ਫਿਰੋਜਪੁਰ 29 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}=
ਜ਼ਿਲਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਫਿਰੋਜਪੁਰ (ਬਲਾਕ ਜੀਰਾ) ਵੱਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਕਸੋਆਣਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਗੁਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ 25 ਤੋਂ ਵੱਧ ਫਲਦਾਰ ਅਤੇ ਛਾਂਦਾਰ ਰੁੱਖ ਲਗਾਏ ਗਏ। ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਜਿਲਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਜੀਰਾ ਨੇ ਕਿਹਾ ਕਿ ਰੁਖ ਸਾਡੀ ਜ਼ਿੰਦਗੀ ਦਾ ਧੁਰਾ ਹਨ ਰੁੱਖਾਂ ਤੋਂ ਬਗੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਰੁਖ ਟਨਾ ਦੇ ਹਿਸਾਬ ਨਾਲ ਕਾਰਬਨ ਡਾਇਆਕਸਾਈਡ ਨੂੰ ਜਜ਼ਬ ਕਰਕੇ ਆਕਸੀਜਨ ਵਿੱਚ ਬਦਲਦੇ ਹਨ। ਕਿਉਂਕਿ ਮਨੁੱਖ ਤੋਂ ਹੋਰ ਜੀਵ ਜੰਤੂਆਂ ਨੂੰ ਜਿਉਂਦੇ ਰਹਿਣ ਲਈ ਸਾਫ ਹਵਾ ਦੀ ਲੋੜ ਹੁੰਦੀ ਹੈ। ਫੁੱਲਾਂ ਵਾਲੇ ਪੌਦੇ ਜਿੱਥੇ ਆਪਣੇ ਮਹਿਕ ਨਾਲ ਆਲੇ ਦੁਆਲੇ ਦੀ ਖੂਬਸੂਰਤੀ ਵਧਾਉਂਦੇ ਹਨ ਉਥੇ ਰੁੱਖਾਂ ਦੀਆਂ ਜੜੀਆਂ ਬੂਟੀਆਂ, ਦਵਾਈਆਂ ਬਣਾਉਣ ਦੇ ਕੰਮ ਆਉਂਦੀਆਂ ਹਨ। ਧਰਤੀ ਨੂੰ ਹਰਿਆ ਭਰਿਆ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ “ਹਰ ਮਨੁੱਖ ਲਾਵੇ ਇੱਕ ਰੁੱਖ” ਹਰਿਆਲੀ ਉੱਤੇ ਪੰਛੀਆਂ ਦੀ ਚਹਕ ਅਤੇ ਫੁੱਲਾਂ ਦੀ ਮਹਿਕ ਹੁੰਦੀ ਹੈ। ਇਸ ਸਮੇਂ ਐਨਜੀਓ ਕੋਆਰਡੀਨੇਸ਼ਨ ਕਮੇਟੀ ਮੈਂਬਰ ਪ੍ਰੀਤਮ ਸਿੰਘ ਪ੍ਰਧਾਨ ਸੇਵਾ ਭਾਰਤੀ, ਅਸ਼ੋਕ ਪਲਤਾ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ, ਹਰਜੀਤ ਸਿੰਘ ਰਿਟਾਇਰਡ ਇੰਸਪੈਕਟਰ, ਓਮ ਪ੍ਰਕਾਸ਼ ਪੁਰੀ ਪ੍ਰਿੰਸੀਪਲ, ਗੁਰਪ੍ਰੀਤ ਕੌਰ ਕਾਰਜਕਾਰੀ ਪ੍ਰਿੰਸੀਪਲ, ਮਨਜਿੰਦਰ ਕੌਰ ਕੈਂਪਸ ਮੈਨੇਜਰ, ਕੁਲਵੰਤ ਸਿੰਘ ਲਖਵਿੰਦਰ ਸਿੰਘ, ਗੁਰਦਿੱਤਾ ਮਲਹੋਤਰਾ, ਨਿਰਮਲਜੀਤ ਕੌਰ, ਹਰਪ੍ਰੀਤ ਕੌਰ, ਸਵਰਨ ਸਿੰਘ ਸਿਵਾਈ, ਅਮਨਦੀਪ ਕੌਰ, ਮਨਦੀਪ ਕੌਰ, ਹਰਮਨ ਪ੍ਰੀਤ ਕੌਰ, ਜਗਜੀਤ ਸਿੰਘ ਅਤੇ ਸਟਾਫ ਮੈਂਬਰ ਹਾਜਰ ਸਨ।