Uncategorized
ਸਰਬੱਤ ਦਾ ਭਲਾ ਟਰੱਸਟ ਵੱਲੋਂ ਧੀਆ ਦੀ ਲੋਹੜੀ ਵੰਡਕੇ ਲੋੜਵੰਦ ਪਰਿਵਾਰਾਂ ਨਾਲ ਕੀਤੀਆਂ ਖੁਸ਼ੀਆਂ ਸਾਂਝੀਆ ਅਤੇ ਲੋੜਵੰਦਾਂ ਨੂੰ ਵੰਡੇ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ

(ਪੰਜਾਬ) ਫਿਰੋਜਪੁਰ/ਮੱਖੂ,13 ਜਨਵਰੀ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਮਾਨਵਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਕੌਮੀ ਪ੍ਧਾਨ ਸ ਜੱਸਾ ਸਿੰਘ ਸੰਧੂ ਦੀ ਅਗਵਾਈ ਅਧੀਨ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵਲ਼ੋਂ ਜਿੱਥੇ ਅੱਗੇ ਹੋ ਕੇ ਲੋੜਵੰਦਾਂ ਦੀ ਮੱਦਦ ਕੀਤੀ ਜਾਂਦੀ ਹੈ ਉੱਥੇ ਸਾਡੇ ਰਵਾਇਤੀ ਤਿਉਹਾਰ ਵੀ ਲੋਕਾਂ ਦੀ ਮੱਦਦ ਕਰਕੇ ਅਤੇ ਧੀਆਂ ਨੂੰ ਲੋਹੜੀ ਵੰਡ ਕੇ ਲੋੜਵੰਦਾਂ ਨਾਲ ਖੁਸ਼ੀਆਂ ਕੀਤੀਆਂ ਸਾਂਝੀਆ ਜਾਂਦੀਆਂ ਹਨ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਸੰਸਥਾ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਦੀ ਅਗਵਾਈ ਹੇਠ ਮੱਖੂ ਵਿੱਚ ਲੋਹੜੀ ਦਾ ਤਿਉਹਾਰ ਸਮਾਜਿਕ ਰੀਤੀ ਰਿਵਾਜਾਂ ਅਤੇ ਲੋੜਵੰਦਾਂ ਦੀ ਮੱਦਦ ਕਰਕੇ ਮਨਾਇਆ।
ਇਸ ਮੌਕੇ ਜ਼ੀਰਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਉਹਨਾਂ ਨਾਲ ਕੌਂਸਲਰ ਗਗਨਦੀਪ ਕੌਰ,ਗੋਲਡਨ ਐਜੂਕੇਸ਼ਨ ਦੇ ਡਾਇਰੈਕਟਰ ਮਨਜਿੰਦਰ ਸਿੰਘ,ਕੌਸਲਰ ਦਵਿੰਦਰ ਸਿੰਘ ,ਪਵਨ ਕਟਾਰੀਆ, ਦਰਬਾਰਾ ਸਿੰਘ,ਇੰਦਰਜੀਤ ਕੌਰ ਕਟਾਰੀਆ ਡਾ ਨਤਾਸ਼ਾ ਕਾਲੜਾ ,ਵੀਨੂ ਠੁਕਰਾਲ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਜ਼ੀਰਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਵੱਲੋਂ ਸਭ ਨਾਲ ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਉਹਾਰ ਦੀ ਮੁਬਾਰਕਬਾਦ ਦਿੱਤੀ ਅਤੇ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੋਕੇ ਮੈਡਮ ਛਾਬੜਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਟਰੱਸਟ ਦੀਆਂ ਚੱਲ ਰਹੀਆਂ ਸੇਵਾਵਾਂ ਦੀ ਜਾਣਕਾਰੀ ਵੀ ਦਿੱਤੀ ਗਈ ਟਰੱਸਟ ਵੱਲੋਂ 70 ਲੋੜਵੰਦ,ਅੰਗਹੀਣਾਂ ਅਤੇ ਵਿਧਵਾਵਾਂ ਦੇ ਪਰਿਵਾਰਾਂ ਨੂੰ 53 ਹਜਾਰ ਰੁਪਏ ਦੀ ਰਾਸ਼ੀ ਦੇ ਮਹੀਨਾਵਾਰ ਚੈੱਕ ਵੰਡੇ ਗਏ।ਰਵਾਇਤ ਮੁਤਾਬਕ ਲੋਹੜੀ ਬਾਲੀ ਗਈ ਅਤੇ ਮੁੰਗਫਲੀ ਰਿਉੜੀਆਂ ਵੰਡੇ ਅਤੇ ਧੀਆ ਨੂੰ ਗਿਫਟ ਵੰਡੇ ਗਏ ।
ਇਸ ਸਮਾਗਮ ਵਿੱਚ ਬਲਵੀਰ ਸਿੰਘ ਲਹਿਰਾਂ ਪ੍ਰਧਾਨ ਮੱਖੂ ਪ੍ਰੈਸ ਐਸੋਸੀਏਸ਼ਨ, ਪੱਤਰਕਾਰ ਵਰਿੰਦਰ ਮੰਨਚੰਦਾ, ਲਖਵਿੰਦਰ ਸਿੰਘ ਵਾਹੀ, ਜਸਵੰਤ ਸਿੰਘ ਗੋਗੀਆ, ਸੰਸਥਾ ਦੇ ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ ਜ਼ਿਲ੍ਹਾ ਸਲਾਹਕਾਰ ਰਣਜੀਤ ਸਿੰਘ ਰਾਏ , ਜਗਸੀਰ ਸਿੰਘ,ਕਿਰਨ ਪੇਂਟਰ, ਜ਼ਿਲ੍ਹਾ ਸਲਾਹਕਾਰ ਬਲਵਿੰਦਰ ਕੌਰ ਲੋਹਕੇ, ਮਨਪ੍ਰੀਤ ਸਿੰਘ,ਰਾਮ ਸਿੰਘ,ਪ੍ਰਦੀਪ ਕੁਮਾਰ ਬਹਿਲ,ਸਮਾਜ ਸੇਵੀ ਨਰਿੰਦਰ ਮਹਿਤਾ,ਸਮਾਜ ਸੇਵੀ ਅੰਗਰੇਜ਼ ਸਿੰਘ,ਭਜਨ ਸਿੰਘ,ਪਰਮਜੀਤ ਕੌਰ ਗਾਬਾ,ਜਸਬੀਰ ਕੌਰ ਕਾਲੜਾ, ਪਰਮਜੀਤ ਕੌਰ ਪੱਟੀ ਵਾਲੇ ਅਤੇ ਟਰੱਸਟ ਦੇ ਕੰਪਿਊਟਰ ਸੈਂਟਰ ਦੇ ਵਿਦਿਆਰਥੀ ਸ਼ਾਮਿਲ ਸਨ।




