Uncategorized
ਵੀਰ ਬਾਲ ਦਿਵਸ ਮੌਕੇ ਰੋਟਰੀ ਕਲੱਬ ਫਿਰੋਜਪੁਰ ਨੇ ਲੋੜਵੰਦ ਵਿਦਿਆਰਥੀਆਂ ਨੂੰ ਸਵੈਟਰ ਵੰਡੇ

(ਪੰਜਾਬ) ਫਿਰੋਜਪੁਰ 26 ਦਸੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸਮੇਂ ਸਮੇਂ ਤੇ ਸਮਾਜਿਕ ਗਤੀਵਿਧੀਆਂ ਕਰਦਿਆਂ ਅੱਜ ਰੋਟਰੀ ਕਲੱਬ ਫਿਰੋਜਪੁਰ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਵੀਰ ਬਾਲ ਦਿਵਸ ਮੌਕੇ ਪਰਧਾਨ ਕਿਰਪਾਲ ਸਿੰਘ ਮਕੜ ਦੀ ਅਗਵਾਈ ਹੇਠ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਫਿਰੋਜਪੁਰ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਵਧ ਰਹੀ ਸਰਦੀ ਤੋਂ ਬਚਾਅ ਵਾਸਤੇ ਸਵੈਟਰ ਵੰਡੇ।
ਪਰੋਗਰਾਮ ਦੀ ਸ਼ੁਰੂਆਤ ਰੋਟੇਰੀਅਨ ਸੁਰਿੰਦਰ ਸਿੰਘ ਕਪੂਰ ਨੇ ਧਰਮ ਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਸਚ ਤੇ ਹਕ ਤੇ ਚੱਲਣ ਲਈ ਪ੍ਰੇਰਿਤ ਕੀਤਾ।
ਪਰੋਜੇਕਟ ਚੇਅਰਮੈਨ ਰੋਟੇਰੀਅਨ ਨਰੇਸ਼ ਮੁੰਜਾਲ ਨੇ ਕਿਹਾ ਕਿ ਇਹ ਸਵੈਟਰ ਵੰਡ ਪਰੋਗਰਾਮ ਸਦੇੰਸ਼ ਦਿੰਦਾ ਹੈ ਕਿ ਸਮਾਜ ਦੇ ਕਮਜ਼ੋਰ ਵਰਗਾਂ ਤਕ ਰੋਟਰੀ ਕਲੱਬ ਫਿਰੋਜਪੁਰ ਹਮੇਸ਼ਾ ਅੱਗੇ ਰਹਿੰਦਾ ਹੈ।
ਰੋਟਰੀ ਟੀਮ ਵਿੱਚ ਸਕਤਰ ਸੰਦੀਪ ਸਿੰਗਲਾਂ , ਦਿਨੇਸ਼ ਕਟਾਰੀਆ ‘ ਅਜੈ ਬਜਾਜ, ਪਰਦੀਪ ਬਿੰਦਰਾ, ਰਕੇਸ਼ ਚਾਵਲਾ, ਮਨੋਜ ਧਵਨ, ਹਰਦੀਪ ਸਿੰਘ,ਮਨਦੀਪ ਸਿੰਘ, ਸੁਖਵਿੰਦਰ ਖੰਨਾ ਆਦਿ ਹਾਜ਼ਰ ਸਨ।




