ਅੱਤ ਦੀ ਪੈ ਰਹੀ ਗਰਮੀ ਵਿੱਚ ਮਿਹਨਤ ਕਸ਼ ਰਿਕਸ਼ਾ ਚਾਲਕਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਪਾਣੀ ਦੀ ਬੋਤਲ ਅਤੇ ਪਸੀਨਾ ਪਹੁੰਚਣ ਵਾਸਤੇ ਸਾਫਾ, ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਭੇਂਟ ਕੀਤਾ ਗਿਆ:ਵਿਜੇ ਮੋਂਗਾ

ਫਿਰੋਜ਼ਪੁਰ 5 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}=

ਅੱਤ ਦੀ ਪੈ ਰਹੀ ਗਰਮੀ ਵਿੱਚ ਜਿੱਥੇ ਏਸੀ ਅਤੇ ਕੂਲਰ ਤੋਂ ਬਿਨਾਂ ਆਮ ਲੋਕਾਂ ਦਾ ਜਨ ਜੀਵਨ ਮੁਸ਼ਕਿਲ ਹੋ ਚੁੱਕਾ ਹੈ। ਉੱਥੇ ਮਿਹਨਤ ਮਜ਼ਦੂਰੀ ਕਰਨ ਵਾਲਾ ਇੱਕ ਵਰਗ ਰਿਕਸ਼ਾ ਚਾਲਕ ਅੱਜ ਵੀ ਆਪਣੀਆਂ ਪਰਿਵਾਰਿਕ ਲੋੜਾਂ ਪੂਰੀਆਂ ਕਰਨ ਵਾਸਤੇ ਕੜਕਦੀ ਧੁੱਪ ਵਿੱਚ ਵੀ ਮਿਹਨਤ ਮਜ਼ਦੂਰੀ ਕਰ ਰਿਹਾ ਹੈ।
ਇਸ ਮਿਹਨਤਕਸ਼ ਵਰਗ ਰਿਕਸ਼ਾ ਚਾਲਕ ਨੂੰ ਰਾਹਤ ਦੇਣ ਦੇ ਮਕਸਦ ਨਾਲ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਇਹਨਾਂ ਰਕਸ਼ਾ ਚਾਲਕਾਂ ਨੂੰ ਇੱਕ ਪਾਣੀ ਦੀ ਬੋਤਲ ਜਿਸ ਵਿੱਚ ਪਾਣੀ ਕਈ ਘੰਟੇ ਠੰਡਾ ਰਹਿੰਦਾ ਹੈ ਅਤੇ ਇੱਕ ਪਸੀਨਾ ਪੂਜਣ ਵਾਸਤੇ ਪਰਨਾ (ਸਾਫਾ ) ਭੇਂਟ ਕੀਤਾ
ਰੋਟਰੀ ਕਲੱਬ ਫਿਰੋਜਪੁਰ ਰੋਆਇਲ ਦੇ ਪ੍ਰਧਾਨ ਰੋਟੇਰੀਅਨ ਵਿਜੇ ਮੌਂਗਾ ਦੀ ਅਗਵਾਈ ਵਿੱਚ ਸਮੁੱਚੀ ਟੀਮ ਦੁਆਰਾ ਸ਼ਹਿਰ ਅਤੇ ਛਾਊਨੀ ਦੇ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਵੱਖ ਵੱਖ ਚੌਂਕਾਂ ਵਿੱਚ ਖੜੇ ਰਕਸ਼ਾ ਚਾਲਕਾਂ ਨੂੰ ਇਹ ਸਮਾਨ ਭੇਟ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸੈਕਟਰੀ ਰੋਟੇਰੀਅਨ ਰਾਕੇਸ਼ ਮਨਚੰਦਾ ਉਪ ਪ੍ਰਧਾਨ ਸੰਦੀਪ ਅਗਰਵਾਲ ਕੈਸ਼ੀਅਰ ਨਿਰਮਲ ਮੋਗਾ ਪੀਆਰਓ ਸੁਖਵਿੰਦਰ ਸਿੰਘ ਪਰੈਟੀ ਤੋਂ ਇਲਾਵਾ ਕੁਨਾਲਪੁਰੀ ਦੁਆਰਾ ਇਹ ਸੇਵਾ ਨਿਭਾਈ ਗਈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਜਿਲਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ ਵੱਲੋਂ ਸ੍ਰੀ ਆਤਮਵੱਲਭ ਜੈਨ ਵਿਦਿਆਪੀਠ ਸੁਸਾਇਟੀ ਜੀਰਾ ਵਿੱਚ ਸੜਕ ਸੁਰੱਖਿਆ ਨਿਯਮਾਂ ਸਬੰਧੀ ਲਗਾਇਆ ਗਿਆ ਕੈਂਪ

Mon Aug 5 , 2024
ਫਿਰੋਜਪੁਰ 05 ਅਗਸਤ{ਕੈਲਾਸ਼ ਸ਼ਰਮਾ ਜ਼ਿਲ੍ਹਾ ਫਿਰੋਜ਼ਪੁਰ ਸੰਵਾਦਦਾਤਾ}= ਸ੍ਰੀ ਆਤਮਵੱਲਭ ਜੈਨ ਵਿਦਿਆਪੀਠ ਸੁਸਾਇਟੀ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਿਰਨ ਅਗਰਵਾਲ ਅਤੇ ਸ੍ਰੀਮਤੀ ਸ਼ਾਲੂ ਸੂਦ ਦੀ ਦੇਖ ਰੇਖ ਵਿੱਚ ਸੜਕ ਸੁਰੱਖਿਆ ਨਿਯਮਾਂ ਸਬੰਧੀ ਜਿਲ੍ਹਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਵੱਲੋਂ ਕੈਂਪ ਲਗਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਸੜਕ ਨਿਯਮਾਂ ਅਤੇ ਸੜਕ ਸੁਰੱਖਿਆ ਸੰਬੰਧੀ ਨਵੇਂ ਬਣੇ […]

You May Like

Breaking News

advertisement