ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਵਿੱਖੇ ਸੁਖ ਸ਼ਾਂਤੀ ਅਤੇ ਨਵੇਂ ਸੈ਼ਸਨ ਦੀ ਸ਼ੁਰੂਆਤ ਲਈ ਸ਼੍ਰੀ ਸੁਖਮਨੀ ਸਾਹਿਬ ਦਾ ਕਰਵਾਇਆ ਗਿਆ ਪਾਠ

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਵਿੱਖੇ ਸੁਖ ਸ਼ਾਂਤੀ ਅਤੇ ਨਵੇਂ ਸੈ਼ਸਨ ਦੀ ਸ਼ੁਰੂਆਤ ਲਈ ਸ਼੍ਰੀ ਸੁਖਮਨੀ ਸਾਹਿਬ ਦਾ ਕਰਵਾਇਆ ਗਿਆ ਪਾਠ

ਫਿਰੋਜ਼ਪੁਰ 14 ਅਕਤੂਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]=

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜ਼ਪੁਰ ਵਿਖੇ ਕਾਲਜ ਦੀ ਸੁੱਖ ਸ਼ਾਂਤੀ ਅਤੇ ਨਵੇ ਸ਼ੈਸ਼ਨ ਦੀ ਸ਼ੁਰੂਆਤ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਪਾਠ ਤੋ ਉਪਰੰਤ ਕੀਰਤਨ  ਕੀਤਾ ਗਿਆ ਜਿਸ ਦਾ ਸਾਰੀਆ ਸੰਗਤਾ ਵੱਲੋ ਖੂਬ ਆਨੰਦ ਮਾਣਿਆ ਗਿਆ। ਸਾਰੇ ਕਾਲਜ ਸਟਾਫ ਅਤੇ ਵਿਦਿਆਰਥੀਆ ਵੱਲੋ ਸੇਵਾ ਕੀਤੀ ਗਈ। ਕਾਲਜ ਦੀ ਤਰੱਕੀ ਲਈ, ਬੱਚਿਆ ਦੇ ਉੱਜਵਲ  ਭਵਿੱਖ ਲਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਜਿਸ ਵਿੱਚ ਸ਼੍ਰੀ ਧਰਮਪਾਲ ਬਾਂਸਲ ਜੀ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਮੈਡਮ ਕਿਰਨ ਬਾਂਸਲ, ਯੁਗੇਸ਼ ਬਾਂਸਲ, ਪ੍ਰਿਯੰਕਾ ਬਾਂਸਲ(CA) ਅਤੇ ਪ੍ਰਾਸ਼ੀ ਅਗਰਵਾਲ ਸ਼ਾਮਿਲ ਹੋਏ। ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਤੋ ਬਾਅਦ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾਂ 
ਮਨਜੀਤ ਕੌਰ ਸਲਵਾਨ, ਡਾਂ ਸੰਜੀਵ ਮਨਕੋਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਇੰਦਰਜੀਤ ਕੌਰ, , ਪਰਮਿੰਦਰ ਕੌਰ, ਗੁਰਦੀਪ ਕੌਰ,  ਮਨਦੀਪ ਕੌਰ, ਅਮਨਦੀਪ ਕੌਰ, ਜਗਦੇਵ ਸਿੰਘ, ਸੰਗੀਤਾ ਹਾਡਾਂ, ਗੁਰਮੀਤ ਕੌਰ, ਖੁਸ਼ਪਾਲ ਕੌਰ, ਸ਼ੰਤੋਸ਼ ਰਾਣੀ, ਤਵਿੰਦਰ ਕੋਰ,  ਕੋਮਲਜੀਤ ਕੋਰ, ਗੁਰਪ੍ਰੀਤ ਕੌਰ,  ਅਮਨਦੀਪ ਕੌਰ, ਸਨਪ੍ਰੀਤ ਕੌਰ , ਪਰਵੀਨ ਗੁਪਤਾ ਆਦਿ ਸ਼ਾਮਿਲ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

सियाराम वेलफेयर सोसाइटी की ओर से 21 जरूरतमंद व्यक्तियों को महिनावर राशन किया गया वितरण

Sat Oct 14 , 2023
सियाराम वेलफेयर सोसाइटी की ओर से 21 जरूरतमंद व्यक्तियों को महिनावर राशन किया गया वितरण फिरोजपुर 14 अक्टूबर {कैलाश शर्मा जिला विशेष संवाददाता}= सियाराम वेलफेयर सोसाइटी के सदस्यों द्वारा 21 जरूरतमंद व्यक्तियों/महिलाओं को महिना वर राशन वितरण किया गया।पंडित लेखराज त्रिपाठी जी ने श्री मंगतराम मानकुटाला जी की आत्मा की […]

You May Like

advertisement