Uncategorized
ਰੋਟਰੀ ਕਲੱਬ ਦਾ ਤਾਜਪੋਸ਼ੀ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ:ਕਮਲ ਸ਼ਰਮਾ

(ਪੰਜਾਬ) ਫਿਰੋਜਪੁਰ 07 ਨਵੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਰੋਟਰੀ ਕਲੱਬ ਇੱਕ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਹੈ। ਜਿਸ ਦੀ ਸਥਾਪਨਾ 1905 ਵਿੱਚ ਪਾਲ ਹੈਰਿਸ ਨੇ ਕੀਤੀ ਸੀ ਅਤੇ ਅੱਜ ਵਿਸ਼ਵ ਦੇ 168 ਦੇਸ਼ਾਂ ਵਿੱਚ ਇਸ ਦੀਆਂ 36000 ਕਲੱਬਾਂ ਹਨ ਅਤੇ ਲੱਖਾਂ ਮੈਂਬਰ ਦਿਨ ਰਾਤ ਸਮਾਜ ਸੇਵਾ ਦੇ ਕੰਮਾਂ ਵਿੱਚ ਲੱਗੇ ਹੋਏ ਹਨ। ਪੂਰੇ ਵਿਸ਼ਵ ਵਿੱਚ ਇਸ ਨੂੰ 535 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਭਾਰਤ ਵਿੱਚ ਇਸ ਦੇ 40 ਡਿਸਟਿਕ ਹਨ। ਜਿਸ ਤੇ ਜ਼ਿਲ੍ਹਾ 3090 ਦੇ ਸਾਲ 2025-26 ਲਈ ਰੋਟੇਰੀਅਨ ਭੁਪੇਸ਼ ਮਹਿਤਾ ਜੀ ਨੂੰ ਜ਼ਿਲ੍ਹਾ ਗਵਰਨਰ ਚੁਣਿਆ ਗਿਆ ਅਤੇ ਅੱਜ ਇਨ੍ਹਾਂ ਦੀ ਹਾਜ਼ਰੀ ਵਿੱਚ ਫਿਰੋਜਪੁਰ ਦੇ ਤਿੰਨ ਕਲੱਬਾਂ ਦੇ ਪ੍ਰਧਾਨਾਂ ਦੀ ਤਾਜਪੋਸ਼ੀ ਵਾਸਤੇ ਸ਼ਹਿਰ ਦੇ ਇੱਕ ਹੋਟਲ ਵਿੱਚ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਾਬਕਾ ਜ਼ਿਲ੍ਹਾ ਗਵਰਨਰ ਰੋਟੇਰੀਅਨ ਵਿਜੇ ਅਰੋੜਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਪ੍ਰੋਗਰਾਮ ਦਾ ਆਗਾਜ਼ ਜੋਤੀ ਪ੍ਰਚੰਡ ਕਰਕੇ ਕੀਤਾ। ਉਸ ਤੋਂ ਬਾਅਦ 2024-25 ਪ੍ਰਧਾਨ ਰੋਟਰੀ ਕਲੱਬ ਫਿਰੋਜਪੁਰ ਗੋਲ਼ਡ ਪੂਸ਼ਪਾ ਬਹਿਲ ਪਤਨੀ ਅਸ਼ੋਕ ਬਹਿਲ ਨੇ ਆਪਣਾ ਪ੍ਰਧਾਨ ਕਾਲਰ ਉਤਾਰ ਕੇ ਨਵ ਨਿਯੁਕਤ ਪ੍ਰਧਾਨ ਅਨੁਰਾਧਾ ਸ਼ਰਮਾ ਪਤਨੀ ਕਮਲ ਸ਼ਰਮਾ, ਨਰਿੰਦਰ ਕੱਕੜ ਪ੍ਰਧਾਨ ਰੋਟਰੀ ਕਲੱਬ ਨੇ ਆਪਣਾ ਕਾਲਰ ਨਵੇਂ ਬਣੇ ਪ੍ਰਧਾਨ ਹਿੰਮਤ ਗੋਇਲ ਦੇ ਗੱਲ ਵਿੱਚ ਪਾ ਕੇ ਉਨ੍ਹਾਂ ਦੀ ਰਸਮੀ ਤੌਰ ਤੇ ਤਾਜਪੋਸ਼ੀ ਕੀਤੀ। ਰੋਟਰੀ ਕਲੱਬ ਫਿਰੋਜਪੁਰ ਕੈਂਟ ਦੇ ਪ੍ਰਧਾਨ ਰਾਹੁਲ ਕੱਕੜ ਨੂੰ ਲਗਾਤਾਰ ਦੂਜੇ ਸਾਲ ਪ੍ਰਧਾਨ ਬਣਾਇਆ ਗਿਆ ਅਤੇ ਤਾਜਪੋਸ਼ੀ ਕੀਤੀ ਗਈ। ਇਸ ਉਪਰੰਤ ਜ਼ਿਲ੍ਹਾ ਗਵਰਨਰ ਭੁਪੇਸ਼ ਮਹਿਤਾ ਜੀ ਨੇ ਨਵ ਨਿਯੁਕਤ ਪ੍ਰਧਾਨਾਂ ਨੂੰ ਆਪਣੇ ਕਾਰਜਕਾਲ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਸ਼ਪਤ ਦਿਲਾਈ।
ਸਮਾਰੋਹ ਦੌਰਾਨ ਗਵਰਨਰ ਨੇ ਸਾਲ 2025-26 ਦੀ ਡਾਇਰੈਕਟਰੀ ਨਵੇ ਬਣੇ ਪ੍ਰਧਾਨਾਂ, ਸਕੱਤਰਾਂ ਨੂੰ ਗਿਫਟ ਕੀਤੀ। ਇਸ ਸਮਾਰੋਹ ਵਿੱਚ ਸੀਨੀਅਰ ਰੋਟੈਰੀਅਨ ਅਸ਼ੋਕ ਬਹਿਲ , ਸਟੇਟ ਡਿਪਟੀ ਕੋਆਰਡੀਨੇਟਰ ਕਮਲ ਸ਼ਰਮਾ , ਅਸਿਸਟੈਟ ਗਵਰਨਰ ਵਿਜੇ ਮੋਂਗਾ ਤੋਂ ਇਲਾਵਾ ਦਸ਼ਮੇਸ਼ ਸੇਠੀ , ਕੁਲਦੀਪ ਸਿੰਘ ਸੰਧੂ , ਹਰਵਿੰਦਰ ਘਈ , ਸੁਨੀਤਾ ਅਰੋੜਾ , ਰੇਨੂੰ ਘਈ , ਨਮਿਤਾ ਗੋਇਲ, ਰੰਜੂ ਪੁੰਜ , ਪਰਮਜੀਤ ਕੌਰ . ਅੰਜੂ ਸਚਦੇਵਾ , ਬੂਟਾ ਸਿੰਘ , ਗੁਰਵਿੰਦਰ ਸਿੰਘ , ਸਕੱਤਰ ਸੁਮਿਤ ਵੋਹਰਾ , ਰਣਧੀਰ ਗੁਪਤਾ , ਨਵੀਨ ਅਰੋੜਾ , ਬਿੱਟੂ ਸੱਚਦੇਵਾ , ਕਪਿਲ ਡਾਵਰ, ਰਾਜੀਵ ਗੁਪਤਾ, ਅਨੁਜ ਮਿੱਤਲ, ਮਨੀਸ਼ ਮਹਿਤਾ, ਤਜਿੰਦਰ ਸਿੰਘ ਲੱਕੀ ਆਦਿ ਰੋਟੇਰੀਅਨ ਵੀ ਸ਼ਾਮਿਲ ਹੋਏ। ਨਵ ਨਿਯੁਕਤ ਪ੍ਰਧਾਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਆਪਣੀ ਇਹ ਜਿੰਮੇਵਾਰੀ ਪੂਰੇ ਤਨ ਮਨ ਨਾਲ ਨਿਭਾਵਾਂਗੇ। ਅਤੇ ਸਮਾਜ ਸੇਵਾ ਲਈ ਕੋਈ ਕਸਰ ਨਹੀਂ ਰਹਿਣ ਦਿਆਂਗੇ।




