ਨਗਰ ਕੌਂਸਲ ਫਿਰੋਜ਼ਪੁਰ, ਜੀਰਾ ਅਤੇ ਤਲਵੰਡੀ ਭਾਈ ਚੋਣਾਂ ਦੇ ਨਤੀਜੇ ਘੋਸ਼ਿਤ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣ ਅਮਲੇ ਦੀ ਸ਼ਲਾਘਾ, ਵੋਟਰਾਂ ਦਾ ਕੀਤਾ ਧੰਨਵਾਦ

(ਪੰਜਾਬ)ਫ਼ਿਰੋਜ਼ਪੁਰ, 29 ਮਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

  ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਘੋਸ਼ਿਤ ਹੋ ਗਏ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤਮਈ, ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈ। ਉਨ੍ਹਾਂ ਦੱਸਿਆ ਕਿ *ਨਗਰ ਕੌਂਸਲ ਫ਼ਿਰੋਜ਼ਪੁਰ ਦੇ ਕੁੱਲ 33 ਵਾਰਡਾਂ ਵਿੱਚੋਂ ਕਾਂਗਰਸ ਨੇ 18, ਆਮ ਆਦਮੀ ਪਾਰਟੀ ਨੇ 5, ਭਾਜਪਾ ਨੇ 7, ਬਸਪਾ ਨੇ 1 ਅਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ।*

  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ੀਰਾ ਨਗਰ ਕੌਂਸਲ ਦੇ ਕੁੱਲ 17 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ 9, ਕਾਂਗਰਸ ਨੇ 7 ਅਤੇ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਤਲਵੰਡੀ ਭਾਈ ਨਗਰ ਕੌਂਸਲ ਦੇ ਕੁੱਲ 13 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ 5, ਕਾਂਗਰਸ ਨੇ 3, ਸ਼੍ਰੋਮਣੀ ਅਕਾਲੀ ਦਲ ਨੇ 2, ਭਾਜਪਾ ਨੇ 1 ਅਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।

