ਰੋਟਰੀ ਕੱਲਬ ਫਿਰੋਜਪੁਰ ਕੈਂਟ ਨੇ ਵਿਸ਼ਵ ਸਿਹਤ ਮੌਕੇ ਲੱਗਾਇਆ ਮੈਡੀਕਲ ਚੈੱਕਅਪ ਕੈਂਪ

ਫ਼ਿਰੋਜ਼ਪੁਰ 08 ਅਪ੍ਰੈਲ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਫਿਰੋਜਪੁਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕੱਲਬ ਫਿਰੋਜਪੁਰ ਕੈਂਟ ਵੱਲੋਂ ਪ੍ਰਧਾਨ ਕਮਲ ਸ਼ਰਮਾ, ਸੀਨੀਅਰ ਰੋਟੈਰੀਅਨ ਅਸ਼ੋਕ ਬਹਿਲ ਅਤੇ ਸੱਕਤਰ ਗੁਲਸ਼ਨ ਸਚਦੇਵਾ ਦੀ ਅਗਵਾਈ ਵਿੱਚ ਸਮਾਜ ਸੇਵਾ ਦੇ ਕੰਮ ਲਗਾਤਾਰ ਜਾਰੀ ਹਨ । ਅੱਜ ਇਸ ਲੜੀ ਵਿੱਚ ਕੱਲਬ ਨੇ ਵਿਸ਼ਵ ਸਿਹਤ ਦਿਵਸ ਮੌਕੇ ਸਿਹਤ ਦਾ ਧਿਆਨ ਰੱਖਣ ਦਾ ਸੰਦੇਸ਼ ਦੇਣ ਦੇ ਮੰਤਵ ਲਈ ਇੱਕ ਮੈਡੀਕਲ ਚੈੱਕਅਪ ਕੈਂਪ ਸਥਾਨਕ ਐਕਸਿਸ ਬੈਂਕ ਵਿਖੇ ਲੱਗਾਇਆ । ਪ੍ਰਧਾਨ ਕਮਲ ਸ਼ਰਮਾ ਅਤੇ ਪ੍ਰੋਜੈਕਟ ਇੰਨਚਾਰਜ ਰਾਹੁਲ ਕੱਕੜ ਨੇ ਦੱਸਿਆ ਕਿ ਡਾ.ਮੈਨੀ ਚੈਰੀਟੈਬਲ ਲੈਬਰੋਟਰੀ ਦੇ ਸਹਿਯੋਗ ਨਾਲ ਬੈਂਕ ਦੇ ਕਰਮਚਾਰੀਆਂ ਅਤੇ ਗ੍ਰਾਹਕਾ ਲਈ ਇੱਕ ਮੈਡੀਕਲ ਕੈਂਪ ਜਿਸ ਵਿੱਚ ਕੈਲਸ਼ੀਅਮ ਟੈਸਟ, ਯੂਰਿਕ ਐਸਿੱਡ ਟੈਸਟ , ਲਿਪਿਡ ਪ੍ਰੋਫਾਈਲ ਅਤੇ ਆਰ ਫ਼ੈਕਟਰ ਵਰਗੇ ਟੈਸਟ ਮੁੱਫਤ ਕੀਤੇ ਗਏ। ਉਹਨਾਂ ਦੱਸਿਆ ਕਿ ਕੈਂਪ ਦਾ ਮੰਤਵ ਸਿਹਤ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਦੇ ਨਾਲ ਨਾਲ ਰੋਜ਼ਾਨਾ ਜੀਵਨ ਵਿੱਚ ਸੁਤੰਲਿਤ ਭੋਜਨ ਅਤੇ ਸੈਰ ਆਦਿ ਦੀ ਮੱਹਤਤਾ ਦੱਸਣਾ ਵੀ ਸੀ। ਕੈਂਪ ਵਿੱਚ ਲੱਗਭਗ 50 ਵਿਅਕਤੀਆਂ ਦੇ ਖੂਨ ਦੇ ਨਮੁੰਨੇ ਲਏ ਗਏ। ਕੈਂਪ ਵਿੱਚ ਅਮਰਿੰਦਰ ਸਿੰਘ ਦਮਨ, ਡਾ.ਮੈਨੀ, ਮੈਨੇਜਰ ਅਲੋਕ ਸ਼ਰਮਾ, ਜੋਤਸਨਾ, ਮੈਡਮ ਬੌਬੀ, ਮਨਪ੍ਰੀਤ ਕੌਰ, ਆਪਰੇਟਰ ਸਾਹਿਲ, ਆਪਰੇਟਰ ਵਿਲਸਨ ਅਤੇ ਕੁਲਵਿੰਦਰ ਨੇ ਭਾਗ ਲਿਆ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अम्बेडकर नगर: चरणस्पर्श:वैज्ञानिकतायुक्त संस्कार

Fri Apr 8 , 2022
चरणस्पर्श:वैज्ञानिकतायुक्त संस्कार सनातन संस्कृति की मान्यताओं में प्रणाम का महत्त्वपूर्ण स्थान है।यह किसी भी व्यक्ति के विनयी और उत्तम नैतिक चरित्र से परिपूर्ण होने का द्योतक माना जाता है।विद्वानों के अनुसार प्रणाम शब्द संस्कृत के ‘अन्नाम’ में ‘प्र’ उपसर्ग लगने से व्युत्प्न्न होता है।जिसका अर्थ होता है आगे की ओर […]

You May Like

advertisement