ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਆਯੋਜਿਤ “ਬੋਲੇ ਸੌਨਿਹਾਲ” ਦੇ ਜੈ-ਕਾਰਿਆਂ ਨਾਲ ਗੂੰਜਿਆ ਸਾਂਦੇ ਹਾਸ਼ਮ ਸਕੂਲ

ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਆਯੋਜਿਤ “ਬੋਲੇ ਸੌਨਿਹਾਲ” ਦੇ ਜੈ-ਕਾਰਿਆਂ ਨਾਲ ਗੂੰਜਿਆ ਸਾਂਦੇ ਹਾਸ਼ਮ ਸਕੂਲ

ਫਿਰੋਜਪੁਰ 23 ਦਸੰਬਰ [ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ]:=

ਵਿਭਾਗ ਵੱਲੋਂ ਚਾਰ ਸਾਹਿਬਜ਼ਾਦਿਆਂ ਦੀਆਂ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਵੱਖ—ਵੱਖ ਗਤੀਵਿਧੀਆਂ ਸਕੂਲਾਂ ਵਿੱਚ ਕਰਵਾਉਣ ਅਤੇ ਸ਼ਹੀਦੀ ਪੰਦਰਵਾੜਾ ਮਨਾਉਣ ਹੇਠ ਅੱਜ ਸਾਂਦੇ ਹਾਸ਼ਮ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਭਾਸ਼ਨ, ਕਵਿਤਾ, ਗੀਤ ਅਤੇ ਸ਼ਬਦ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਸ਼ਾਲੂ ਰਤਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਵਧੇਰੇ ਜਾਨਕਾਰੀ ਦਿੰਦੇ ਹੋਏ ਪ੍ਰੋਗਰਾਮ ਸੰਚਾਲਕ ਦਵਿੰਦਰ ਨਾਥ, ਨਰਿੰਦਰ ਕੌਰ ਨੇ ਦਸਿਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਬੰਧੀ ਉਪਿੰਦਰ ਸਿੰਘ, ਗੁਰਬਖਸ਼ ਸਿੰਘ ਆਦਿ ਅਧਿਆਪਕਾ ਨੇ ਵਿਦਿਆਰਥੀਆਂ ਨੂੰ ਜਾਨਕਾਰੀ ਦਿੱਤੀ ਕਿ ਕਿਸ ਤਰਾਂ ਛੋਟੀ ਉਮਰੇ ਚਾਰੋ ਸਾਹਿਬਜ਼ਾਦੇ ਦੇਸ਼ ਅਤੇ ਕੌਮ ਦੀ ਰਾਖੀ ਲਈ ਸ਼ਹੀਦ ਹੋ ਗਏ। ਇਸ ਮੌਕੇ ਵਿਦਿਆਰਥੀਆਂ ਵਲੋ ਭਾਸ਼ਨ, ਕਵਿਤਾ, ਗੀਤਾ ਅਤੇ ਸ਼ਬਦ ਰਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ । ਪ੍ਰੋਗਰਾਮ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਸਮਰਪਿਤ ਫਿਲਮ ਚਾਰ ਸਾਹਿਬਜ਼ਾਦੇ ਵਿਦਿਆਰਥੀਆਂ ਨੂੰ ਦਿਖਾਈ ਗਈ। ਬੋਲੇ ਸੋ ਨਿਹਾਲ ਸੱਤ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਸਾਰਾ ਸਕੂਲ ਗੂੰਜ ਪਿਆ।

ਇਸ ਮੌਕੇ ਸਕੂਲ ਦੇ ਸਟਾਫ ਰਜਿੰਦਰ ਕੌਰ, ਮੰਜੂ ਬਾਲਾ, ਸੁਨੀਤਾ ਸਲੂਜਾ, ਗੀਤਾ ਸ਼ਰਮਾ, ਗੁਰਜੋਤ ਕੌਰ, ਪ੍ਰਦੀਪ ਕੌਰ, ਪੂਜਾ, ਮੋਨਿਕਾ, ਮਨਪ੍ਰੀਤ ਕੌਰ, ਗੁਰਬਖਸ਼ ਸਿੰਘ, ਬਲਤੇਜ ਕੌਰ, ਰਾਜਵਿੰਦਰ ਸਿੰਘ , ਕਮਲ ਸ਼ਰਮਾ, ਬੇਅੰਤ ਸਿੰਘ, ਬੁੱਧ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

केसरी देवी जयराम पब्लिक स्कूल की छात्राओं ने ग्रामीण क्षेत्रों में चलाया स्वच्छता अभियान

Fri Dec 23 , 2022
केसरी देवी जयराम पब्लिक स्कूल की छात्राओं ने ग्रामीण क्षेत्रों में चलाया स्वच्छता अभियान। हरियाणा संपादक – वैद्य पण्डित प्रमोद कौशिक।दूरभाष – 9416191877 केसरी देवी जयराम पब्लिक स्कूल की छात्राओं ने किए श्री काम्यकेश्वर तीर्थ के दर्शन व की पूजा अर्चना।छात्राओं ने तीर्थ के मंदिर परिसर तथा मूर्तियों की सफाई […]

You May Like

Breaking News

advertisement