ਰੋਟਰੀ ਕਲੱਬ ਵੱਲੋਂ ਹੁਸੈਨੀ ਵਾਲਾ ਸਰਹੱਦੀ ਚੈੱਕ ਪੋਸਟ ਤੇ ਬੂਟੇ ਲਗਾਏ।
ਫਿਰੋਜ਼ਪੁਰ 11 ਜੂਨ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਹਿੰਦ ਪਾਕ ਸਰਹੱਦ ਤੇ ਬੀ ਐਸ ਐਫ ਦੇ ਜਵਾਨਾਂ ਦੀ ਸਹੂਲਤ ਲਈ ਉਹਨਾਂ ਦੀ ਚੌਂਕੀਆਂ ਲਈ 06 ਕੂਲਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫ਼ਿਰੋਜ਼ਪੁਰ ਛਾਉਣੀ ਵੱਲੋਂ ਸੀਨੀਅਰ ਚਾਰਟਡ ਅਕਾਊਂਟੈਂਟ ਐਸ ਕੇ ਛਿਬੜ ਅਤੇ ਸਮਾਜ ਸੇਵੀ ਅਸ਼ਵਨੀ ਗਰੋਵਰ ਦੇ ਸਹਿਯੋਗ ਨਾਲ ਭੇਟ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਟੇਰੀਅਨ ਅਸ਼ੋਕ ਬਹਿਲ ਅਤੇ ਪ੍ਰਧਾਨ ਵਿਪੁਲ ਨਾਰੰਗ ਨੇ ਦੱਸਿਆ ਕਿ ਬੀ ਐਸ ਐਫ ਦੇ ਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਤਨਦੇਹੀ ਨਾਲ ਡਿਊਟੀ ਨਿਭਾਉਂਦੇ ਹਨ। ਇਹਨਾਂ ਦੀ ਹੌਂਸਲਾ ਅਫ਼ਜਾਈ ਕਰਨਾ ਸਾਡਾ ਫਰਜ ਬਨਦਾ ਹੈ ,ਇਸ ਲਈ ਗਰਮੀ ਦੇ ਮੌਸਮ ਵਿੱਚ ਇਹਨਾਂ ਦੀ ਸਰਹੱਦੀ ਚੌਂਕੀਆਂ ਲਈ ਇਹਨਾਂ ਨੂੰ ਕੂਲਰ ਭੇਟ ਕੀਤੇ ਹਨ। ਇਸ ਤੋਂ ਇਲਾਵਾ ਸਰਹੱਦੀ ਚੌਂਕੀਆਂ ਨੂੰ ਹਰਾ ਭਰਾ ਬਣਾਉਣ ਲਈ ਅੱਜ ਹੁਸੈਨੀ ਵਾਲਾ ਚੈੱਕ ਪੋਸਟ ਤੇ ਬੂਟੇ ਲਗਾ ਕੇ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮੁਹਿੰਮ ਤਹਿਤ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਬੂਟੇ ਲਗਾਏ ਜਾਣਗੇ।
ਇਸ ਮੌਕੇ ਬੀ ਐਸ ਐਫ ਬਟਾਲੀਅਨ ਨੇ 155 ਦੇ ਡਿਪਟੀ ਕਮਾਂਡੈਂਟ ਨਰਿੰਦਰ ਕੁਮਾਰ ਨੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੇਸ਼ ਦੀ ਸਰਹੱਦਾਂ ਦੀ ਰਾਖੀ ਵਿੱਚ ਦੇਸ਼ ਵਾਸੀਆਂ ਦਾ ਸਹਿਯੋਗ ਬੇਹੱਦ ਜਰੂਰੀ ਹੈ ਉਹਨਾਂ ਨੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਗੱਲ ਵੀ ਕਹੀ।
ਇਸ ਮੌਕੇ ਡਾ. ਸਤਿੰਦਰ ਸਿੰਘ ਪ੍ਰਿੰਸੀਪਲ ਨੇ ਰੋਟਰੀ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਦਾ ਵੱਧਦਾ ਪ੍ਰਦੂਸ਼ਣ ਬੇਹੱਦ ਚਿੰਤਾ ਦਾ ਵਿਸ਼ਾ ਹੈ, ਇਸ ਪ੍ਰਤੀ ਸੰਜੀਦਗੀ ਨਾਲ ਯਤਨ ਕਰਨਾ ਸਮੇਂ ਦੀ ਵੱਡੀ ਜਰੂਰਤ ਹੈ। ਇਸ ਲਈ ਆਉਣ ਵਾਲੇ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਉਹਨਾਂ ਦੀ ਸੰਭਾਲ ਕੀਤੀ ਜਾਵੇ। ਇਸ ਮਕਸਦ ਲਈ ਬੀ ਐਸ ਐਫ ਤੇ ਸਹਿਯੋਗ ਨਾਲ ਸਰਹੱਦ ਉੱਪਰ ਹਰਿਆਵਲ ਮੁਹਿੰਮ ਤਹਿਤ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਯਤਨ ਕੀਤਾ ਜਾਵੇਗਾ।
ਹੂਸੈਨੀਵਾਲਾ ਚੈਕ ਪੋਸਟ ਤੇ ਆਯੋਜਿਤ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੰਪਨੀ ਕਮਾਂਡੈਂਟ ਮਹੇਸ਼ ਵਰਮਾ , ਕੰਪਨੀ ਕਮਾਂਡੈਂਟ ਏ ਲਿਊ, ਚਾਰਟਰਡ ਅਕਾਊਂਟੈਂਟ ਐਸ ਕੇ ਛਿਬੜ, ਅਸ਼ੋਕ ਬਹਿਲ, ਵਿਪੁਲ ਨਾਰੰਗ, ਅਸ਼ਵਨੀ ਗਰੋਵਰ ,ਡਾ ਸਤਿੰਦਰ ਸਿੰਘ ਅਤੇ ਬੀ ਐਸ ਐਫ ਦੇ ਅਧਿਕਾਰੀ ਅਤੇ ਜਵਾਨ ਵਿਸ਼ੇਸ਼ ਤੌਰ ਤੇ ਹਾਜਰ ਸਨ।