ਰਾਜਾ ਰਾਮ ਮੋਹਨ ਰਾਏ ਦਾ 250ਵਾਂ ਜਨਮ ਦਿਹਾੜਾ ਦਿਵਸ ‘ਨਾਰੀ ਸ਼ਕਤੀ’ ਵਜੋਂ ਮਨਾਇਆ ਜਾਵੇਗਾ

ਰਾਜਾ ਰਾਮ ਮੋਹਨ ਰਾਏ ਦਾ 250ਵਾਂ ਜਨਮ ਦਿਹਾੜਾ ਦਿਵਸ ‘ਨਾਰੀ ਸ਼ਕਤੀ’ ਵਜੋਂ ਮਨਾਇਆ ਜਾਵੇਗਾ।

ਦੇਵ ਸਮਾਜ ਕੰਨਿਆ ਸਕੂਲ ਵਿੱਚ ਹੋਵੇਗਾ ਵਿਸ਼ੇਸ਼ ਸਮਾਗਮ ਤੇ ਜਾਗਰੂਕਤਾ ਰੈਲੀ:ਡਾਕਟਰ ਸਤਵਿੰਦਰ ਸਿੰਘ ਪ੍ਰਿੰਸੀਪਲ

ਫਿਰੋਜ਼ਪੁਰ 14ਨਵੰਬਰ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ}:=

ਆਧੁਨਿਕ ਭਾਰਤ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਮਹਾਨ ਸਮਾਜ ਸੁਧਾਰਕ ਰਾਜਾ ਰਾਮਮੋਹਨ ਰਾਏ ਜੀ ਦਾ 250ਵਾਂ ਜਨਮ ਦਿਵਸ ਰਾਜਾ ਰਾਮ ਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ ਭਾਰਤ ਸਰਕਾਰ ਦੇ ਸੱਭਿਆਚਾਰਕ ਵਿਕਾਸ ਮੰਤਰਾਲੇ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਦੇ ਸਹਿਯੋਗ ਨਾਲ ਨਾਰੀ ਸ਼ਕਤੀ ਜਾਗਰੂਕਤਾ ਦਿਵਸ ਵਜੋਂ 15 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਵਿਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀਮਤੀ ਅੰਮ੍ਰਿਤ ਸਿੰਘ ਆਈ ਏ ਐਸ ਬਤੌਰ ਮੁੱਖ ਮਹਿਮਾਨ ਪਹੁੰਚਣਗੇ। ਚਮਕੌਰ ਸਿੰਘ ਡੀ ਈ ਓ ਸੈਕੰਡਰੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕੋਮਲ ਅਰੋਡ਼ਾ ਅਤੇ ਡਾ. ਸਤਿੰਦਰ ਸਿੰਘ ਨੋਡਲ ਅਫਸਰ ਨੇ ਦੱਸਿਆ ਕਿ ਇਸ ਮੌਕੇ ਫਿਰੋਜ਼ਪੁਰ ਦੇ ਵੱਖ ਵੱਖ ਸਕੂਲਾਂ ਦੀਆਂ ਵਿਦਿਆਰਥਨਾ ਵੱਲੋਂ ਵਿਸ਼ੇਸ਼
ਨਾਰੀ ਸ਼ਕਤੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਜਾਵੇਗਾ ਅਤੇ ਜਾਗਰੂਕਤਾ ਸਮਾਗਮ ਮੌਕੇ ਸਮਾਜ ਵਿੱਚ ਔਰਤਾਂ ਦੀ ਮਹੱਤਤਾ ਵਿਸ਼ੇ ਦੇ ਉੱਪਰ ਵਿਚਾਰ ਕੀਤੇ ਜਾਣਗੇ। ਇਹ ਸਮਾਗਮ 15 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ, ਦੇਵ ਸਮਾਜ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਚ ਹੋਣਗੇ।
ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੇ ਲਈ ਸ੍ਰੀ ਰਵੀ ਇੰਦਰ ਸਿੰਘ ਸਟੇਟ ਅਵਾਰਡੀ ,ਅਮਿਤ ਨਾਰੰਗ ਅਤੇ ਰਤਨਦੀਪ ਸਿੰਘ ਅਧਿਆਪਕਾਂ ਦੀ ਡਿਊਟੀ ਵਿਸ਼ੇਸ਼ ਤੌਰ ਤੇ ਲਗਾਈ ਗਈ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मोहड़ी के नये सरपंच ने की डा.एच.एस. गिल से मुलाकात

Mon Nov 14 , 2022
मोहड़ी के नये सरपंच ने की डा.एच.एस. गिल से मुलाकात। हरियाणा संपादक – वैद्य पण्डित प्रमोद कौशिक।दूरभाष – 9416191877 गांव मोहड़ी को मिलती रहेंगी निम्र खर्चे पर स्वास्थ्य सेवाएं : डा. गिल। अंबाला आदेश : सोमवार को गांव मोहड़ी से लगातार दूसरी बार सरपंच बने सुखदीप सिंह ने आदेश ग्रुप […]

You May Like

Breaking News

advertisement