ਸਰਕਾਰੀ ਸੀਨਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਦਾ ਸਾਲਾਨਾ ਨਤੀਜਾ ਘੋਸ਼ਿਤ

ਫ਼ਿਰੋਜ਼ਪੁਰ 05 ਅਪ੍ਰੈਲ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਸਿੱਖਿਆ, ਵਿਗਿਆਨ ਮੁਕਾਬਲੇ ਅਤੇ ਖੇਡਾਂ ਵਿੱਚ ਜਿਲੇ ਦਾ ਮੋਹਰੀ ਸਕੂਲ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਦਾ ਸਲਾਨਾ ਨਤੀਜਾ ਅੱਜ ਸਰਪੰਚ ਚਮਕੌਰ ਸਿੰਘ ਅਤੇ ਪ੍ਰਿੰਸੀਪਲ ਸ਼ਾਲੂ ਰਤਨ ਦੀ ਅਗਵਾਈ ਵਿੱਚ ਇੱਕ ਸਧਾਰਨ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਕਰਵਾਕੇ ਐਲਾਨਿਆ ਗਿਆ। ਪ੍ਰਿੰਸੀਪਲ ਸ਼ਾਲੂ ਰਤਨ ਅਤੇ ਲੈਕਚਰਾਰ ਦਵਿੰਦਰ ਨਾਥ ਨੇ ਦਸਿਆ ਕਿ ਨਾਨ ਬੋਰਡ ਕਲਾਸਾਂ ਛੇਵੀਂ, ਸੱਤਵੀਂ ,ਨੌਵੀਂ ਅਤੇ ਗਿਆਰਵੀਂ ਦਾ ਨਤੀਜਾ ਸਰਕਾਰੀ ਹਦਾਇਤਾਂ ਅਨੁਸਾਰ ਅੱਜ ਘੋਸ਼ਿਤ ਕਰਦੇ ਹੋਏ ਜਿੱਥੇ ਵਿਦਆਰਥੀਆਂ ਦੇ ਵਿਦਿਅਕ ਪੱਖ ਨੂੰ ਜਾਂਚਿਆ ਗਿਆ ਉਥੇ ਹੀ ਸਕੂਲ ਵਿੱਚ ਚਲ ਰਹੀਆਂ ਵੱਖ ਵੱਖ ਸਹਿ ਵਿਦਿਅਕ ਕਿਰਿਆਵਾਂ ਵਿੱਚ ਵਿਦਿਆਥੀਆਂ ਦੀ ਸ਼ਮੂਲੀਅਤ ਦਾ ਮੁਲਾਂਕਣ ਵੀ ਕੀਤਾ ਗਿਆ। ਪ੍ਰਿੰਸੀਪਲ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਸਕੂਲ ਵਿੱਚ ਗਿਆਰਵੀਂ , ਬਾਰਵੀਂ ਵਿੱਚ ਮੈਡੀਕਲ, ਨਾਨ ਮੈਡੀਕਲ, ਕਮਰਸ, ਹੀਉਮਿਨਿਟੀਜ਼ ਅਤੇ ਵੋਕੇਸ਼ਨਲ ਗਰੁੱਪ ਚੱਲ ਰਹੇ ਹਨ। ਇਸਤੋਂ ਇਲਾਵਾ ਐਨ, ਐਸ ਕਿਉ ਐੱਫ ਵੀ ਹੈ। ਖੇਡਾਂ ਅਤੇ ਵਿਗਿਆਨ ਮੁਕਾਬਲਿਆਂ ਵਿੱਚ ਸਕੂਲ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਤੱਕ ਮੱਲਾਂ ਮਾਰੀਆਂ ਹਨ। ਸਕੂਲ ਵਿੱਚ ਅੰਗਰਜ਼ੀ ਅਤੇ ਪੰਜਾਬੀ ਮਾਧਿਅਮ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ। ਸਕੂਲ ਵਿੱਚ ਸਾਫ ਪਾਣੀ ਅਤੇ ਸੀ ਸੀ ਟੀ ਵੀ ਕੈਮਰੇ ਦਾ ਪ੍ਰਬੰਧ ਹੈ ਅਤੇ ਹੋਰ ਵੀ ਸਰਕਾਰੀ ਸਹੂਲਤਾਂ ਮਿਲਦੀਆਂ ਹਨ। ਸਕੂਲ ਦਾ ਨਤੀਜਾ ਬਹੁਤ ਵਧੀਆ ਰਿਹਾ ਹੈ , ਛੇਵੀਂ ਵਿੱਚ ਕਰਨਦੀਪ ਸਿੰਘ ਪਹਿਲੇ ਸਥਾਨ ਤੇ ਗੁਰਜੋਤ ਕੌਰ ਦੂਸਰੇ ਸਥਾਨ ਅਤੇ ਨਵਜੋਤ ਕੌਰ ਤੀਸਰੇ ਸਥਾਨ ਤੇ ਰਹੇ, ਸੱਤਵੀਂ ਵਿੱਚ ਗਗਨਦੀਪ ਸਿੰਘ ਪਹਿਲੇ, ਰਜਨੀ ਦੂਸਰੇ ਅਤੇ ਸੰਦੀਪ ਕੌਰ ਤੀਸਰੇ ਸਥਾਨ ਤੇ ਰਹੇ। ਨੌਵੀਂ ਏ ਵਿੱਚ ਕੋਮਲਪ੍ਰੀਤ ਕੌਰ ਪਹਿਲੇ, ਮਨਪ੍ਰੀਤ ਕੌਰ ਦੂਸਰੇ ਅਤੇ ਅਂਜਲੀ ਨਿਰਾਲਾ ਤੀਸਰੇ ਸਥਾਨ ਤੇ ਰਹੇ, ਨੌਵੀਂ ਬੀ ਵਿੱਚ ਸਿਮਰਨਪ੍ਰੀਤ ਕੌਰ ਪਹਿਲੇ, ਅਰਸ਼ਪ੍ਰੀਤ ਕੌਰ ਦੂਸਰੇ ਅਤੇ ਕਸ਼ਿਸ਼ ਤੀਸਰੇ ਸਥਾਨ ਤੇ ਰਹੇ, ਗਿਆਰਵੀਂ ਮੈਡੀਕਲ ਵਿੱਚ ਮਨਪ੍ਰੀਤ ਕੌਰ ਪਹਿਲੇ, ਪੂਜਾ ਦੂਸਰੇ ਅਤੇ ਅਨਮੋਲ ਸਿੰਘ ਤੀਸਰੇ ਸਥਾਨ ਤੇ ਰਿਹਾ, ਨਾਨ ਮੈਡੀਕਲ ਵਿੱਚ ਇਸ਼ਿਤਾ ਅਤੇ ਕਿਰਨਦੀਪ ਕੌਰ ਪਹਿਲੇ, ਨਵਨੀਤ ਕੌਰ ਦੂਸਰੇ, ਜਸਪ੍ਰੀਤ ਕੌਰ ਅਤੇ ਅਮਨਦੀਪ ਕੌਰ ਤੀਸਰੇ ਸਥਾਨ ਤੇ ਰਹੇ, ਕਮਰਸ ਵਿੱਚ ਮਮਤਾ ਪਹਿਲੇ ਸਥਾਨ , ਪ੍ਰਿਮਲਦੀਪ ਕੌਰ ਦੂਸਰੇ ਸਥਾਨ ਤੇ ਅਤੇ ਪਰਮਜੀਤ ਕੌਰ ਤੀਸਰੇ ਸਥਾਨ ਤੇ ਰਹੇ, ਹਉਮੈਨਿਟੀਜ਼ ਗਰੁੱਪ ਵਿੱਚ ਮੁਸਕਾਨ ਨੇ ਪਹਿਲਾ, ਕੋਮਲਪ੍ਰੀਤ ਕੌਰ ਨੇ ਦੂਸਰਾ ਅਤੇ ਕੋਮਲਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਵੋਕੇਸ਼ਨਲ ਵਿੱਚ ਕਮਲਜੀਤ ਕੌਰ ਪਹਿਲੇ, ਸਿਮਰਨ ਕੌਰ ਦੂਸਰੇ ਅਤੇ ਅਕਾਸ਼ਦੀਪ ਸਿੰਘ ਤੀਸਰੇ ਸਥਾਨ ਤੇ ਰਹੇ। ਪ੍ਰੋਗਰਾਮ ਵਿੱਚ ਪਸਵਕ ਚੇਅਰਮੈਨ ਅਮਨਦੀਪ ਸਿੰਘ ਅਮਨਾ ਤੋਂ ਇਲਾਵਾ ਪਿੰਡ ਦੇ ਮੋਹਤਵਾਰ ਆਗੂ ਇਕਬਾਲ ਸਿੰਘ ਬੈਂਸ, ਲਖਵਿੰਦਰ ਸਿੰਘ ਬੈਂਸ, ਸ਼ਿੰਦਰਪਾਲ ਸਿੰਘ ਮਠਾੜੂ, ਰਵਿੰਦਰਪਾਲ ਸਿੰਘ ਬੈਂਸ, ਹਰਬੰਸ ਸਿੰਘ ਬੈਂਸ ਆਦਿ ਨੇ ਸਕੂਲ ਪ੍ਰਿੰਸੀਪਲ ਅਤੇ ਸਰਪੰਚ ਨਾਲ ਸਕੂਲ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਲਾਨਾ ਨਤੀਜਾ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿੱਚ ਸਕੂਲ ਸਟਾਫ ਸਤਵਿੰਦਰ ਸਿੰਘ, ਕਮਲ ਸ਼ਰਮਾ, ਰੋਹਿਤ ਪੂਰੀ, ਰਾਜੀਵ ਚੋਪੜਾ, ਗੁਰਬਖਸ਼ ਸਿੰਘ,ਮੰਜੂ ਬਾਲਾ, ਸੁਨੀਤਾ ਸਲੂਜਾ, ਹਰਪ੍ਰੀਤ ਕੌਰ, ਅਨਾ ਪੂਰੀ, ਸ਼ਵੇਤਾ, ਰਾਜਵਿੰਦਰ ਸਿੰਘ, ਰੇਨੂੰ ਵਿਜ, ਨਰਿੰਦਰ ਕੌਰ, ਪ੍ਰੀਆ ਨੀਤਾ, ਗੁਰਚਰਨ ਸਿੰਘ, ਬੇਅੰਤ ਸਿੰਘ, ਪਰਦੀਪ ਕੌਰ, ਗੀਤਾ ਸ਼ਰਮਾ, ਸੋਨੀਆ, ਬਲਤੇਜ ਕੌਰ, ਪੂਜਾ, ਮੋਨੀਕਾ ਤਰਵਿੰਦਰ ਕੌਰ, ਜਸਵਿੰਦਰ ਕੌਰ , ਕਿਰਨ, ਮਨਪ੍ਰੀਤ ਕੌਰ, ਬੁੱਧ ਸਿੰਘ ,ਨੀਤੂ ਸਿਕਰੀ, ਕੁਲਵੰਤ ਸਿੰਘ ਅਤੇ ਰਾਕੇਸ਼ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आज़मगढ़: फर्जी तरीके से प्रवेश पत्र में लगी फोटो को स्क्रेच (ब्लर) करके दुसरे के स्थान पर परीक्षा देने वाला अभियुक्त गिरफ्तार

Tue Apr 5 , 2022
थाना बिलरियागंजफर्जी तरीके से प्रवेश पत्र में लगी फोटो को स्क्रेच (ब्लर) करके दुसरे के स्थान पर परीक्षा देने वाला अभियुक्त गिरफ्तारदिनांक 04.04.2022 को केन्द्र व्यवस्थापक श्रीमती कमला देवी इण्टर कालेज बघैला बिलरियागंज आजमगढ़ द्वारा थाना स्थानीय पर शिकायत की गयी कि परीक्षार्थी विद्यासागर पुत्र रामधनी सा0 सोहरैया हाफिज थाना […]

You May Like

advertisement