ਰੋਟਰੀ ਡਿਸਟ੍ਰਿਕਟ 3090 ਦੀ ਪ੍ਰੀ-ਪੈਟਸ ਸੈਟਸ ‘ਪ੍ਰਾਰੰਭ ਪਰਿਕਸ਼ਨ’ ਸਫ਼ਲਤਾ ਪੂਰਵਕ ਸੰਪੰਨ

15 ਤੋਂ ਵੱਧ ਰੋਟਰੀ ਕਲੱਬਾਂ ਦੇ ਪ੍ਰਧਾਨ ਅਤੇ ਸੱਕਤਰਾਂ ਨੇ ਲਈ ਟ੍ਰੇਨਿੰਗ

ਫਿਰੋਜਪੁਰ 11 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਬੇਸ਼ੱਕ ਰੋਟਰੀ ਦਾ ਨਵਾਂ ਸਾਲ 1 ਜੁਲਾਈ ਤੋਂ ਸ਼ੁਰੂ ਹੁੰਦਾ ਹੈ,ਪਰੰਤੂ ਇਸ ਦੀਆਂ ਤਿਆਰੀਆਂ ਕਈ ਮਹੀਨਿਆਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ।ਇਸ ਤਿਆਰੀਆਂ ਦੀ ਲੜੀ ਵਿੱਚ ਰੋਟਰੀ ਡਿਸਟ੍ਰਿਕਟ 3090 ਦੇ ਜ਼ੋਨ 1 ਅਧੀਨ ਆਉਂਦੇ ਰੋਟਰੀ ਕਲੱਬਾਂ ਦੇ ਪ੍ਰਧਾਨ ਅਤੇ ਸੱਕਤਰਾਂ ਦੀ ਪ੍ਰੀ – ਟ੍ਰੇਨਿੰਗ ਸਥਾਨਕ ਭਸੀਨ ਹੋਟਲ ਵਿਖੇ,ਡਿਸਟ੍ਰਿਕਟ ਗਵਰਨਰ 2024-25 ਡਾ. ਸੰਦੀਪ ਚੌਹਾਨ ਦੀ ਅਗਵਾਈ ਵਿਚ ਸਫ਼ਲਤਾਪੂਰਵਕ ਸੰਪੰਨ ਹੋਈ,ਜਿਸ ਵਿਚ ਡਿਸਟਿਕ ਗਵਰਨਰ ਘਨਸ਼ਾਮ ਕਾਂਸਲ ਮੁੱਖ ਮਹਿਮਾਨ , ਪ੍ਰਿਸਾਈਡਿੰਗ ਅਫਸਰ ਪਾਸਟ ਡਿਸਟ੍ਰਿਕਟ ਗਵਰਨਰ ਪ੍ਰੇਮ ਅੱਗਰਵਾਲ , ਗੈਸਟ ਆਫ਼ ਹੋਨਰ ਪਾਸਟ ਡਿਸਟ੍ਰਿਕਟ ਗਵਰਨਰ ਵਿਜੇ ਅਰੋੜਾ ਅਤੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਮੇਜਰ ਭੁੱਲਰ ਨੇ ਭਾਗ ਲਿਆ। ਇਸ ਪ੍ਰੋਗਰਾਮ ਦੇ ਕੋਆਡਰੀਨੇਟਰ ਅਸਿਸਟੈਂਟ ਗਵਰਨਰ ਕੋਆਰਡੀਨੇਟਰ ਲਲਿਤ ਗੁਪਤਾ,
ਕੋ-ਕੋਆਡੀਨੇਟਰ ਅਸਿਸਟੈਂਟ ਗਵਰਨਰ ਕਮਲ ਸ਼ਰਮਾ ਅਤੇ ਅਸਿਸਟੈਂਟ ਗਵਰਨਰ ਡਾ. ਸੁਰਿੰਦਰ ਸਿੰਘ ਕਪੂਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਟ੍ਰੇਨਿੰਗ ਵਿਚ 15 ਤੋਂ ਵੱਧ ਰੋਟਰੀ ਕਲੱਬਾਂ ਦੇ ਪ੍ਰਧਾਨ ਅਤੇ ਸੱਕਤਰਾਂ ਨੇ ਭਾਗ ਲਿਆ ਅਤੇ ਰੋਟਰੀ ਦਾ ਇਤਿਹਾਸ,ਮਾਈ ਰੋਟਰੀ, ਟਿਕਾਊ ਪ੍ਰੋਜੈਕਟ ਅਤੇ ਪਬਲਿਕ ਇਮੇਜ, ਰੋਟਰੀ ਪ੍ਰਧਾਨ ਦੇ ਕੰਮ ਅਤੇ ਜਿੰਮੇਵਾਰੀਆ,ਟੀ.