ਸਰਬੱਤ ਦਾ ਭਲਾ ਟਰੱਸਟ ਨੇ 45 ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਦੇ ਚੈੱਕ

ਸਰਬੱਤ ਦਾ ਭਲਾ ਟਰੱਸਟ ਨੇ 45 ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਦੇ ਚੈੱਕ

ਫਿਰੋਜਪੁਰ 26 ਮਾਰਚ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:

ਪੂਰੀ ਦੁਨੀਆਂ ਵਿੱਚ ਰੱਬੀ ਰੂਹ ਵਜੋਂ ਜਾਣੇ ਜਾਂਦੇ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਤਲਵੰਡੀ ਭਾਈ ਅਤੇ ਜੀਰਾ ਵਿੱਚ ਕਰਵਾਏ ਗਏ ਵੱਖ ਵੱਖ ਸਾਦੇ ਸਮਾਗਮਾਂ ਦੋਰਾਨ ਤਲਵੰਡੀ ਭਾਈ , ਮੁੱਦਕੀ ਅਤੇ ਜੀਰਾ ਇਲਾਕਿਆਂ ਨਾਲ ਸਬੰਧਿਤ 45 ਜਰੂਰਤ ਮੰਦ , ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਅਤੇ ਲਖਵਿੰਦਰ ਸਿੰਘ ਕਰਮੂਵਾਲਾ ਸਮੇਤ ਹੋਰ ਮੈਂਬਰਾਂ ਵੱਲੋਂ ਵੰਡੇ ਗਏ। ਸੰਸਥਾ ਦੀ ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਜਗਸੀਰ ਸਿੰਘ ਜੀਰਾ ਨੇ ਦੱਸਿਆ ਕਿ ਸੰਸਥਾ ਦੇ ਬਾਨੀ ਡਾ ਓਬਰਾਏ ਵੱਲੋਂ ਲੰਮੇ ਸਮੇਂ ਤੋਂ ਲੋੜਵੰਦਾ ਦੀ ਭਲਾਈ ਦੇ ਕਿਸੇ ਹੋਰ ਤੋਂ ਮਾਲੀ ਮੱਦਦ ਲਏ ਆਪਣੇ ਕੋਲੋਂ ਹੀ ਲਗਾਤਾਰ ਆਰਥਿਕ ਸਹਾਇਤਾ ਸ਼ੁਰੂ ਕੀਤੀ ਜਾ ਰਹੀ ਹੈ ।ਉਨ੍ਹਾਂ ਦੱਸਿਆ ਕਿ ਫਿਰੋਜਪੁਰ ਜਿਲ੍ਹੇ ਅੰਦਰ ਚਾਰ ਅਧੁਨਿਕ ਸਹੂਲਤਾਂ ਨਾਲ ਮੈਡੀਕਲ ਲੈਬੋਰਟਰੀਆਂ , ਇੱਕ ਡਾਇਲਸਿਸ ਸੈਂਟਰ , ਇੱਕ ਕੰਪਿਊਟਰ ਸੈਂਟਰ, ਤਿੰਨ ਸਿਲਾਈ ਸੈਂਟਰ ਅਤੇ ਦੋ ਸੋ ਦੇ ਕਰੀਬ ਲੋੜਵੰਦ ਪਰਿਵਾਰਾਂ ਦੀ ਮਹੀਨਾਵਾਰ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਅੱਗੇ ਹੋਰ ਵੀ ਕਈ ਲੋਕ ਭਲਾਈ ਦੇ ਕਾਰਜ ਸ਼ੁਰੂ ਕੀਤੇ ਜਾਣਗੇ। ਇਸ ਮੋਕੇ ਰਣਜੀਤ ਸਿੰਘ ਜੀਰਾ ਪ੍ਰਧਾਨ , ਬਹਾਦਰ ਸਿੰਘ ਭੁੱਲਰ , ਲਖਵਿੰਦਰ ਸਿੰਘ ਪੰਨੂੰ ਅਤੇ ਹੋਰ ਪਤਵੰਤੇ ਵੀ ਮੋਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>नवरात्रों के पावन अवसर पर फिरोजपुर गोल्डन एनक्लेव स्थित नव दुर्गा शक्ति पीठ मंदिर में भगवान की भव्य मूर्तियां स्थापित</em>

Sun Mar 26 , 2023
नवरात्रों के पावन अवसर पर फिरोजपुर गोल्डन एनक्लेव स्थित नव दुर्गा शक्ति पीठ मंदिर में भगवान की भव्य मूर्तियां स्थापित फिरोजपुर के प्रख्यात विद्वान ब्राह्मणों द्वारा कई दिन मंत्र उच्चारण, हवन यज्ञ उपरांत प्राण प्रतिष्ठा कर हुई स्थापना फिरोजपुर 26 मार्च [कैलाश शर्मा जिला विशेष संवाददाता]:= नवरात्रों के पावन अवसर […]

You May Like

Breaking News

advertisement