਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ।

ਸ੍ਰੀ ਪੀ ਸੀ ਕੁਮਾਰ ਨੇ ਸਕੂਲੀ ਬੱਚਿਆ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਓ ਲਈ ਦੱਸਦਿਆਂ ਆਖਿਆ ਕਿ ਸਾਨੂੰ ਜ਼ਰੂਰੀ ਕੰਮ ਹੋਵੇ ਤਾਂ ਹੀ ਘਰ ਤੋਂ ਬਾਹਰ ਮਾਸਕ ਲਗਾ ਕੇ ਨਿਕਲਣਾ ਚਾਹੀਦਾ ਹੈ ਭੀੜ ਭਾੜ ਵਾਲੀ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਸਮੇਂ ਸਮੇਂ ਤੇ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਆਪਣਾ ਤਾਂ ਬਚਾਓ ਹੈ ਹੀ ਲੇਕਿਨ ਸਮਾਜ ਦਾ ਵੀ ਬਚਾਓ ਕਰ ਸਕਦੇ ਹਾਂ ਸਾਨੂੰ ਸਰਕਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਫਿਰੋਜ਼ਪੁਰ ਦਿਹਾਤੀ ਦੇ ਸਰਕਾਰੀ ਸਕੂਲਾਂ ਵਿੱਚ ਵੋਟਰ ਜਾਗਰੂਕਤਾ ਕਿਤਾਬਾਂ ਵੰਡੀਆਂ</em>

Thu Feb 10 , 2022
ਵਿਦਿਆਰਥੀਆਂ ਨੂੰ ਪਿੰਡ ਵਿੱਚ ਘਰ ਘਰ ਵੋਟ ਪਾਉਣ ਦਾ ਸੰਦੇਸ਼ ਦੇਣ ਲਈ ਪ੍ਰੇਰਿਤ ਕੀਤਾ ਫ਼ਿਰੋਜ਼ਪੁਰ 10 ਫਰਵਰੀ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:- ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਅੱਜ ਜ੍ਹਿਲਾ ਚੋਣ ਅਫਸਰ ਕਮ-ਡਿਪਟੀ ਕਮੀਸ਼ਨਰ ਫਿਰੋਜਪੁਰ ਗਿਰੀਸ਼ ਦਯਾਲਨ ਆਈ. […]

You May Like

advertisement