ਲੋਕ ਸਭਾ ਚੋਣਾਂ 2024 ਲਈ ਤਿਆਰੀਆਂ ਮੁਕੰਮਲ, ਪੋਲ ਪਾਰਟੀਆਂ ਰਵਾਨਾਹਲਕਾ ਫਿਰੋਜਪੁਰ ਦਿਹਾਤੀ ਵਿੱਚ 242 ਬੂਥਾਂ ਤੇ ਪੈਣਗੀਆ ਵੋਟਾਂ

4 ਆਦਰਸ਼ ਬੂਥ, 1 ਪੀ ਡਬਲਯੂ ਬੂਥ,1 ਗ੍ਰੀਨ ਬੂਥ, 1 ਯੰਗ ਬੂਥ ਤੇ 2 ਪਿੰਕ ਬੂਥ ਕਰਨਗੇ ਵੋਟਰਾਂ ਦਾ ਸਵਾਗਤ।

ਫਿਰੋਜ਼ਪੁਰ 31 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਲੋਕਤੰਤਰ ਦੇ ਮਹਾਉਤਸਵ ਅਧੀਨ ਲੋਕ ਸਭਾ ਚੋਣਾਂ 2024 ਲਈ ਹਲਕਾ ਫਿਰੋਜ਼ਪੁਰ ਦਿਹਾਤੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਵਿੱਚ ਰਿਟਰਨਿੰਗ ਅਫ਼ਸਰ ਕਮ ਏਡੀਸੀ ਫਿਰੋਜ਼ਪੁਰ ਨਿਧੀ ਕੁਮਦ ਬੰਬਾਹ ਦੀ ਦੇਖ ਰੇਖ ਵਿੱਚ ਹਲਕੇ ਦੇ 242 ਬੂਥਾਂ ਤੇ ਵੋਟਾਂ ਪਾਈਆਂ ਜਾਣਗੀਆਂ ਇਸ ਸੰਬੰਧੀ ਅੱਜ ਸ਼ਾਮ ਤੱਕ ਇਨ੍ਹਾਂ ਆਪਣੇ ਨਿਰਧਾਰਿਤ ਬੂਥਾਂ ਤੇ ਪੋਲਿੰਗ ਪਾਰਟੀਆਂ ਪਹੁੰਚ ਜਾਣਗੀਆਂ ।ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਦੋ ਆਦਰਸ਼ ਬੂਥ ਇੱਕ ਪੀ ਡਬਲਯੂ ਡੀ ਬੂਥ, ਇੱਕ ਗ੍ਰੀਨ ਬੂਥ, ਇੱਕ ਯੰਗ ਬੂਥ ਅਤੇ ਦੋ ਪਿੰਕ ਬੂਥ ਵੋਟਰਾਂ ਦਾ ਸਵਾਗਤ ਕਰੇਗਾ । ਹਰੇਕ ਬੂਥ ਉਪਰ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਪਹਿਲੇ ਦਸ ਵੋਟਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ 77 ਜਸਵੰਤ ਸਿੰਘ ਵੜੈਚ, ਸਹਾਇਕ ਚੋਂਣਕਾਰ ਰਜਿਸਟ੍ਰੇਸ਼ਨ ਗੁਰਮੀਤ ਸਿੰਘ ,ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਇਲੈਕਸ਼ਨ ਸੈੱਲ ਇੰਨਚਾਰਜ ਜਸਵੰਤ ਸੈਣੀ, ਸਵੀਪ ਕੋਆਰਡੀਨੇਟਰ ਸਤਿੰਦਰ ਸਿੰਘ, ਸਵੀਪ ਕੋਆਰਡੀਨੇਟਰ ਦਿਹਾਤੀ ਕਮਲ ਸ਼ਰਮਾ, ਲਖਵਿੰਦਰ ਸਿੰਘ, ਚੋਣ ਕਾਨੂੰਗੋ ਮੈਡਮ ਗਗਨਦੀਪ, ਅੰਗਰੇਜ਼ ਸਿੰਘ, ਮੈਡਮ ਸ਼ਮਾ, ਪੀਪਲ ਸਿੰਘ, ਚਮਕੋਰ ਸਿੰਘ, ਪ੍ਰੋਗਰਾਮਰ ਤ੍ਰਿਲੋਚਨ ਸਿੰਘ,ਸੁਖਚੈਨ ਸਿੰਘ,ਪ੍ਰਿੰਸੀਪਾਲ ਸੰਜੀਵ ਟੰਡਨ, ਅਤਰ ਸਿੰਘ ਗਿੱਲ, ਸੰਦੀਪ ਟੰਡਨ, ਨਰੇਸ਼ ਕੁਮਾਰ, ਮਹਿੰਦਰ ਸਿੰਘ ਲੂਬੰੜੀ ਵਾਲਾ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

advertisement