  ਜ਼ਿਲ੍ਹਾ ਚੋਣ ਅਫ਼ਸਰ ਨੇ ਨਗਰ ਕੌਂਸਲ ਫਿਰੋਜ਼ਪੁਰ ਦੇ ਵਾਰਡਾਂ ਦੇ ਚੋਣ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰਬਰ 1 ਤੋਂ ਸੀਤਾ (ਭਾਜਪਾ) 224 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਵਾਰਡ ਨੰਬਰ 2 ਤੋਂ ਦਵਿੰਦਰ ਸਿੰਘ (ਭਾਜਪਾ) 66 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਵਾਰਡ ਨੰਬਰ 3 ਤੋਂ ਮਨਦੀਪ ਕੌਰ (ਭਾਜਪਾ) 121 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ 4 ਤੋਂ ਲਖਵਿੰਦਰ ਸਿੰਘ (ਆਪ) 295 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 5 ਤੋਂ ਸੀਮਾ ਕੌਰ (ਕਾਂਗਰਸ) 63 ਵੋਟਾਂ, ਵਾਰਡ ਨੰਬਰ 6 ਤੋਂ ਰਿਸ਼ੀ ਸ਼ਰਮਾ (ਕਾਂਗਰਸ) 38 ਵੋਟਾਂ, ਵਾਰਡ ਨੰਬਰ 7 ਤੋਂ ਆਸ਼ਾ ਕਾਲੀਆ (ਆਜ਼ਾਦ) 735 ਵੋਟਾਂ ਅਤੇ ਵਾਰਡ ਨੰਬਰ 8 ਤੋਂ ਦਿਨੇਸ਼ ਕੁਮਾਰ ਤਨੇਜਾ (ਆਜ਼ਾਦ) 621 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ 9 ਤੋਂ ਈਸ਼ਾ ਸ਼ਰਮਾ (ਕਾਂਗਰਸ) 115 ਵੋਟਾਂ ਅਤੇ ਵਾਰਡ ਨੰਬਰ 10 ਤੋਂ ਜੁਗਰਾਜ ਸਿੰਘ ਸੰਧੂ (ਕਾਂਗਰਸ) 116 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 11 ਤੋਂ ਪਰਮਜੀਤ ਕੌਰ ਹਾਂਡਾ (ਕਾਂਗਰਸ) 1472 ਵੋਟਾਂ ਦੇ ਵਡੇ ਫਰਕ ਨਾਲ, ਵਾਰਡ ਨੰਬਰ 12 ਤੋਂ ਗਗਨਦੀਪ ਸਿੰਘ (ਕਾਂਗਰਸ) 183 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 13 ਤੋਂ ਰੀਤਾ (ਕਾਂਗਰਸ) 908 ਵੋਟਾਂ ਦੇ ਵੱਡੇ ਫਰਕ ਨਾਲ ਅਤੇ ਵਾਰਡ ਨੰਬਰ 14 ਤੋਂ ਮੰਨੂ (ਕਾਂਗਰਸ) 117 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ 15 ਤੋਂ ਸੁੱਖਵਿੰਦਰ ਕੌਰ ਕਾਂਗਰਸ ਦੇ 01 ਵੋਟ ਤੋਂ ਜੇਤੂ ਰਹੇ । ਵਾਰਡ ਨੰਬਰ 16 ਤੋਂ ਅਸ਼ੋਕ ਕੁਮਾਰ (ਕਾਂਗਰਸ) 565 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 17 ਤੋਂ ਉਸ਼ਾ ਰਾਣੀ (ਕਾਂਗਰਸ) 354 ਵੋਟਾਂ ਦੇ ਫਰਕ ਨਾਲ ਅਤੇ ਵਾਰਡ ਨੰਬਰ 18 ਤੋਂ ਅਮਰਜੀਤ (ਕਾਂਗਰਸ) 85 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 19 ਤੋਂ ਰਵਨੀਤ ਕੌਰ (ਭਾਜਪਾ) 50 ਵੋਟਾਂ ਨਾਲ, ਵਾਰਡ ਨੰਬਰ 20 ਤੋਂ ਮਿਸ਼ੇਲ ਗਾਚਲੀ (ਕਾਂਗਰਸ) 277 ਵੋਟਾਂ ਨਾਲ ਅਤੇ ਵਾਰਡ ਨੰਬਰ 21 ਤੋਂ ਸੁਨੀਤਾ ਰਾਣੀ (ਬਸਪਾ) 11 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ 22 ਤੋਂ ਮਨੀ (ਕਾਂਗਰਸ) 60 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 23 ਤੋਂ ਸਵਿਤਾ ਕਪੂਰ (ਭਾਜਪਾ) ਕੇਵਲ 3 ਵੋਟਾਂ ਦੇ ਨਜ਼ਦੀਕੀ ਫਰਕ ਨਾਲ ਅਤੇ ਵਾਰਡ ਨੰਬਰ 24 ਤੋਂ ਨਰੇਸ਼ ਕੁਮਾਰ (ਆਪ) 43 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ 25 ਤੋਂ ਮੋਨਿਕਾ ਰਾਣੀ (ਭਾਜਪਾ) 30 ਵੋਟਾਂ ਨਾਲ, ਵਾਰਡ ਨੰਬਰ 26 ਤੋਂ ਦਵਿੰਦਰ ਬਜਾਜ (ਭਾਜਪਾ) 162 ਵੋਟਾਂ ਨਾਲ, ਵਾਰਡ ਨੰਬਰ 27 ਤੋਂ ਰਚਨਾ (ਕਾਂਗਰਸ) 257 ਵੋਟਾਂ ਦੇ ਫਰਕ ਨਾਲ ਅਤੇ ਵਾਰਡ ਨੰਬਰ 28 ਤੋਂ ਮੇਜਰ ਸਿੰਘ (ਆਪ) 79 ਵੋਟਾਂ ਨਾਲ, ਵਾਰਡ ਨੰਬਰ 29 ਤੋਂ ਵਿਕੀ ਚਾਹਲ (ਆਪ) 289 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 30 ਤੋਂ ਮਨਪ੍ਰੀਤ ਕੌਰ (ਕਾਂਗਰਸ) 211 ਵੋਟਾਂ ਦੇ ਫਰਕ, 

ਵਾਰਡ ਨੰਬਰ 31 ਤੋਂ ਪ੍ਰੇਮ ਰਾਣੀ (ਕਾਂਗਰਸ) 1065 ਵੋਟਾਂ ਦੇ ਵੱਡੇ ਫਰਕ ਨਾਲ, ਵਾਰਡ ਨੰਬਰ 32 ਤੋਂ ਬੋਹੜ ਸਿੰਘ(ਕਾਂਗਰਸ) 125 ਵੋਟਾਂ ਦੇ ਫਰਕ ਨਾਲ
ਵਾਰਡ ਨੰਬਰ 33 ਤੋਂ ਮਲਕੀਤ ਸਿੰਘ (ਆਪ) ਜੇਤੂ ਰਹੇ ਹਨ।

