ਸਰਬੱਤ ਦਾ ਭਲਾ ਟਰੱਸਟ ਵੱਲੋਂ 40 ਲੋੜਵੰਦ ਪਰਿਵਾਰਾਂ ਨੂੰ ਦਿੱਤੇ ਆਰਥਿਕ ਸਹਾਇਤਾ ਦੇ ਮਹੀਨਾਵਾਰ ਚੈੱਕ

ਫਿਰੋਜ਼ਪੁਰ/ਮੱਲਾਂ ਵਾਲਾ, 20 ਦਸੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

  ਸੇਵੀਅਰ ਸਿੰਘ ਵੱਜੋਂ ਜਾਣੇ ਜਾਂਦੇ ਦੁਬੱਈ ਦੇ ਉਘੇ ਕਾਰੋਬਾਰੀ ਅਤੇ ਸਮਾਜ ਸੇਵੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਵਿੱਚ ਮੱਲਾਂ ਵਾਲਾ ਵਿਖੇ ਕਰਵਾਏ ਗਏ ਇੱਕ ਸਾਦੇ ਸਮਾਗਮ ਦੋਰਾਨ ਮੱਲਾਂ ਵਾਲਾ ਇਲਾਕੇ ਨਾਲ ਸਬੰਧਿਤ 40 ਜਰੂਰਤ ਮੰਦ , ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ 30 ਹਜ਼ਾਰ ਰੁਪਏ ਦੇ ਆਰਥਿਕ ਸਹਾਇਤਾ ਰਾਸ਼ੀ ਦੇ ਮਹੀਨਾਵਾਰ ਚੈੱਕਂਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਅਤੇ ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ ਸਮੇਤ ਹੋਰ ਟੀਮ ਮੈਂਬਰਾਂ ਵੱਲੋਂ ਵੰਡੇ ਗਏ।

  ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਅਤੇ ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜੀਰਾ ਰਣਜੀਤ ਸਿੰਘ ਰਾਏ ਵੱਲੋਂ ਦੱਸਿਆ ਗਿਆ ਕਿ ਸੰਸਥਾ ਦੇ ਬਾਨੀ ਡਾ ਓਬਰਾਏ ਵੱਲੋਂ ਲੋਕ ਭਲਾਈ ਦੇ ਕਈ ਹੋਰ ਕਾਰਜ ਚੱਲ ਰਹੇ ਹਨ ਜਿਨ੍ਹਾਂ ਵਿੱਚ‌ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਲੋੜਵੰਦਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ 1 ਲੱਖ 40 ਹਜ਼ਾਰ ਰੁਪਏ ਦੀਆਂ ਮਹੀਨਾਵਾਰ ਪੈਨਸ਼ਨਾਂ, ਅੱਖਾਂ ਦੇ ਫਰੀ ਚੈੱਕਅਪ ਕੈਂਪ, ਬਹੁਤ ਹੀ ਘੱਟ ਰੇਟਾਂ ਤੇ ਲੈਬੋਰਟਰੀਆਂ, ਫਿਜ਼ਿਓਥਰੈਪੀ ਸੈਂਟਰ,ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ,ਮੈਡੀਕਲ ਸਹਾਇਤਾ, ਕਈ ਤਰਾਂ ਦੇ ਹੱਥੀਂ ਹੁਨਰ ਵਾਲੇ ਸਿਖਲਾਈ ਕੋਰਸ ਸਕੂਲਾਂ ਅਤੇ ਜਨਤਕ ਸਥਾਨਾਂ ਤੇ ਸਾਫ਼ ਪਾਣੀ ਵਾਲੇ ਆਰ ਓ ਲਗਾਏ ਜਾਂਦੇ ਹਨ।

  ਇਸ ਮੌਕੇ ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ,ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜੀਰਾ ਰਣਜੀਤ ਸਿੰਘ ਰਾਏ, ਮਹਾਂਵੀਰ ਸਿੰਘ,ਰਾਮ ਸਿੰਘ ਸਮੇਤ ਹੋਰ ਪਤਵੰਤੇ ਵੀ ਮੋਜੂਦ ਸਨ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

सीडीओ ने तहसील डलमऊ में सम्पूर्ण समाधान दिवस में फरियादियों की सुनी समस्याएं

Sat Dec 20 , 2025
लोकेशन रायबरेली रिपोर्टर विपिन राजपूत सीडीओ ने तहसील डलमऊ में सम्पूर्ण समाधान दिवस में फरियादियों की सुनी समस्याएं शिकायतों का समयबद्ध व गुणवत्तापूर्ण से निस्तारण कराए अधिकारी : सीडीओ रायबरेलीः- 20 दिसम्बर 2025,मुख्य विकास अधिकारी अंजूलता की अध्यक्षता में तहसील डलमऊ में सम्पूर्ण समाधान दिवस का आयोजन किया गया।मुख्य विकास […]

You May Like

advertisement