ਪੂਰਨ ਗੁਰੂ ਦੀ ਸ਼ਰਨ ਹੀ ਮਨੁੱਖ ਨੂੰ ਭਵ ਸਾਗਰ ਤੋਂ ਪਾਰ ਲੰਘਾਉਂਦੀ ਹੈ-ਸਾਧਵੀ ਹਰਜੀਤ ਭਾਰਤੀ ਜੀ

(ਪੰਜਾਬ) ਫਿਰੋਜਪੁਰ 13 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

    ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਫਿਰੋਜ਼ਪੁਰ ਦੇ ਸਥਾਨਕ ਆਸ਼ਰਮ ਵਿੱਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਦਾ ਸ਼ਰਧਾ ਅਤੇ ਆਧਿਆਤਮਿਕ ਉਤਸ਼ਾਹ ਨਾਲ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਗੁਰੂ ਮਹਿਮਾ ਦਾ ਰਸਾਸਵਾਦ ਕੀਤਾ ਅਤੇ ਆਤਮਿਕ ਸ਼ਾਂਤੀ ਦਾ ਅਨੁਭਵ ਕੀਤਾ।

  ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸ਼ਿਸ਼ਯਾ ਸਾਧਵੀ ਹਰਜੀਤ ਭਾਰਤੀ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖਾ ਜੀਵਨ ਪਰਮਾਤਮਾ ਦੀ ਅਨਮੋਲ ਬਖ਼ਸ਼ਿਸ਼ ਹੈ, ਪਰ ਇਸ ਦਾ ਅਸਲ ਉਦੇਸ਼ ਤਦ ਹੀ ਸਫਲ ਹੁੰਦਾ ਹੈ ਜਦੋਂ ਮਨੁੱਖ ਪੂਰਨ ਸਤਿਗੁਰੂ ਦੀ ਸ਼ਰਨ ਪ੍ਰਾਪਤ ਕਰਕੇ ਬ੍ਰਹਮ ਗਿਆਨ ਹਾਸਲ ਕਰਦਾ ਹੈ। ਬ੍ਰਹਮ ਗਿਆਨ ਰਾਹੀਂ ਮਨੁੱਖ ਆਪਣੇ ਅੰਦਰ ਹੀ ਵੱਸਦੇ ਪਰਮਾਤਮਾ ਦਾ ਸਾਕਸ਼ਾਤਕਾਰ ਕਰਦਾ ਹੈ ਅਤੇ ਉਸ ਦਾ ਜੀਵਨ ਸੱਚੀ ਸ਼ਾਂਤੀ, ਪ੍ਰੇਮ ਅਤੇ ਆਨੰਦ ਨਾਲ ਭਰ ਜਾਂਦਾ ਹੈ।

 ਸਾਧਵੀ ਜੀ ਨੇ ਕਿਹਾ ਕਿ ਸੰਸਾਰ ਦੇ ਮੋਹ-ਮਾਇਆ, ਦੁੱਖਾਂ ਅਤੇ ਵਿਕਾਰਾਂ ਤੋਂ ਮੁਕਤੀ ਕੇਵਲ ਪੂਰਨ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ। ਗੁਰੂ ਹੀ ਉਹ ਦਿਵਯ ਸ਼ਕਤੀ ਹਨ ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦੇ ਹਨ ਅਤੇ ਜੀਵ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤ ਕਰਕੇ ਭਵ ਸਾਗਰ ਤੋਂ ਪਾਰ ਲੰਘਾਉਂਦੇ ਹਨ। ਉਨ੍ਹਾਂ ਨੇ ਸੰਗਤ ਨੂੰ ਪ੍ਰੇਰਿਤ ਕੀਤਾ ਕਿ ਜੀਵਨ ਵਿੱਚ ਸਤਿਸੰਗ, ਸੇਵਾ, ਸਿਮਰਨ ਅਤੇ ਸਾਧਨਾ ਨੂੰ ਅਪਣਾਉਂਦੇ ਹੋਏ ਗੁਰੂ ਦੇ ਦੱਸੇ ਮਾਰਗ 'ਤੇ ਚੱਲਣ, ਤਾਂ ਜੋ ਜੀਵਨ ਸਫਲ ਅਤੇ ਕਲਿਆਣਮਈ ਬਣ ਸਕੇ।

  ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦੇ ਭੌਤਿਕਵਾਦੀ ਯੁੱਗ ਵਿੱਚ ਮਨੁੱਖ ਬਾਹਰੀ ਸੁੱਖਾਂ ਦੀ ਭਾਲ ਵਿੱਚ ਭਟਕ ਰਿਹਾ ਹੈ, ਜਦਕਿ ਅਸਲੀ ਸੁੱਖ ਅਤੇ ਸਥਾਈ ਆਨੰਦ ਆਪਣੇ ਅੰਦਰ ਵੱਸਦੇ ਪ੍ਰਭੂ ਨਾਲ ਜੁੜਨ ਵਿੱਚ ਹੈ। ਇਹ ਦਿਵਯ ਅਨੁਭੂਤੀ ਕੇਵਲ ਪੂਰਨ ਸਤਿਗੁਰੂ ਦੀ ਕਿਰਪਾ ਅਤੇ ਬ੍ਰਹਮ ਗਿਆਨ ਰਾਹੀਂ ਹੀ ਸੰਭਵ ਹੈ। ਇਸ ਲਈ ਹਰ ਮਨੁੱਖ ਨੂੰ ਆਪਣੇ ਜੀਵਨ ਵਿੱਚ ਸੱਚੇ ਗੁਰੂ ਦੀ ਸ਼ਰਨ ਪ੍ਰਾਪਤ ਕਰਕੇ ਪਰਮਾਤਮਾ ਨਾਲ ਆਪਣਾ ਨਾਤਾ ਜੋੜਨਾ ਚਾਹੀਦਾ ਹੈ।

 ਇਸ ਮੌਕੇ ਸਾਧਵੀ ਦਵਿੰਦਰ ਭਾਰਤੀ ਜੀ ਵੱਲੋਂ ਭਾਵਪੂਰਣ ਭਜਨ-ਕੀਰਤਨ ਪੇਸ਼ ਕੀਤਾ ਗਿਆ, ਜਿਸ ਨੇ ਸਮੂਹ ਸੰਗਤ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਸੰਗਤ ਨੇ ਸ਼ਰਧਾ ਅਤੇ ਪ੍ਰੇਮ ਨਾਲ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਅਤੇ ਆਧਿਆਤਮਿਕ ਵਾਤਾਵਰਣ ਦਾ ਭਰਪੂਰ ਆਨੰਦ ਮਾਣਿਆ।

    ਅੰਤ ਵਿੱਚ ਸਮੂਹ ਸੰਗਤ ਨੇ ਲੋਕ-ਭਲਾਈ, ਵਿਸ਼ਵ ਸ਼ਾਂਤੀ ਅਤੇ ਸਮੂਹ ਮਨੁੱਖਤਾ ਦੇ ਕਲਿਆਣ ਲਈ ਅਰਦਾਸ ਕੀਤੀ ਅਤੇ ਗੁਰੂ ਚਰਨਾਂ ਵਿੱਚ ਆਪਣੀ ਸ਼ਰਧਾ ਪ੍ਰਗਟਾਈ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

शहर के विकास में मील का पत्थर साबित होगा एलिवेटेड रेलवे ट्रैक : सुभाष सुधा

Tue Jul 14 , 2026
नव निर्मित एलिवेटेड रेलवे ट्रैक के शुभ उद्घाटन के अवसर पर सुख, शांति व सुरक्षित यात्रा की कामना के साथ हनुमान चालीसा के सामूहिक पाठ का किया आयोजन।17 जुलाई को प्रधानमंत्री नरेंद्र मोदी करेंगे एलिवेटिड रेलवे ट्रैक का उद्घाटन। कुरुक्षेत्र, प्रमोद कौशिक 14 जुलाई : हरियाणा के पूर्व राज्यमंत्री सुभाष […]

You May Like

Breaking News

advertisement