ਇਸੇ ਤਰ੍ਹਾਂ ਨਗਰ ਕੌਂਸਲ ਤਲਵੰਡੀ ਭਾਈ ਦੇ ਵਾਰਡਾਂ ਦੇ ਚੋਣ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਅਨੂ ਬਜਾਜ 529 ਵੋਟਾਂ ਦੇ ਫਰਕ ਨਾਲ ਜੇਤੂ ਰਹੀ, ਵਾਰਡ ਨੰਬਰ 2 ਤੋਂ ਕਾਂਗਰਸ ਦੇ ਜਗਨਮਿੰਦਰ ਸਿੰਘ ਘੁੰਮਣ 24 ਵੋਟਾਂ ਨਾਲ ਜੇਤੂ ਰਹੇ ਅਤੇ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੀ ਪਰਮਜੀਤ ਕੌਰ 146 ਵੋਟਾਂ ਨਾਲ ਜੇਤੂ ਰਹੀ। ਇਸੇ ਤਰ੍ਹਾਂ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੇ ਕਰਣਜੋਤ ਸਿੰਘ ਗਿੱਲ 162 ਵੋਟਾਂ ਨਾਲ ਜੇਤੂ ਰਹੇ, ਵਾਰਡ ਨੰਬਰ 5 ਤੋਂ ਭਾਜਪਾ ਦੀ ਪੂਨਮ ਰਾਣੀ 10 ਵੋਟਾਂ ਨਾਲ ਜੇਤੂ ਰਹੀ ਅਤੇ ਵਾਰਡ ਨੰਬਰ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰੁਪਿੰਦਰ ਸਿੰਘ 348 ਵੋਟਾਂ ਨਾਲ ਜੇਤੂ ਰਹੇ। ‎ਉਨ੍ਹਾਂ ਹੋਰ ਦੱਸਿਆ ਕਿ ਵਾਰਡ ਨੰਬਰ 7 ਤੋਂ ਕਾਂਗਰਸ ਦੀ ਮਧੂ ਵੱਟਾ 172 ਵੋਟਾਂ ਨਾਲ ਜੇਤੂ ਰਹੀ, ਵਾਰਡ ਨੰਬਰ 8 ਤੋਂ ਕਾਂਗਰਸ ਦੇ ਹਰਦੀਪ ਸਿੰਘ 224 ਵੋਟਾਂ ਨਾਲ ਜੇਤੂ ਰਹੇ, ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ 10 ਵੋਟਾਂ ਨਾਲ ਜੇਤੂ ਰਹੀ ਅਤੇ ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ 172 ਵੋਟਾਂ ਨਾਲ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 11 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਬਜੀਤ ਕੌਰ 396 ਵੋਟਾਂ ਨਾਲ ਜੇਤੂ ਰਹੀ, ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੀ ਰਿਚਾ ਅਰੋੜਾ 495 ਵੋਟਾਂ ਨਾਲ ਜੇਤੂ ਰਹੀ ਅਤੇ ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਪੂਨਮ ਰਾਣੀ 141 ਵੋਟਾਂ ਨਾਲ ਜੇਤੂ ਰਹੀ।

