ਧਾਰਮਿਕ ਸਥਾਨਾਂ ਦੀ ਬੇਅਦਬੀ ਬਰਦਾਸਤ ਨਹੀਂ ਕਰਾਂਗੇ:ਵਿਜੇ ਮਾਰਵਾੜੀ

ਮੰਦਰ ਵਿਖੇ ਪਹੁੰਚ ਕੇ ਘਟਨਾ ਦਾ ਲਿਆ ਜਾਇਜ਼ਾ

ਫਿਰੋਜ਼ਪੁਰ 20 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਫਿਰੋਜ਼ਪੁਰ ਸ਼ਹਿਰ ਵਿੱਚ ਬੇਅਦਬੀ ਅਤੇ ਧਾਰਮਿਕ ਸਥਾਨਾਂ ਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸ਼ਹਿਰ ਦੇ ਕਰੀਬ ਦੋ ਸੌ ਸਾਲ ਪੁਰਾਣੇ ਭਗਤਾਂ ਦੇ ਪੂਜਨੀਕ ਥਾਂ ਲਾਲਾ ਦੇਵੀ ਸਹਾਏ ਮੰਦਰ ਵਿਖੇ ਕਰੀਬ ਇੱਕ ਹਫਤੇ ਵਿੱਚ ਹੀ ਚਾਰ ਵਾਰ ਬੇਅਦਬੀ ਅਤੇ ਧਾਰਮਿਕ ਚਿੰਨ੍ਹਾਂ ਤੇ ਭਗਵਾਨ ਦੀ ਮੂਰਤੀ ਦੀ ਚੋਰੀ ਦਾ ਪਤਾ ਚੱਲਦਿਆਂ ਹੀ ਵਿਸ਼ਵ ਹਿੰਦੂ ਪਰੀਸ਼ਦ ਪੰਜਾਬ ਦੇ ਸੂਬਾ ਸਹਿ ਮੁਖੀ ਵਿਜੇ ਮਾਰਵਾੜੀ ਅੱਜ ਫਿਰੋਜ਼ਪੁਰ ਪੁੱਜੇ ਅਤੇ ਉਨ੍ਹਾਂ ਨੇ ਦੇਵੀ ਸਹਾਏ ਮੰਦਰ ਵਿੱਚ ਸ਼ਹਿਰ ਦੇ ਹਿੰਦੂ ਆਗੂਆਂ ਨਾਲ ਮੁਲਾਕਾਤ ਕੀਤੀ ਮੰਦਿਰ ਵਿਖੇ ਹੋਈ ਬੇਅਦਬੀ ਅਤੇ ਚੋਰੀ ਦੀਆਂ ਘਟਨਾਵਾਂ ਦਾ ਜਾਇਜ਼ਾ ਲੈਣ ਮਗਰੋਂ ਮੰਦਰ ਵਿਖੇ ਨਤ-ਮਸਤਕ ਹੋ ਕਿ ਗੱਲਬਾਤ ਕਰਦਿਆਂ ਮਾਰਵਾੜੀ ਨੇ ਫਿਰੋਜ਼ਪੁਰ ਦੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਤੋਂ ਪੁਲੀਸ ਪ੍ਰਸ਼ਾਸਨ ਨਕਾਮ ਹੋ ਚੁੱਕਿਆ ਹੈ ਅਤੇ ਲੱਗਦਾ ਹੈ ਕਿ ਫਿਰੋਜਪੁਰ ਪੁਲਿਸ ਕੁੰਭ ਕਰਨੀ ਨੀਂਦ ਵਿਚ ਸੌਂ ਰਹੀ ਹੈ ਅਤੇ ਫਿਰੋਜਪੁਰ ਪੁਲਿਸ ਕਿਸੇ ਵੱਡੀ ਅਣਸੁਖਾਵੀ ਘਟਨਾ ਦਾ ਇੰਤਜ਼ਾਰ ਕਰ ਰਹੀ ਹੈ ਮਾਰਵਾੜੀ ਨੇ ਕਿਹਾ ਕਿ ਕੁਝ ਮਹੀਨਿਆਂ ਤੋਂ ਧਰਮ ਵਿਰੋਧੀ ਅਤੇ ਹਿੰਦੂਤਵ ਦੇ ਵਿਰੋਧੀ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਕਰਨਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਜਿੰਮੇਵਾਰੀ ਹੈ ਪਰ ਪੁਲਿਸ ਪ੍ਰਸ਼ਾਸਨ ਸਾਡੇ ਧਾਰਮਿਕ ਸਥਾਨਾਂ ਵੱਲ ਧਿਆਨ ਨਾ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ ਜੇਕਰ ਪੁਲਿਸ ਨੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵੱਲ ਧਿਆਨ ਨਾ ਦਿੱਤਾ ਤਾਂ ਇਸ ਦੇ ਬੁਰੇ ਨਤੀਜੇ ਹੋ ਸਕਦੇ ਹਨ ਜਿਸ ਦੇ ਲਈ ਜ਼ਿਲ੍ਹਾ ਪ੍ਰੋਜੈਕਟ ਦਾ ਪੁਲਿਸ ਪ੍ਰਸਾਸ਼ਨ ਨੂੰ ਪੂਰਨ ਰੂਪ ਨਾਲ ਜ਼ਿੰਮੇਵਾਰ ਹੋਵੇਗਾ ਉਨ੍ਹਾਂ ਕਿਹਾ ਕਿ ਦੇਵੀ ਸਹਾਏ ਮੰਦਰ ਵਿਖੇ ਚੋਰਾਂ ਨੇ ਧਾਰਮਿਕ ਚਿੰਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹੋਇ ਮੰਦਿਰ ਦੀ ਘਰ ਦੀਆਂ ਢੱਲਦੀ ਦੇ ਭਾਂਡੇ ਅਤੇ ਕਰੀਬ 1 ਲੱਖ ਰੁਪਏ ਦੇ ਸਮਾਨ ਦੇ ਨਾਲ ਨਾਲ ਭਗਵਾਨ ਦੀ ਮੂਰਤੀ ਵੀ ਚੋਰੀ ਕਰ ਲਈ ਉਹ ਵੀ ਪੁਲਸ ਪ੍ਰਸ਼ਾਸਨ ਦੀ ਨੱਕ ਥੱਲੇ ਉਨ੍ਹਾਂ ਕਿਹਾ ਕਿ ਫਿਰੋਜਪੁਰ ਦਾ ਪੁਲਸ ਪ੍ਰਸ਼ਾਸਨ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫੜਨਾ ਦੀ ਥਾਂ ਐਫ ਆਈ ਆਰ ਹੀ 20 ਦਿਨਾ ਮਗਰੋਂ ਦਰਜ ਕਰ ਕੇ ਸਾਡੇ ਧਾਰਮਿਕ ਸਥਾਨ ਤੇ ਹੋਈ ਘਟਨਾ ਵਿੱਚ ਬੇਅਦਬੀ ਦੀ ਧਾਰਾ 295 ਨਾ ਲਾਉਦੇ ਹੋਏ ਸਿਰਫ 380 ਧਾਰਾ ਲਾ ਕੇ ਹਿੰਦੂਆਂ ਨੂੰ ਲਾਲੀਪੋਪ ਦੇ ਰਹੀ ਹੈ ਅਤੇ ਇਸ ਸਾਰੇ ਘਟਨਾਕ੍ਰਮ ਨੂੰ ਠੰਢੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ

