ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵੱਲੋਂ ਡੀ ਡਾਇਬਟੀਜ ਫਿਰੋਜਪੁਰ ਡਰਾਈਵ ਦੇ ਨਾ ਤੇ ਸ਼ੂਗਰ ਚੈੱਕ ਅਪ ਕੈਂਪ ਦਾ ਕੀਤਾ ਗਿਆ ਆਯੋਜਨ

ਫਿਰੋਜਪੁਰ 10 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਅਜੋਕੇ ਯੁਗ ਵਿੱਚ ਰਾਮਦਾਇਕ ਜੀਵਨ ਸ਼ੈਲੀ ਅਤੇ ਵੱਧ ਰਹੇ ਫਾਸਟਫੂਡ ਦੇ ਰੁਝਾਨ ਕਾਰਨ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜੇ ਕਿਹਾ ਜਾਵੇ ਤਾਂ ਹਿੰਦੁਸਤਾਨ ਇਸ ਵੇਲੇ ਦੁਨੀਆਂ ਵਿੱਚ ਸ਼ੂਗਰ ਦੀ ਰਾਜਧਾਨੀ ਬਣ ਚੁੱਕਾ ਹੈ ਅਤੇ ਬਹੁਤ ਸਾਰੇ ਲੋਕ ਅਜਿਹੇ ਹਨ ਜਿਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ ਕਿਉਂਕਿ ਦੁਨਿਆਵੀ ਰੁਜੇਵਿਆਂ ਕਾਰਨ ਆਮ ਲੋਕਾਂ ਕੋਲ ਇਨਾ ਸਮਾਂ ਨਹੀਂ ਕਿ ਉਹ ਆਪਣੇ ਅਜਿਹੇ ਚੈੱਕ ਕਰਾ ਸਕਣ ਇਸੇ ਤਹਿਤ ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਆਮ ਲੋਕਾਂ ਨੂੰ ਇਸ ਨਾਮਰਾਧ ਬਿਮਾਰੀ ਤੋਂ ਜਾਣੂ ਕਰਾਉਣ ਦੇ ਮਕਸਦ ਨਾਲ ਇੱਕ ਡੀ ਡਾਇਬਟਿਸ ਫਿਰੋਜ਼ਪੁਰ ਡਰਾਈਵ ਦੇ ਨਾਂ ਤੇ ਡੀਐਸਐਸ ਹੋਸਪਿਟਲ ਫਿਰੋਜ਼ਪੁਰ ਦੇ ਨਾਮਵਰ ਡਾਕਟਰ ਦਮਨਪ੍ਰੀਤ ਸਿੰਘ ਦੇ ਸਹਿਯੋਗ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਆਗਾਜ਼ ਅੱਜ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਪ੍ਰਧਾਨ ਰੋਟੇਰੀਅਨ ਵਿਜੇ ਮੋਗਾ ਅਤੇ ਡਾਕਟਰ ਦਮਨਪ੍ਰੀਤ ਸਿੰਘ ਦੁਆਰਾ ਕੀਤਾ ਗਿਆ ਜਿਸ ਦਾ ਪਲੇਠਾ ਸ਼ੂਗਰ ਚੈੱਕ ਅਪ ਕੈਂਪ ਅੱਜ ਫਿਰੋਜ਼ਪੁਰ ਦੇ ਨਾਮ ਦੇਵ ਚੌਂਕ ਸਥਿਤ ਪਾਰਕ ਵਿੱਚ ਕੀਤਾ ਗਿਆ ਜਿੱਥੇ ਲਗਭਗ 100 ਦੇ ਕਰੀਬ ਮਰੀਜ਼ਾਂ ਦਾ ਫਰੀ ਸੂਗਰ ਚੈੱਕ ਅਪ ਕੀਤਾ ਗਿਆ ਅਤੇ ਉਹਨਾਂ ਨੂੰ ਇਸ ਨਾਮਵਰ ਬਿਮਾਰੀ ਤੋਂ ਬਚਣ ਲਈ ਪ੍ਰਹੇਜਾ ਬਾਰੇ ਜਾਣਕਾਰੀ ਵੀ ਮੁਹਈਆ ਕਰਵਾਈ ਗਈ
ਇਸ ਬਾਰੇ ਡਾਕਟਰ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਵਿਚ ਇਲਾਜ ਨਾਲੋਂ ਪਰਹੇਜ਼ ਜਿਆਦਾ ਕੰਮ ਕਰਦਾ ਹੈ ਜਿਸ ਨਾਲ ਲੋਕ ਦਵਾਈ ਦੇ ਨਾਲ ਨਾਲ ਪਰਹੇਜ਼ ਰੱਖ ਕੇ ਇਸ ਬਿਮਾਰੀ ਤੋਂ ਲੰਬੇ ਸਮੇਂ ਤੱਕ ਆਪਣੇ ਸਰੀਰ ਨੂੰ ਬਚਾ ਸਕਦੇ ਹਨ
ਇਸ ਸੂਗਰ ਅਤੇ ਅਵੇਅਰਸ ਨੈਸ ਕੈਂਪ ਵਿੱਚ ਰੋਟਰੀ ਕਲੱਬ ਫਿਰੋਜਪੁਰ ਰੋਆਇਲ ਦੇ ਜਨਰਲ ਸੈਕਟਰੀ ਰੋਟੇਰੀਅਨ ਰਾਕੇਸ਼ ਮਨਚੰਦਾ ਤੋਂ ਇਲਾਵਾ ਪੀਆਰਓ ਸੁਖਵਿੰਦਰ ਸਿੰਘ ਪ੍ਰੇਟੀ,ਸੰਦੀਪ ਤਿਵਾੜੀ, ਗੋਪਾਲ ਸਿੰਘਲਾ,ਕੁਨਾਲਪੁਰੀ ਰਾਜੀਵ ਸ਼ਰਮਾ, ਸੰਦੀਪ ਅਗਰਵਾਲ, ਵਿਪਨ ਅਰੋੜਾ ਆਦੀ ਮੈਂਬਰਾਂ ਦੁਆਰਾ ਸੇਵਾ ਨਿਭਾਈ ਗਈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

नौगढ़ में 11 जुलाई से दस्तक अभियान, आशा खटखटाएंगी घर का दरवाजा

Wed Jul 10 , 2024
नौगढ़ सरकार के निर्देश पर एक जुलाई से विशेष संचारी रोग नियंत्रण माह चल रहा है। विकास खंड नौगढ़ में 11 जुलाई से दस्तक अभियान शुरू होगा। इस विशेष अभियान के दौरान आशा बहू और आंगनबाड़ी कार्यकर्ता घर-घर जाकर विभिन्न रोगों से पीड़ित मरीजों के बारे में जानकारी लेंगी। मरीजों […]

You May Like

Breaking News

advertisement