ਗੱਟੀ ਰਾਜੋ ਕੇ’ਚ ਧਰਤ ਦਿਵਸ ਨੂੰ ਸਮਰਪਿਤ ਦੋ ਰੋਜਾ ਸਮਾਗਮ ਆਯੋਜਿਤ

ਸਤਲੁਜ ਦਰਿਆ ਨੂੰ ਪ੍ਰਦੁਸ਼ਨ ਮੁਕਤ ਕਰਨ ਦਾ ਦਿੱਤਾ ਸੰਦੇਸ਼।

ਫ਼ਿਰੋਜ਼ਪੁਰ 23 ਅਪ੍ਰੈਲ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਹਿੰਦ ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਜਿਸ ਸਥਾਨ ਤੇ ਪਾਕਿਸਤਾਨ ਵੱਲੋਂ ਕਸੂਰ ਦੇ ਚਮੜਾ ਉਦਯੋਗ ਦਾ ਕੈਮੀਕਲ ਵਾਲਾ ਬੇਹੱਦ ਪ੍ਰਦੂਸ਼ਿਤ ਪਾਣੀ ਆ ਕੇ ਭਿਅੰਕਰ ਬੀਮਾਰੀਆਂ ਨੂੰ ਜਨਮ ਦੇ ਰਿਹਾ ਹੈ, ਉਸ ਦੇ ਨਜ਼ਦੀਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਵਿਚ ਹਰਿਆਵਲ ਪੰਜਾਬ ਸੰਸਥਾ ਦੇ ਸਹਿਯੋਗ ਨਾਲ 02 ਦਿਨਾ “ਧਰਤ ਦਿਵਸ”ਨੂੰ ਸਮਰਪਿਤ ਵਾਤਾਵਰਨ ਜਾਗਰੂਕਤਾ ਸਮਾਗਮ” ਕਰਵਾਇਆ ਗਿਆ। ਜਿਸ ਦੇ ਪਹਿਲੇ ਦਿਨ ਸਕੂਲੀ ਵਿਦਿਆਰਥੀਆਂ ਦੇ ਵਾਤਾਵਰਣ ਸੰਭਾਲ ਨਾਲ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ ਗਏ ।ਦੂਸਰੇ ਦਿਨ ਰਾਜ ਪੱਧਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ
ਪ੍ਰੋ ਡਾ. ਰਾਕੇਸ਼ ਸ਼ਾਰਦਾ ਅਤੇ ਡਾ. ਸੁਰਿੰਦਰ ਚੌਹਾਨ ਬਤੌਰ ਮੁੱਖ ਮਹਿਮਾਨ ਅਤੇ ਧਰਮਪਾਲ ਬਾਂਸਲ ਚੇਅਰਮੈਨ ਹਾਰਮਨੀ ਕਾਲਜ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਬਤੋਰ ਵਿਸ਼ੇਸ਼ ਮਹਿਮਾਨ ਪਹੁੰਚੇ ।
ਡਾ ਸਤਿੰਦਰ ਸਿੰਘ ਪ੍ਰਿੰਸੀਪਲ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ ਧਰਤ ਦਿਵਸ ਪੂਰੇ ਵਿਸ਼ਵ ਦੇ 192 ਦੇਸ਼ਾਂ ਵਿਚ 22 ਅਪ੍ਰੈਲ ਨੂੰ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ । ਧਰਤੀ ,ਹਵਾ ਅਤੇ ਪਾਣੀ ਵਿੱਚ ਵਧਦਾ ਪ੍ਰਦੂਸ਼ਣ ਭਿਅੰਕਰ ਰੂਪ ਧਾਰਨ ਕਰ ਚੁੱਕਿਆ ਹੈ। ਸਰਹੱਦੀ ਖੇਤਰ ਦੀ ਖੇਤੀ ਲਈ ਸਤਲੁਜ ਦਰਿਆ ਕਿਸੇ ਸਮੇਂ ਵਰਦਾਨ ਸੀ ,ਪ੍ਰੰਤੂ ਅੱਜ ਗੰਭੀਰ ਰੋਗਾਂ ਦਾ ਕਾਰਨ ਬਣ ਰਿਹਾ ਹੈ। ਇਸ ਲਈ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਿਸ਼ੇਸ਼ ਯਤਨ ਕਰਨ ਦੀ ਜ਼ਰੂਰਤ ਹੈ।
