ਉਪ ਮੰਡਲ ਜੀਰਾ ਦੀ ਸਰਵ ਸੰਮਤੀ ਨਾਲ ਚੋਣ ਵਿੱਚ ਸੰਦੀਪ ਕੁਮਾਰ ਨੂੰ ਪ੍ਰਧਾਨ, ਰੋਬਿਨ ਸਚਦੇਵਾ ਨੂੰ ਜਨਰਲ ਸਕੱਤਰ, ਮਨਦੀਪ ਕੌਰ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ

ਉਪ ਮੰਡਲ ਜੀਰਾ ਦੀ ਸਰਵ ਸੰਮਤੀ ਨਾਲ ਚੋਣ ਵਿੱਚ ਸੰਦੀਪ ਕੁਮਾਰ ਨੂੰ ਪ੍ਰਧਾਨ, ਰੋਬਿਨ ਸਚਦੇਵਾ ਨੂੰ ਜਨਰਲ ਸਕੱਤਰ, ਮਨਦੀਪ ਕੌਰ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ

ਫਿਰੋਜ਼ਪੁਰ 29 ਮਾਰਚ [ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ]:=

ਜ਼ਿਲ੍ਹਾ ਪ੍ਰਧਾਨ ਸ਼੍ਰੀ ਸੋਨੂੰ ਕਸ਼ਯਪ ਦੀ ਪ੍ਰਧਾਨਗੀ ਹੇਠ ਉਪ ਮੰਡਲ ਦਫਤਰ, ਤਹਿਸੀਲ ਦਫਤਰ ਅਤੇ ਸਬ ਤਹਿਸੀਲ ਦਫਤਰਾਂ, ਉਪ ਮੰਡਲ ਜੀਰਾ ਦੇ ਸਾਥੀਆਂ ਨਾਲ ਮੀਟਿੰਗ ਕੀਤੀ ਗਈ। ਉਪ ਮੰਡਲ ਜੀਰਾ ਦੇ ਪਹਿਲੇ ਪ੍ਰਧਾਨ ਸ਼੍ਰੀ ਸਤਪਾਲ ਜੀ ਵੱਲੋਂ ਮੀਟਿੰਗ ਦੋਰਾਨ ਆਪਣੀ ਕਮੇਟੀ ਭੰਗ ਕੀਤੀ ਗਈ ਅਤੇ ਉਪ ਮੰਡਲ ਜੀਰਾ ਦੀ ਪ੍ਰਧਾਨਗੀ ਕਮੇਟੀ ਦੀ ਚੋਣ ਕਰਨ ਲਈ ਕਾਰਵਾਈ ਆਰੰਭੀ ਗਈ ਇਹ ਚੋਣ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਦੀ ਨਿਗਰਾਨੀ ਵਿੱਚ ਹੋਈ। ਮੀਟਿੰਗ ਵਿੱਚ ਹਾਜ਼ਰੀਨ ਵੱਲੋਂ ਸਰਵਸੰਮਤੀ ਨਾਲ ਸ਼੍ਰੀ ਸੰਦੀਪ ਕੁਮਾਰ ਸੀਨੀਅਰ ਸਹਾਇਕ ਨੂੰ ਬਤੌਰ ਪ੍ਰਧਾਨ, ਸ਼੍ਰੀ ਰੋਬਿਨ ਸਚਦੇਵਾ, ਜੂਨੀਅਰ ਸਹਾਇਕ ਨੂੰ ਬਤੌਰ ਜਨਰਲ ਸਕੱਤਰ ਅਤੇ ਸ਼੍ਰੀਮਤੀ ਮਨਦੀਪ ਕੌਰ ਕਲਰਕ ਨੂੰ ਖਜਾਨਗੀ ਚੁਣ ਲਿਆ ਗਿਆ। ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਉਪ ਮੰਡਲ ਜੀਰਾ ਵਿਖੇ ਨਵ ਨਿਯੂਕਤ ਕਮੇਟੀ ਨੂੰ ਵਧਾਈਆ ਦਿੱਤੀਆਂ ਅਤੇ ਦੀ ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਨੂੰ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਦੀ ਪੁਰਤੀ ਲਈ ਪੁਰਨ ਸਹਿਯੋਗ ਦੇਣ ਦੀ ਅਪੀਲ ਕੀਤੀ। ਨਵੀਂ ਚੁਣੀ ਗਈ ਕਮੇਟੀ ਵੱਲੋਂ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਅਤੇ ਹਾਜਰੀਨ ਦਾ ਧੰਨਵਾਦ ਕੀਤਾ ਅਤੇ ਕਰਮਚਾਰੀਆਂ ਦੀਆਂ ਮੰਗਾਂ ਲਈ ਪੁਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मेंहनगर पुलिस ने किशोरी से छेड़खानी करने वाले अभियुक्त को उसके घर नई गाँव से गिरफ्तार

Wed Mar 29 , 2023
मेंहनगर पुलिस ने किशोरी से छेड़खानी करने वाले अभियुक्त को उसके घर नई गाँव से गिरफ्तार वादिनी द्वारा थाना स्थानीय पर शिकायत किया गया कि समय करीब 9.30 बजे दिन मे मैं अपने घर से श्री सरजू इन्टर कालेज देवईत पढने जा रही थी तो रास्ते मे मेरे ही गाँव […]

You May Like

Breaking News

advertisement