ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਧੜਾਧੜ ਲਏ ਜਾ ਰਹੇ ਪੇਪਰ ਤੁਰੰਤ ਬੰਦ ਹੋਣ : ਡੀ.ਟੀ.ਐੱਫ.-

ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਧੜਾਧੜ ਲਏ ਜਾ ਰਹੇ ਪੇਪਰ ਤੁਰੰਤ ਬੰਦ ਹੋਣ : ਡੀ.ਟੀ.ਐੱਫ.-
ਮੋਗਾ, 13ਜਨਵਰੀ (ਸ਼ਾਲੀਨ ਸ਼ਰਮਾ, ਜਿਲਾ ਇੰਚਾਰਜ, ਮੋਗਾ) -ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਅਮਨਦੀਪ ਮਟਵਾਣੀ ਤੇ ਸਕੱਤਰ ਜਗਵੀਰਨ ਕੌਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਲਾਨਾ ਪ੍ਰੀਖਿਆਵਾਂ ਦੇ ਬਿਲਕੁਲ ਨੇੜੇ ਆ ਕੇ ਖੋਲ੍ਹੇ ਗਏ ਸਕੂਲਾਂ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਧੜਾਧੜ ਲਏ ਜਾ ਰਹੇ ਪੇਪਰਾਂ ਦੀ ਕਵਾਇਦ ਤੁਰੰਤ ਬੰਦ ਹੋਣੀ ਚਾਹੀਦੀ ਹੈ। ਕੋਰੋਨਾ ਲਾਕਡਾਊਨ ਕਰਕੇ ਸਕੂਲ ਲੰਬਾ ਸਮਾਂ ਬੰਦ ਰਹੇ ਅਤੇ ਹੁਣ ਪ੍ਰੀਖਿਆਵਾਂ ਨੇੜੇ ਹੋਣ ਕਾਰਨ ਸਮਾਂ ਬਿਲਕੁਲ ਥੋੜ੍ਹਾ ਹੈ, ਇਸ ਲਈ ਅਧਿਆਪਕਾਂ ਨੂੰ ਆਪਣੇ ਪੱਧਰ ‘ਤੇ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਸਿੱਖਣ ਸਿਖਾਉਣ ਦੀ ਪ੍ਰਕ੍ਰਿਆ ਮਨੋਵਿਗਿਆਨਕ ਹੈ ਨਾ ਕਿ ਮਸ਼ੀਨੀ ਪ੍ਰਕ੍ਰਿਆ, ਅਤੇ ਨਾ ਹੀ ਅਧਿਆਪਕ ਅਤੇ ਵਿਦਿਆਰਥੀ ਮਸ਼ੀਨਾਂ ਹਨ। ਆਗੂਆਂ ਨੇ ਆਨਲਾਈਨ ਸਿੱਖਿਆ ਨੂੰ ਮੁੱਢੋਂ ਹੀ ਰੱਦ ਕਰਦਿਆਂ ਕਿਹਾ ਕਿ ਹੁਣ ਸਕੂਲ ਖੁੱਲ ਗਏ ਹਨ ਤੇ ਇਸ ਗੈਰਪ੍ਰਸੰਗਿਕ ਵਿਧੀ ਨੂੰ ਲਾਜਮੀ ਬੰਦ ਕਰ ਦੇਣਾ ਚਾਹੀਦਾ ਹੈ। ਜਿਲਾ ਮੀਤ ਪ੍ਰਧਾਨ ਸੁਖਪਾਲਜੀਤ ਮੋਗਾ, ਸਹਾਇਕ ਸਕੱਤਰ ਸੁਖਵਿੰਦਰ ਘੋਲੀਆ ਨੇ ਕਿਹਾ ਕਿ ਵਿਭਾਗ ਵਿੱਚ ਸ਼ਕਤੀਆਂ ਦਾ ਹਰ ਪੱਧਰ ‘ਤੇ ਕੀਤਾ ਜਾ ਰਿਹਾ ਕੇਂਦਰੀਕਰਨ ਇਕ ਖ਼ਤਰਨਾਕ ਰੁਝਾਨ ਹੈ। ਵਿਭਾਗੀ ਅਧਿਕਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਦਾ ਅਧਿਆਪਕ ਵਰਗ ਵਿੱਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਟੀਐਫ ਵਿਭਾਗ ਦੀਆਂ ਅਜਿਹੀਆਂ ਕਾਰਵਾਈਆਂ ਦਾ ਸਖਤ ਨੋਟਿਸ ਲੈਂਦੇ ਹੋਏ ਇਨ੍ਹਾਂ ਦਾ ਵਿਰੋਧ ਕਰਦੀ ਹੈ ਅਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।
ਇਸ ਸਮੇਂ ਜ਼ਿਲ੍ਹਾ ਵਿਤ ਸਕੱਤਰ ਗੁਰਮੀਤ ਝੋਰੜਾਂ, ਜ਼ਿਲ੍ਹਾ ਕਮੇਟੀ ਮੈਂਬਰਾਨ ਸ਼੍ਰੀਮਤੀ ਮਧੂ ਬਾਲਾ, ਅਮਨਦੀਪ ਮਾਛੀਕੇ, ਅਮਰਦੀਪ ਬੁੱਟਰ, ਸਵਰਨ ਦਾਸ ਧਰਮਕੋਟ, ਜਗਦੇਵ ਮਹਿਣਾ, ਪ੍ਰੇਮ ਸਿੰਘ, ਦੀਪਕ ਮਿੱਤਲ, ਸੁਖਮੰਦਰ ਨਿਹਾਲ ਸਿੰਘ ਵਾਲਾ, ਹਰਪਿੰਦਰ ਸਿੰਘ ਢਿੱਲੋਂ ਹਾਜਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अखिल भारतीय विद्यार्थी परिषद जांजगीर द्वारा मनाया युवा राष्ट्रीय दिवस, स्वामी विवेकानंद जी जयंती

Wed Jan 13 , 2021
अखिल भारतीय विद्यार्थी परिषद इकाई जांजगीर के द्वारा स्वामी विवेकानंद की जयंती को राष्ट्रीय युवा दिवस के रूप में मनाया गया जिसमें मुख्य वक्ता के रूप में राष्ट्रीय स्वयंसेवक संघ के कोरबा विभाग कार्यवाह मनमथनाथ शर्मा जिले के जिला संगठन मंत्री अजय सिंह ठाकुर व व्याख्यता दुखुराम गोयल उपस्थित हुये […]

You May Like

Breaking News

advertisement