ਆਰ.ਐੱਫ., ਮੈਂਬਰਸ਼ਿਪ ਗ੍ਰੋਥ ਆਦਿ ਵਿਸ਼ਿਆਂ ਤੇ ਟ੍ਰੇਨਿੰਗ ਪ੍ਰਾਪਤ ਕੀਤੀ।ਅਸਿਸਟੈਂਟ ਗਵਰਨਰ ਵਿਮਲ ਗਰਗ,ਅਸਿਸਟੈਂਟ ਗਵਰਨਰ ਹਰਜਿੰਦਰ ਹਾਂਡਾ,ਅਸਿਸਟੈਂਟ ਗਵਰਨਰ ਕੁਲਦੀਪ ਗਰਗ ਅਤੇ ਅਸਿਸਟੈਂਟ ਗਵਰਨਰ ਪ੍ਰਸ਼ਾਂਤ ਬਿਸ਼ਨੋਈ ਆਦਿ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੰਤਵ ਕਲੱਬ ਮੁਖੀਆਂ ਨੂੰ ਉਹਨਾਂ ਦੇ ਕਾਰਜ ਕਾਲ ਲਈ ਤਿਆਰ ਕਰਨਾ ਸੀ। ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਦਸਿਆ ਕਿ ਕਿਵੇਂ ਰੋਟਰੀ ਸਮਾਜ ਸੇਵਾ ਦੇ ਖੇਤਰ ਵਿਚ ਇੱਕ ਮੋਢੀ ਸੰਸਥਾ ਹੈ,ਕਿਵੇਂ ਰੋਟਰੀ ਆਪਣੇ ਪ੍ਰੋਜੈਕਟਾਂ ਰਾਹੀਂ ਸਮਾਜ ਦੇ ਉਸ ਵਰਗ ਨਾਲ ਜੁੜਦੀ ਹੈ,ਜੋ ਸਹੀ ਮਾਇਨੇ ਵਿਚ ਲੋੜਵੰਦ ਹਨ।ਇਸ ਮੌਕੇ ਤੇ ਸੀਨੀਅਰ ਰੋਟੇਰੀਅਨ ਅਸ਼ੋਕ ਬਹਿਲ,ਰਾਕੇਸ਼ ਚਾਵਲਾ,ਪਰਦੀਪ ਬਿੰਦਰਾ,ਨਵੀਸ਼ ਛਾਬੜਾ ,ਹਰਵਿੰਦਰ ਘਈ,ਸੁਖਦੇਵ ਸ਼ਰਮਾ,ਬੋਹੜ ਸਿੰਘ ਆਦੀ ਮੌਜ਼ੂਦ ਸਨ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

प्रेरणा वृद्धाश्रम में प्रतिभाशाली महिलाओं को उड़ान कार्यक्रम में किया गया सम्मानित

Mon Mar 11 , 2024
वैद्य पण्डित प्रमोद कौशिक। प्रेरणा में नारी सम्मान समारोह के अवसर पर कवि सम्मेलन एवं सुर संध्या का हुआ आयोजन। कुरुक्षेत्र, 11 मार्च : धर्मनगरी कुरुक्षेत्र के प्रेरणा वृद्धाश्रम में विभिन्न क्षेत्रों में उल्लेखनीय भूमिका अदा करने वाली प्रतिभाशाली महिलाओं को उड़ान कार्यक्रम के अंतर्गत प्रेरणा संस्था एवं फीनिक्स क्लब […]

You May Like

Breaking News

advertisement