ਮਾਰਵਾੜੀ ਨੇ ਕਿਹਾ ਕਿ ਐਫ ਆਈ ਆਰ ਦਰਜ ਕਰਨ ਵਾਲੇ ਅਜਿਹੇ ਪੁਲਿਸ ਅਧਿਕਾਰੀ ਨੂੰ ਇਸ ਕੇਸ ਤੋਂ ਹਟਾ ਕੇ ਕਿਸੇ ਜ਼ੁੰਮੇਵਾਰ ਅਧਿਕਾਰੀ ਨੂੰ ਭੇਜ ਦਿੱਤਾ ਜਾਵੇ ਉਨ੍ਹਾਂ ਕਿਹਾ ਕੀ ਅਜਿਹੇ ਅਧਿਕਾਰੀ ਜਿਨ੍ਹਾਂ ਨੂੰ ਸਾਡੇ ਧਰਮ ਨਾਲ ਕੋਈ ਵਾਸਤਾ ਨਹੀਂ ਹੈ ਮਾਰਵਾੜੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਹਿੰਦੂਆਂ ਨੂੰ ਕੋਈ ਵੀ ਕਮਜ਼ੋਰ ਜਾਨਣ ਦੀ ਤੂੰ ਨਾ ਕਰੇ ਕਿਉਂਕਿ ਹੁਣ ਹਿੰਦੂ ਜਾਗ ਉਠਿਆ ਹੈ ਅਤੇ ਉਹ ਆਪਣੇ ਧਰਮ ਵੱਲ ਉਠਣ ਵਾਲ਼ੀ ਅਵਾਜ਼ ਨੂੰ ਮੁਹ ਤੋੜ ਜਵਾਬ ਦੇਣ ਲਈ ਤਿਆਰ ਹੈ ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਨਾ ਕੀਤਾ ਤੇ ਦੋਸ਼ੀਆਂ ਕੋਲੋਂ ਭਗਵਾਨ ਦੀ ਮੂਰਤੀ ਅਤੇ ਹੋਰ ਸਾਮਾਨ ਬਰਾਮਦ ਨਾ ਕਰਵਾਇਆ ਤਾਂ ਅਸੀਂ ਸੂਬੇ ਦੇ ਸਾਰੇ ਹਿੰਦੁ ਸੰਗਠਨਾਂ ਨੂੰ ਨਾਲ ਲੈ ਕੇ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ ਮਾਰਵਾੜੀ ਤੇ ਕਿਹਾ ਕਿ ਅਸੀਂ ਜਲਦ ਹੀ ਇਸ ਸਾਰੇ ਘਟਨਾ ਬਾਰੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਅਤੇ ਸੂਬੇ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਨੂੰ ਨਿਜੀ ਤੌਰ ਤੇ ਜਾਨੂ ਕਰਵਾਵਾਂਗੇ ਤਾਂ ਜੋ ਮੁੜ ਸੂਬੇ ਵਿੱਚ ਅਮਨ ਸ਼ਾਂਤੀ ਬਣੀ ਰਹੇ

