ਸਰਬੱਤ ਦਾ ਭਲਾ ਟਰੱਸਟ ਨੇ 30 ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਦੇ ਚੈੱਕ

ਸਰਬੱਤ ਦਾ ਭਲਾ ਟਰੱਸਟ ਨੇ 30 ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਦੇ ਚੈੱਕ

ਫਿਰੋਜਪੁਰ,19 ਸਿਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਤਲਵੰਡੀ ਭਾਈ ਵਿੱਚ ਕਰਵਾਏ ਗਏ ਇੱਕ ਸਾਦਾ ਸਮਾਗਮ ਦੋਰਾਨ ਤਲਵੰਡੀ ਭਾਈ ਅਤੇ ਮੁੱਦਕੀ ਇਲਾਕਿਆਂ ਨਾਲ ਸਬੰਧਿਤ 30 ਜਰੂਰਤ ਮੰਦ , ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਅਤੇ ਡਾ ਲਖਵਿੰਦਰ ਸਿੰਘ ਕਰਮੂਵਾਲਾ ਵੱਲੋਂ ਵੰਡੇ ਗਏ। ਸੰਸਥਾ ਦੀ ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ ਨੇ ਦੱਸਿਆ ਕਿ ਸੰਸਥਾ ਦੇ ਬਾਨੀ ਡਾ ਓਬਰਾਏ ਵੱਲੋਂ ਲੋਕ ਭਲਾਈ ਦੇ ਕਈ ਹੋਰ ਕਾਰਜ ਸ਼ੁਰੂ ਕੀਤੇ ਹੋਏ ਹਨ। ਜਿਨ੍ਹਾਂ ਵਿੱਚ ਲੋੜਵੰਦਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ ਮਹੀਨਾਵਾਰ ਪੈਨਸ਼ਨਾਂ, ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ,ਮੈਡੀਕਲ ਸਹਾਇਤਾ , ਕਈ ਤਰਾਂ ਦੇ ਹੱਥੀਂ ਹੁਨਰ ਵਾਲੇ ਸਿਖਲਾਈ ਕੋਰਸ ਸਕੂਲਾਂ ਅਤੇ ਜਨਤਕ ਸਥਾਨਾਂ ਤੇ ਸਾਫ਼ ਪਾਣੀ ਵਾਲੇ ਆਰ ਓ ਲਗਾਏ ਜਾਂਦੇ ਹਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अयोध्या: कलेक्ट्रेट सभागार में हुआ एक दिवसीय कार्डियक सीपीआर कार्यशाला का आयोजन

Tue Sep 19 , 2023
अयोध्या:———कलेक्ट्रेट सभागार में हुआ एक दिवसीय कार्डियक सीपीआर कार्यशाला का आयोजनमनोज तिवारी ब्यूरो प्रमुख अयोध्याजिलाधिकारी नितीश कुमार की उपस्थिति में कलेक्ट्रेट के नवीन सभागार में एक दिवसीय सीपीआर (कार्डियो पल्मोनरी रिससिटेशन) की कार्यशाला का आयोजन किया गया जिसमे राजकीय चिकित्सा अधिकारी, वाराणसी डा. शिवशक्ति प्रसाद द्विवेदीे ने कार्डियक अरेस्ट आने […]

You May Like

Breaking News

advertisement