
(ਪੰਜਾਬ) ਫਿਰੋਜ਼ਪੁਰ 19 ਅਪ੍ਰੈਲ
{ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਜਨਮ ਉਤਸਵ ਜੋ ਕਿ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਤਹਿਤ ਫਿਰੋਜ਼ਪੁਰ ਸ਼ਹਿਰ ਦੇ ਨਮਕ ਮੰਡੀ ਸਥਿਤ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਿਰ ਤੇ ਸਨਾਤਨ ਧਰਮ ਮਹਾਵੀਰ ਦਲ ਮੰਦਿਰ ਤੂੜੀ ਬਾਜਾਰ ਵਿਖੇ ਵੀ ਭਗਵਾਨ ਸ਼੍ਰੀ ਪਰਸ਼ੂਰਾਮ ਜੀਅ ਦਾ ਜਨਮ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਨਮ ਉਤਸਵ ਦੇ ਸੰਬੰਧ ਚ ਰੱਖੇ ਗਏ ਪ੍ਰੋਗਰਾਮ ਚ ਸੁਆਮੀ ਕਮਲ ਪੁਰੀ ਮਹਾਰਾਜ ਜੀ ਨੇ ਵਿਸ਼ੇਸ਼ ਤੋਰ ਤੇ ਹਾਜਰੀ ਭਰੀ ਤੇ ਸੰਗਤਾਂ ਨੂੰ ਆਪਣੇ ਮੁਖਵਾਕ ਚੋ ਪ੍ਰਵਚਨ ਕਰਕੇ ਨਿਹਾਲ ਕੀਤਾ।ਇਸ ਮੋਕੇ ਤੇ ਪਹਿਲਾਂ ਹਵਨ ਹੋਇਆ ਉਸ ਉਪਰੰਤ ਧਰਮਪਾਲ ਬਾਂਸਲ ਗਰੁੱਪ ਵਲੋ ਸੁੰਦਰ ਸੁੰਦਰ ਵੰਦਨਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਸਵਾਮੀ ਕਮਲ ਪੁਰੀ ਜੀ ਮਹਾਰਾਜ ਅਤੇ ਦੀਪਕ ਸ਼ਰਮਾਂ ਭਾਜਪਾ ਆਗੂ ਨੇ ਹਾਜਰੀ ਲਗਵਾਈ ਤੇ ਸਮੂਹ ਸੰਗਤਾਂ ਨੂੰ ਜਨਮ ਉਤਸਵ ਤੇ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ।


