ਨਿਵੇਕਲੇ ਢੰਗ ਨਾਲ ਮਨਾਇਆ ਰੋਟਰੀ ਕਲੱਬ ਰਾਇਲ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਬਾਲ ਦਿਵਸ

ਨਿਵੇਕਲੇ ਢੰਗ ਨਾਲ ਮਨਾਇਆ ਰੋਟਰੀ ਕਲੱਬ ਰਾਇਲ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਬਾਲ ਦਿਵਸ।

ਫਿਰੋਜ਼ਪੁਰ 16 ਨਵੰਬਰ {ਕੈਲਾਸ਼ ਸ਼ਰਮਾ ਜਿਲ੍ਹਾ ਵਿਸ਼ੇਸ਼ ਸੰਵਾਦਦਾਤਾ}:=

ਫਿਰੋਜ਼ਪੁਰ ਸ਼ਹਿਰ ਦੀਆਂ ਸਲੱਮ ਬਸਤੀਆਂ ਵਿੱਚ ਜਾ ਕੇ ਬੜੇ ਸਾਦਕੀ ਤਰੀਕੇ ਨਾਲ ਮਨਾਇਆ ਰਾਸ਼ਟਰੀ ਬਾਲ ਦਿਵਸ। ਕਲੱਬ ਦੇ ਪ੍ਰਧਾਨ ਸ਼੍ਰੀ ਸੰਦੀਪ ਤਿਵਾੜੀ ਨੇ ਦੱਸਿਆ ਕਿ ਸਾਡੀ ਟੀਮ ਅਕਸਰ ਸਲੱਮ ਬਸਤੀਆਂ ਵਿੱਚ ਜਾ ਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੀ ਰਹਿੰਦੀ ਹੈ। ਇਸੇ ਕੜੀ ਵਿੱਚ ਅੱਜ ਬਸਤੀ ਸ਼ੇਖਾਂ ਵਿਚ ਜਾ ਕੇ ਛੋਟੇ-ਛੋਟੇ ਬੱਚਿਆਂ ਨੂੰ ਬਿਸਕੁਟ ਦੇ ਪੈਕੇਟ ਅਤੇ ਹੋਰ ਜਰੂਰਤ ਵਾਲੀਆਂ ਚੀਜ਼ਾਂ ਬੁਰਸ਼ ਅਤੇ ਟੁਥਪੇਸਟ ਵੰਡੇ। ਉਨ੍ਹਾਂ ਨੇ ਰਾਸ਼ਟਰੀ ਬਾਲ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦੇਸ਼ ਦੇ ਉਜਵਲ ਭਵਿੱਖ ਲਈ ਮੌਜੂਦਾ ਦੌਰ ਵਿੱਚ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਬੱਚਿਆਂ ਦੀ ਭਲਾਈ ਲਈ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ਼ ਵੀ ਦਿੱਤਾ।
ਇਸ ਮੌਕੇ ਤੇ ਸ਼੍ਰੀ ਸੰਦੀਪ ਤਿਵਾੜੀ ਪ੍ਰਧਾਨ, ਕੁਨਾਲ ਪੁਰੀ ਸਕੱਤਰ, ਖਜਾਨਚੀ ਗੋਪਾਲ ਸਿੰਗਲਾ, ਵਿਕਾਸ ਬਜਾਜ, ਜਸ਼ਨਪ੍ਰੀਤ, ਪੰਕਜ ਧਵਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਹਲਕਾ ਫਿਰੋਜਪੁਰ ਸ਼ਹਿਰੀ ਅਤੇ ਦਿਹਾਤੀ ਵਿਧਾਇਕਾਂ ਦੇ ਨਿੱਜੀ ਸਕੱਤਰਾਂ ਨੂੰ ਸੌਂਪਿਆ ਮੰਗ ਪੱਤਰ</em>

Wed Nov 16 , 2022
ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਹਲਕਾ ਫਿਰੋਜਪੁਰ ਸ਼ਹਿਰੀ ਅਤੇ ਦਿਹਾਤੀ ਵਿਧਾਇਕਾਂ ਦੇ ਨਿੱਜੀ ਸਕੱਤਰਾਂ ਨੂੰ ਸੌਂਪਿਆ ਮੰਗ ਪੱਤਰ ਫਿਰੋਜ਼ਪੁਰ 16 ਨਵੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:= ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ. ਸੁਖਜੀਤ ਸਿੰਘ ਸੱਦੇ ਤੇ ਅੱਜ ਜਥੇਬੰਦੀ ਦੀ ਜ਼ਿਲਾ ਫਿਰੋਜ਼ਪੁਰ ਇਕਾਈ ਵੱਲੋਂ ਪੁਰਾਣੀ ਪੈਨਸ਼ਨ […]

You May Like

Breaking News

advertisement