ਇਸ ਵਫ਼ਦ ਨਾਲ ਬਗਲਾ ਮੁੱਖੀ ਮੰਦਿਰ ਫ਼ਿਰੋਜ਼ਪੁਰ ਛਾਉਣੀ ਦੇ ਮੈਂਬਰ ਗਜਿੰਦਰ ਅੱਗਰਵਾਲ, ਪਵਨ ਅੱਗਰਵਾਲ ਮੰਦਿਰ ਲਾਲਾ ਦੇਵੀ ਸਹਾਇ ਦੇ ਸੰਚਾਲਕ ਦਿਨੇਸ਼ ਅੱਗਰਵਾਲ, ਭਗਵਾਨ ਪਰਸ਼ੂਰਾਮ ਵਾਟਿਕਾ ਦੇ ਚੇਅਰਮੈਨ ਪੰਡਿਤ ਮੁਨੀਸ਼ ਸ਼ਰਮਾ ਅਤੇ ਸ਼੍ਰੀ ਬ੍ਰਾਹਮਣ ਸਭਾ ਫ਼ਿਰੋਜ਼ਪੁਰ ਦੇ ਪ੍ਰਧਾਨ ਪੰਡਿਤ ਅਮਿਤ ਕੁਮਾਰ ਸ਼ਰਮਾ ਐਡਵੋਕੇਟ ਅਤੇ ਜਨਰਲ ਸਕੱਤਰ ਪੰਡਿਤ ਹਰੀ ਰਾਮ ਖਿਂਦੜੀ ਵਫ਼ਦ ਨਾਲ ਮਿਲੇ ਅਤੇ ਮੰਦਿਰਾ ਦੀ ਬੇਅਦਬੀ ਦੀਆ ਵੱਧ ਰਹਿਆ ਵਾਰਦਾਤਾਂ ਅਤੇ ਫਿਰੋਜ਼ਪੁਰ ਵਿਖੇ ਟ੍ਰੈਫਿਕ ਨੂੰ ਕੰਟਰੋਲ ਕਰਨ ਹਿਤ ਮਹਿਰਾ ਕੋਲੋ ਸਰਵੇ ਕਰਵਾ ਕਿ ਆਵਾ ਜਾਇ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੀ ਮੰਗ ਬ੍ਰਹਾਮਣ ਸਭਾ ਵਲੋ ਕੀਤੀ ਗਈ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

जयराम कन्या महाविद्यालय में मृदा संरक्षण विषय पर व्याख्यान का आयोजन

Mon Jun 20 , 2022
हरियाणा संपादक – वैद्य पण्डित प्रमोद कौशिक।दूरभाष – 9416191877 आज हम प्रकृति के साथ खिलवाड़ कर रहे हैं, प्रकृति सदैव हमारी सहचरी रही है : डा. अनामिका गिरधर। कुरुक्षेत्र, 20 जून : देश के विभिन्न राज्यों में संचालित श्री जयराम संस्थाओं के परमाध्यक्ष एवं श्री जयराम शिक्षण संस्थान के चेयरमैन […]

You May Like

Breaking News

advertisement