‎ਇਸੇ ਤਰ੍ਹਾਂ ਹੀ ਜ਼ੀਰਾ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਵੱਖ-ਵੱਖ ਵਾਰਡਾਂ ਤੋਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਵਾਰਡ ਨੰਬਰ 1 ਤੋਂ ਬਲਵਿੰਦਰ ਕੌਰ (ਆਪ) ਨੇ 68 ਵੋਟਾਂ ਦੇ ਫਰਕ ਨਾਲ, ਵਾਰਡ 2 ਤੋਂ ਹਰਜੀਤ ਕੌਰ (ਆਪ) ਨੇ 79 ਵੋਟਾਂ ਦੇ ਫਰਕ ਨਾਲ, ਵਾਰਡ 3 ਤੋਂ ਸ਼ਿੰਦਰ ਕੌਰ (ਆਪ) ਨੇ 254 ਵੋਟਾਂ ਦੇ ਫਰਕ ਨਾਲ, ਵਾਰਡ 4 ਤੋਂ ਰਾਣੀ (ਆਪ) ਨੇ 61 ਵੋਟਾਂ ਦੇ ਫਰਕ ਨਾਲ, ਵਾਰਡ 5 ਤੋਂ ਕੁਲਦੀਪ ਕੌਰ (ਆਪ) ਨੇ 77 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਵਾਰਡ 6 ਤੋਂ ਪ੍ਰੀਤਪਾਲ ਸਿੰਘ ਸੰਧੂ (ਕਾਂਗਰਸ) ਨੇ 255 ਵੋਟਾਂ ਦੇ ਫਰਕ ਨਾਲ, ਵਾਰਡ 7 ਤੋਂ ਮਨਪ੍ਰੀਤ ਕੌਰ (ਕਾਂਗਰਸ) ਨੇ 213 ਵੋਟਾਂ ਦੇ ਫਰਕ ਨਾਲ ਅਤੇ ਵਾਰਡ 8 ਤੋਂ ਧਰਮ ਪਾਲ ਚੁੱਘ (ਆਪ) ਨੇ 707 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਵਾਰਡ 9 ਤੋਂ ਮੀਨਾਕਸ਼ੀ (ਕਾਂਗਰਸ) ਨੇ 12 ਵੋਟਾਂ ਦੇ ਫਰਕ ਨਾਲ, ਵਾਰਡ 10 ਤੋਂ ਗੋਰਾ ਸਿੰਘ (ਕਾਂਗਰਸ) ਨੇ 10 ਵੋਟਾਂ ਦੇ ਫਰਕ ਨਾਲ, ਵਾਰਡ 11 ਤੋਂ ਹਰਪ੍ਰੀਤ ਕੌਰ (ਆਪ) ਨੇ 32 ਵੋਟਾਂ ਦੇ ਫਰਕ ਨਾਲ, ਵਾਰਡ 12 ਤੋਂ ਰਮਨ ਸ਼ਰਮਾ (ਕਾਂਗਰਸ) ਨੇ 264 ਵੋਟਾਂ ਦੇ ਫਰਕ ਨਾਲ, ਵਾਰਡ 13 ਤੋਂ ਹਰਪ੍ਰੀਤ ਕੌਰ (ਕਾਂਗਰਸ) ਨੇ 320 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਵਾਰਡ 14 ਤੋਂ ਰਾਜੀਵ ਕੁਮਾਰ ਸ਼ਰਮਾ ਨੇ ਆਜ਼ਾਦ ਉਮੀਦਵਾਰ ਵਜੋਂ 517 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ, ਜਦਕਿ ਵਾਰਡ 15 ਤੋਂ ਕੁਲਵਿੰਦਰ ਕੌਰ (ਆਪ) ਨੇ 85 ਵੋਟਾਂ ਦੇ ਫਰਕ ਨਾਲ, ਵਾਰਡ 16 ਤੋਂ ਗੁਰਭਗਤ ਸਿੰਘ ਗਿੱਲ (ਕਾਂਗਰਸ) ਨੇ 113 ਵੋਟਾਂ ਦੇ ਫਰਕ ਨਾਲ ਅਤੇ ਵਾਰਡ 17 ਤੋਂ ਸੁਖਦੇਵ ਸਿੰਘ (ਆਪ) ਨੇ 319 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਸਮੂਹ ਚੋਣ ਅਮਲੇ, ਪੁਲਿਸ ਪ੍ਰਸ਼ਾਸਨ ਅਤੇ ਹੋਰ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਰਾਜਨੀਤਿਕ ਪਾਰਟੀਆਂ, ਆਮ ਲੋਕਾਂ ਅਤੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਚੋਣਾਂ ਦੌਰਾਨ ਸ਼ਾਂਤੀ, ਅਨੁਸ਼ਾਸਨ ਅਤੇ ਲੋਕਤੰਤਰਿਕ ਮਰਿਆਦਾਵਾਂ ਨੂੰ ਬਣਾਈ ਰੱਖਦਿਆਂ ਵੱਧ ਚੜ੍ਹ ਕੇ ਆਪਣੇ ਮਤ ਦਾ ਪ੍ਰਯੋਗ ਕੀਤਾ ਅਤੇ ਚੋਣ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਪੂਰਨ ਸਹਿਯੋਗ ਦਿੱਤਾ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

पत्रकार हितों की गूंज से गूंजा मंच, मंत्री दिनेश प्रताप सिंह ने दिया बड़ा भरोसा

Sat May 30 , 2026
लोकेशन रायबरेलीरिपोर्टर विपिन राजपूत पत्रकार हितों की गूंज से गूंजा मंच, मंत्री दिनेश प्रताप सिंह ने दिया बड़ा भरोसा! राष्ट्रीय हिंदी पत्रकारिता दिवस पर आयोजित संगोष्ठी एवं सम्मान समारोह में पत्रकारों को सम्मानित किया गया और पत्रकारिता के योगदान को सराहा गया।कार्यक्रम में उत्तर प्रदेश सरकार के मंत्री दिनेश प्रताप […]

You May Like

advertisement