ਸਰਬੱਤ ਦਾ ਭਲਾ ਟਰੱਸਟ ਨੇ 32 ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਦੇ ਚੈੱਕ
ਫਿਰੋਜਪੁਰ,26 ਨਵੰਬਰ [ਕੈਲਾਸ਼ ਸ਼ਰਮਾ ਜਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-
ਪੂਰੀ ਦੁਨੀਆਂ ਵਿੱਚ ਰੱਬੀ ਰੂਹ ਵਜੋਂ ਜਾਣੇ ਜਾਂਦੇ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ: ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਫਿਰੋਜਪੁਰ ਸ਼ਹਿਰ ਦੇ ਬੱਸ ਸਟੈਂਡ ਅੰਦਰ ਬਣੇ ਕਾਮਰੇਡ ਦਿਆਲ ਸਿੰਘ ਹਾਲ ਵਿੱਚ ਕਰਵਾਏ ਗਏ ਇੱਕ ਸਾਦਾ ਸਮਾਗਮ ਦੋਰਾਨ ਫਿਰੋਜਪੁਰ ਇਲਾਕੇ ਨਾਲ ਸਬੰਧਿਤ 32 ਜਰੂਰਤ ਮੰਦ , ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਅਤੇ ਬਲਵਿੰਦਰ ਪਾਲ ਸ਼ਰਮਾ ਸਮੇਤ ਹੋਰ ਮੈਂਬਰਾਂ ਵੱਲੋਂ ਵੰਡੇ ਗਏ। ਸੰਸਥਾ ਦੀ ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ ਅਤੇ ਤਲਵਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਦੇ ਬਾਨੀ ਡਾ: ਓਬਰਾਏ ਵੱਲੋਂ ਲੰਮੇ ਸਮੇਂ ਤੋਂ ਲੋੜਵੰਦਾ ਦੀ ਭਲਾਈ ਦੇ ਕਿਸੇ ਹੋਰ ਤੋਂ ਮਾਲੀ ਮੱਦਦ ਲਏ ਆਪਣੇ ਕੋਲੋਂ ਹੀ ਲਗਾਤਾਰ ਆਰਥਿਕ ਸਹਾਇਤਾ ਸ਼ੁਰੂ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿੱਚ ਲੋੜਵੰਦਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ ਮਹੀਨਾਵਾਰ ਪੈਨਸ਼ਨਾਂ, ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ,ਮੈਡੀਕਲ ਸਹਾਇਤਾ, ਕਈ ਤਰਾਂ ਦੇ ਹੱਥੀਂ ਹੁਨਰ ਵਾਲੇ ਸਿਖਲਾਈ ਕੋਰਸ ਸਕੂਲਾਂ ਅਤੇ ਜਨਤਕ ਸਥਾਨਾਂ ਤੇ ਸਾਫ਼ ਪਾਣੀ ਵਾਲੇ ਆਰ ਓ ਲਗਾਏ ਜਾਂਦੇ ਹਨ।ਇਸ ਮੋਕੇ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਬਲਵਿੰਦਰ ਪਾਲ ਸ਼ਰਮਾ , ਤਲਵਿੰਦਰ ਕੌਰ,
ਕੰਵਲਜੀਤ ਸਿੰਘ, ਹਰਪ੍ਰੀਤ ਸਿੰਘ ਸੋਢੀ , ਕੈਲਾਸ਼ ਸ਼ਰਮਾ ਅਤੇ ਹੋਰ ਪਤਵੰਤੇ ਵੀ ਮੋਜੂਦ ਸਨ।