ਅਸ਼ੋਕ ਬਹਿਲ ਸਹਿ-ਸੰਯੋਜਕ ਨੇ ਆਪਨੇ ਸੰਬੋਧਨ ਵਿੱਚ ਹਰਿਆਵਲ ਪੰਜਾਬ ਵੱਲੋਂ ਵਾਤਾਵਰਣ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ।
ਡਾ. ਰਾਕੇਸ਼ ਸ਼ਾਰਦਾ ਅਤੇ ਡਾ. ਸੁਰਿੰਦਰ ਚੌਹਾਨ ਨੇ ਆਪਣੇ ਕੁੰਜੀਵਤ ਸੰਬੋਧਨ ਵਿੱਚ ਸਤਲੁਜ ਦਰਿਆ ਦੇ ਮੌਜੂਦਾ ਪ੍ਰਦੂਸ਼ਣ ਉੱਪਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ , ਇਸ ਦੇ ਹੋਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਸਰਹੱਦੀ ਖੇਤਰ
ਦੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਇਸ ਸਬੰਧੀ ਕੇਂਦਰ ਸਰਕਾਰ ਦੇ ਜਲ ਸਰੋਤ ਮੰਤਰਾਲਾ ਦੇ ਨਾਲ ਨਾਲ ਵਿਦੇਸ਼ ਮੰਤਰਾਲੇ ਰਾਹੀਂ ਕਸੂਰ ਦੇ ਚਮੜਾ ਉਦਯੋਗ ਦੇ ਖਤਰਨਾਕ ਕੈਮੀਕਲ ਵਾਲੇ ਪਾਣੀ ਨੂੰ ਸਤਲੁਜ ਦਰਿਆ ਵਿੱਚ ਛੱਡਣ ਦੇ ਮਸਲੇ ਦੇ ਹੱਲ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋਂ ਵਾਤਾਵਰਣ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕੀਤੀ ।
ਸਮਾਗਮ ਵਿਚ ਸਕੂਲੀ ਵਿਦਿਆਰਥੀਆਂ ਨੇ ਵਾਤਾਵਰਣ ਸੰਭਾਲ ਨਾਲ ਸਬੰਧਤ ਕਵਿਤਾਵਾਂ, ਗੀਤਾਂ, ਭਾਸ਼ਣਾਂ ਤੋਂ ਇਲਾਵਾ “ਪਾਣੀ ਬਚਾਓ ਜੀਵਨ ਬਚਾਓ” ਨਾਟਕ ਰਾਹੀਂ ਸਰੋਤਿਆਂ ਨੂੰ ਵਾਤਾਵਰਣ ਪ੍ਰਦੂਸ਼ਣ ਪ੍ਰਤੀ ਸੰਜੀਦਗੀ ਨਾਲ ਕੰਮ ਕਰਨ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰੇਰਨਾ ਦਿੱਤੀ ਅਤੇ *ਸਤਲੁਜ ਦਰਿਆ ਨੂੰ ਪ੍ਰਦੁਸ਼ਨ ਮੁਕਤ ਕਰਨ ਦਾ ਸੰਦੇਸ਼ ਸੁਚੱਜੇ ਢੰਗ ਨਾਲ ਦਿੱਤਾ ਉਨ੍ਹਾਂ ਵੱਲੋਂ ਪਿੰਡ ਵਿੱਚੋਂ ਪਲਾਸਟਿਕ ਦੇ ਲਿਫਾਫੇ ਇਕੱਠੇ ਕਰਕੇ ,ਕੋਲਡ ਡਰਿੰਕਸ ਦੀਆਂ ਖਾਲੀ ਬੋਤਲਾਂ ਵਿੱਚ ਪਾ ਕੇ ਈਕੋ ਬਰਿਕਸ ਰਾਹੀਂ ਸਜਾਵਟੀ ਸਾਮਾਨ ਬਣਾ ਕੇ ਪ੍ਰਦਰਸ਼ਿਤ ਕੀਤਾ ਗਿਆ। ਭਾਗ ਲੈਣ ਵਾਲੇ 100 ਤੋਂ ਵੱਧ ਵਿਦਿਆਰਥੀਆਂ ਨੂੰ ਸਵੱਛਤਾ ਮੁਹਿੰਮ ਤਹਿਤ ਸਾਬਣ,ਟੂਥਪੇਸਟ ,
ਟੁੱਥ ਬਰੱਸ਼, ਤੇਲ ਮਾਸਕ ਅਤੇ ਹੋਰ ਲੋੜੀਂਦਾ ਸਾਮਾਨ ਦੇ ਕੇ ਸਨਮਾਨਿਤ ਕੀਤਾ ਗਿਆ ।

ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਰੁਚੀ ਮਹਿਤਾ ਅਤੇ ਬਲਜੀਤ ਕੌਰ ਨੇ ਬਾਖੂਬੀ ਨਿਭਾਈ ।
ਇਸ ਮੌਕੇ ਕਰਮਜੀਤ ਸਿੰਘ ਸਰਪੰਚ , ਕੈਲਾਸ਼ ਸ਼ਰਮਾ ,
ਤਰਲੋਚਨ ਚੋਪੜਾ ਐਸ ਡੀ ਓ ,ਵਿਪੁਲ ਨਾਰੰਗ,ਸੁਰਜ ਮਹਿਤਾ ,ਵਿਜੇ ਵਿਕਟਰ,ਵਿਨੋਦ ਸ਼ਰਮਾ,ਬਲਵਿੰਦਰ ਸ਼ਰਮਾ ,ਮਹਿੰਦਰ ਪਾਲ ਬਜਾਜ਼ , ਗੁਰਨਾਮ ਸਿੰਘ ਸਾਬਕਾ ਚੇਅਰਮੈਨ ,ਗੁਰਦੇਵ ਸਿੰਘ ,ਬਲਵਿੰਦਰ ਸਿੰਘ , ਸੁਖਦੇਵ ਸਿੰਘ ਝੋਕ ਹਰੀ ਹਰ, ਨਿਤਿਨ ਜੇਤਲੀ ਤੋ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਪਿੰਡ ਨਿਵਾਸੀ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।
ਸਮਾਗਮ ਨੂੰ ਸਫਲ ਬਨਾਉਣ ਵਿੱਚ ਸਕੂਲ ਸਟਾਫ ਗੀਤਾ, ਗੁਰਪ੍ਰੀਤ ਕੌਰ ,ਕੰਚਨ ਬਾਲਾ, ਬਲਜੀਤ ਕੌਰ ,ਸ਼ਵੇਤਾ ਅਰੋੜਾ , ਪ੍ਰਿਤਪਾਲ ਸਿੰਘ,ਵਿਸ਼ਾਲ ਗੁਪਤਾ, ਸੰਦੀਪ ਕੁਮਾਰ , ਸਰੁਚੀ ਮਹਿਤਾ, ਆਂਚਲ ਮਨਚੰਦਾ,ਅਰੁਣ ਕੁਮਾਰ,ਪ੍ਰਵੀਨ ਬਾਲਾ ,ਅਮਰਜੀਤ ਕੌਰ ,ਸੁਚੀ ਜੈਨ,ਨੇਹਾ ਕਾਮਰਾ ਅਤੇ ਨੈਨਸੀ ਨੇ ਵਿਸ਼ੇਸ਼ ਯੋਗਦਾਨ ਪਾਇਆ ।
ਸਮਾਗਮ ਦੇ ਅੰਤ ਵਿਚ ਤਰਲੋਚਨ ਚੋਪਡ਼ਾ ਸੰਯੋਜਕ ਹਰਿਆਵਲ ਮੁਹਿੰਮ ਵੱਲੋਂ ਧੰਨਵਾਦ ਕੀਤਾ ਅਤੇ ਆਏ ਮਹਿਮਾਨਾਂ ਨੂੰ ਪੌਦੇ ਦੇ ਕੇ ਸਨਮਾਨਤ ਕੀਤਾ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

विधि का विधान अपने लिए भी नहीं बदलते विधाता : ऋतुराज महाराज

Sat Apr 23 , 2022
हरियाणा संपादक – वैद्य पण्डित प्रमोद कौशिक।दूरभाष – 9416191877 हवन पूर्णाहूति,सामूहिक विवाह महोत्सव और साधना भोज के साथ भागवत कथा अनुष्ठान सम्पन्न। कुरुक्षेत्र 23 अप्रैल : सेक्टर 7 के श्री सत्य साई सेवा केंद्र में आयोजित श्रीमद् भागवत कथा अनुष्ठान शनिवार को हवन पूर्णाहूति, सामूहिक विवाह महोत्सव और साधना भोज […]

You May Like

advertisement