ਭਗਤੀ ਭਜਨ ਗਰੁੱਪ (ਸੰਧਿਆ) ਵੱਲੋਂ ਸ੍ਰੀ ਸਨਾਤਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਰਾਜੇਸ਼ ਕੱਕੜ ਨੇ ਆਪਣੇ ਪਰਿਵਾਰ ਸਮੇਤ ਕੀਰਤਨ ਸਮਾਗਮ ਦਾ ਪ੍ਰੋਗਰਾਮ ਹੋਟਲ ਕੇ ਸਨਸ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ

(ਪੰਜਾਬ) ਫਿਰੋਜਪੁਰ 01 ਦਸੰਬਰ 2025 {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਭਗਤੀ ਭਜਨ ਗਰੁੱਪ (ਸੰਧਿਆ) ਵੱਲੋ ਸ਼੍ਰੀ ਸਨਾਤਨ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਚਲਾਏ ਜਾ ਰਹੇ ਪਰਿਆਸ ਨੂੰ ਅੱਗੇ ਵਧਾਉਦੇ ਹੋਏ ਰਾਜੇਸ਼ ਕੱਕੜ ਨੇ ਆਪਣੇ ਪਰਿਵਾਰ ਸਮੇਤ ਕੀਰਤਨ ਸਮਾਗਮ ਹੋਟਲ ਕੇ ਸਨਸ ਵਿਖੇ ਕਰਵਾਇਆ। ਧਰਮਪਾਲ ਬਾਂਸਲ ਜੀ (ਸੰਸਥਾਪਕ ਭਗਤੀ ਭਜਨ ਗਰੁੱਪ, ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋ ਸ਼੍ਰੀ ਸਨਾਤਨ ਧਰਮ ਦੀ ਮਰਿਆਦਾ ਅਨੁਸਾਰ ਸ਼੍ਰੀ ਗਣੇਸ਼ ਵੰਧਨਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰ ਵਿੱਚ ਵੀ ਆਪਣੀਆਂ ਪਰਿਵਾਰਕ ਅਤੇ ਕਾਰੋਬਾਰੀ ਜ਼ਿੰਮੇਵਾਰੀਆਂ ਹੋਣ ਦੇ ਬਾਵਜੂਦ ਸਮਾਜਿਕ ਕੰਮਾਂ ਅਤੇ ਧਾਰਮਿਕ ਕੰਮਾਂ ਲਈ ਅੱਗੇ ਆ ਕੇ ਕੰਮ ਕਰ ਰਹੇ ਹਨ। ਜਿਵੇ ਕਿ ਸਨਾਤਨ ਧਰਮ ਦਾ ਪ੍ਰਚਾਰ ਮੁਫਤ ਵਿੱਚ ਘਰ–ਘਰ ਜਾ ਕੇ ਸ਼੍ਰੀ ਸੁੰਦਰ ਕਾਂਡ ਜੀ ਦੇ ਪਾਠ ਅਤੇ ਕੀਰਤਨ ਆਦਿ ਕਰ ਰਹੇ ਹਨ। ਜਿਸ ਦਾ ਸਮਾਜ ਦੇ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲਿਆ।ਇਸ ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਾਰੇ ਲੋਕਾਂ ਵੱਲੋਂ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਵਾਇਆ ਗਿਆ। ਸਾਰਿਆ ਵੱਲੋਂ ਭਜਨ ਕੀਰਤਨ ਦਾ ਬਹੁਤ ਆਨੰਦ ਮਾਣਿਆ ਗਿਆ। ਭਗਤੀ ਭਜਨ ਗਰੁੱਪ (ਸੰਧਿਆ) ਦੇ ਪ੍ਰਧਾਨ ਰਾਜੇਸ਼ ਮਲਹੋਤਰਾ ਕੇ ਸਨਸ ਦੀ ਅਗਵਾਈ ਵਿੱਚ ਸਾਰਾ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸੰਧਿਆ ਗਰੁੱਪ ਦੇ ਮੈਂਬਰ ਕੁਲਦੀਪ ਗੱਖੜ, ਪਵਨ ਕਾਲੀਆ, ਡਾਂ ਬੰਨੀ ਨੰਦਾ(ਯੂਰੋ ਕਿਡ), ਰਾਕੇਸ਼ ਪਾਠਕ, ਵਿਪਨ ਗੁਲਾਟੀ, ਰਾਜੂ ਖੱਟਰ, ਰਾਜ ਕੁਮਾਰ ਕੱਕੜ, ਮੁਕੇਸ਼ ਗੋਇਲ, ਸ਼ੁਭਾਸ਼ ਚੌਧਰੀ (ਸਿਟੀ), ਸ਼ੁਭਾਸ਼ ਚੌਧਰੀ(ਕੈਟ), ਗੌਰਵ ਅਨਮੋਲ, ਸੰਨੀ, ਐਨ ਕੇ ਛਾਬੜਾ, ਰਾਜਿੰਦਰ ਦੁੱਗਲ, ਸਤਪਾਲ ਗਰੋਵਰ ਅਤੇ ਪ੍ਰਮੋਦ ਕੁਮਾਰ ਆਦਿ ਸ਼ਾਮਿਲ ਰਹੇ।




