ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਫਿਰੋਜਪੁਰ ਵਿਖੇ ਮਨਾਇਆ ਗਿਆ ਨਿਊਟਰੀਸ਼ਨ ਡੇ

ਫਿਰੋਜਪੁਰ 07 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜਪਰ ਵਿਖੇ ਨਿਉਟ੍ਰੀਸ਼ਨ ਡੇ ਮਨਾਇਆ ਗਿਆ। ਪੂਰਾ ਹਫਤਾ (2 ਸਤੰਬਰ ਤੋ 7 ਸਤੰਬਰ) ਵਿਦਿਆਰਥੀਆਂ ਵੱਲੋਂ ਨਿਉਟ੍ਰੀਸ਼ਨ ਹਫਤੇ ਦੇ ਤੌਰ ਤੇ ਮਨਾਇਆ ਗਿਆ। ਲਾਸਟ ਡੇ ਨੂੰ ਮਨਾਉਦੇ ਹੋਏ ਸਾਰਿਆ ਨੂੰ ਨਿਉਟ੍ਰੀਸ਼ਨ ਡਾਇਟ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੀ ਧਰਮਪਾਲ ਬਾਸਲ (ਡਾਈਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪਰ ) ਵੱਲੋਂ ਵਿਦਿਆਰਥੀਆਂ ਦੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ ਅਤੇ ਆਪਣੇ ਵਿਚਾਰ ਪ੍ਰਗਟ ਕਰਦਿਆ ਉਹਨਾ ਵੱਲੋ ਕਿਹਾ ਗਿਆ ਕਿ ਅਜਿਹੇ ਪ੍ਰੋਗਰਾਮ ਸਮੇ ਸਮੇ ਤੇ ਹੁੰਦੇ ਰਹਿਣੇ ਚਾਹੀਦੇ ਹਨ। ਤਾਂ ਜੋ ਆਪਣੇ ਕਿੱਤੇ ਮੁਤਾਬਕ ਬੱਚਿਆ ਨੂੰ ਵੱਧ ਤੋਂ ਵੱਧ ਜਾਣਕਾਰੀ ਮਿਲਦੀ ਰਹੇ। ਖੁਰਾਕ ਸਾਡੀ ਸਿਹਤ ਵਾਸਤੇ ਬਹੁਤ ਜਰੂਰੀ ਹੈ। ਇਹ ਸਾਨੂੰ ਕਈ ਬਿਮਾਰੀਆਂ ਤੋ ਬਚਾਉਦੀ ਹੈ। ਇੱਕ ਤੰਦਰੁਸਤ ਵਿਅਕਤੀ ਨੂੰ ਖੁਰਾਕ ਚਾਹੀਦੀ ਹੈ ਅਤੇ ਇੱਕ ਬਿਮਾਰ ਵਿਅਕਤੀ ਨੂੰ ਕਿੰਨੀ ਖੁਰਾਕ ਚਾਹੀਦੀ ਹੈ। ਇਹ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਵਿਦਿਆਰਥੀਆਂ ਵੱਲੋਂ ਕਿਸ ਬਿਮਾਰੀ ਵਿੱਚ ਕਿਸ ਤਰਾਂ ਦੀ ਖੁਰਾਕ ਮਰੀਜ ਨੂੰ ਦੇਣੀ ਚਾਹੀਦੀ ਹੈ। ਇਸ ਬਾਰੇ ਜਾਣਕਾਰੀ ਦੇਣ ਲਈ ਚਾਰਟ ਬਣਾਏ ਗਏ ਉਹਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਰੇ ਵਿਦਿਆਰਥੀਆਂ ਨੂੰ ਦਿੱਤੀ ਗਈ । ਜੀ ਐਨ ਐਮ ਫਸਟ, ਬੀ ਐਸ ਸੀ ਸੈਕਿੰਡ ਸੈਮ ਦੇ ਵਿਦਿਆਰਥੀਆ ਵੱਲੋਂ ਅਲੱਗ ਅਲੱਗ ਨਿਉਟ੍ਰੀਸ਼ਨ ਵਾਲੀ ਡਾਇਟ ਜਿਵੇ ਕਿ ਖਿਚੜੀ, ਦਲੀਆ, ਪੋਹਾ, ਨਿਉਟ੍ਰੀਸ਼ਨ ਲੱਡੂ, ਕੇਲਾ ਸਮੂਦੀ, ਸਪਰਾਉਡਸ ਅਤੇ ਸਲਾਦ ਆਦਿ ਮੈਡਮ ਅਮਨਦੀਪ ਕੌਰ ਦੀ ਨਿਗਰਾਨੀ ਵਿੱਚ ਬਣਾਈ ਗਈ। ਮੈਡਮ ਖੁਸ਼ਪਾਲ ਕੌਰ ਅਤੇ ਮੈਡਮ ਯਮਖਮ ਦੀ ਨਿਗਰਾਨੀ ਵਿੱਚ ਵਿਦਿਆਰਥੀਆਂ ਵੱਲੋਂ ਵੱਖ – ਵੱਖ ਬਿਮਾਰੀਆਂ ਜਿਵੇ ਕਿ ਖੂਨ ਦੀ ਕਮੀ, ਬੁਖਾਰ, ਸ਼ੂਗਰ, ਬਲੱਡ ਪ੍ਰੈੱਸ਼ਰ, ਹਾਇਪਰ ਟੈਨਸ਼ਨ ਅਤੇ ਭਾਰ ਦਾ ਵੱਧਣਾ-ਘਟਣਾ ਬਾਰੇ ਵਿਸਥਾਰ ਸਿਹਤ ਚਾਰਟ ਬਣਾ ਕੇ ਜਾਣਕਾਰੀ ਦਿੱਤੀ ਗਈ। ਸਭ ਤੋ ਵਧੀਆ ਨਿਉਟ੍ਰੀਸ਼ਨ ਡਾਇਟ ਅਤੇ ਚਾਰਟ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਬਰ ਡਾ.ਮਨਜੀਤ ਕੌਰ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਡਾਂ ਸੰਜੀਵ ਮਾਨਕੋਟਾਲਾ, ਇੰਦਰਜੀਤ ਕੌਰ, ਯਮਖਮ, ਅੰਜਨੀ, ਜਸਮੀਤ ਕੌਰ, ਗੁਰਦੀਪ ਕੌਰ, ਮੁਸਕਾਨ, ਅਮਨਦੀਪ ਕੌਰ, ਜਗਦੇਵ ਸਿੰਘ, ਸੰਗੀਤਾ ਹਾਡਾਂ, ਗੁਰਮੀਤ ਕੌਰ, ਖੁਸ਼ਪਾਲ ਕੌਰ, ਸ਼ੰਤੋਸ਼ ਰਾਣੀ, ਤਵਿੰਦਰ ਕੋਰ, ਅਦਿੱਤੀ, ਕੋਮਲਜੀਤ ਕੋਰ, ਗੁਰਪ੍ਰੀਤ ਕੌਰ, ਗੀਤਾਂਜਲੀ, ਮਨਵੀਰ ਕੌਰ, ਹਰਵਿੰਦਰ ਕੌਰ, ਸਨਪ੍ਰੀਤ ਕੌਰ, ਅਰਸ਼ਦੀਪ ਕੌਰ, ਅਮਨਦੀਪ ਕੌਰ, ਸੰਜੀਵੀਨੀ, ਬਾਸਿਤ ਸਯਦ, ਸਾਹਿਲ,ਰਮਨਦੀਪ ਸਿੰਘ, ਗਗਨਦੀਪ ਕੌਰ, ਅਮਨਦੀਪ ਕੌਰ ਆਦਿ ਸ਼ਾਮਿਲ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

केंद्रीय विद्यालय के एम एस वाला फिरोजपुर में श्री गणेश महोत्सव उत्साह पूर्वक मनाने के लिए कार्यक्रम का किया गया आयोजन

Sun Sep 8 , 2024
फिरोजपुर 07 सितंबर [कैलाश शर्मा जिला विशेष संवाददाता]= अंत में प्राचार्या महोदया एवं सह शैक्षणिक प्रभारी सुश्री श्वेता आर्या द्वारा सभी को प्रसाद वितरण किया गया। इस अवसर पर विद्यालय के छात्र-छात्राएं एवं अध्यापक उपस्थित रहे। Read Article 🔊 Listen to this Share Post

You May Like

Breaking News

advertisement