ਸਰਕਾਰੀ ਹਾਈ ਸਕੂਲ ਪੀਰ ਇਸਮਾਇਲ ਖਾਂ ਵਿਖੇ ਸਕੂਲ ਵੈਬ ਸਾਈਟ ਲਾਂਚ

ਸਰਕਾਰੀ ਹਾਈ ਸਕੂਲ ਪੀਰ ਇਸਮਾਇਲ ਖਾਂ ਵਿਖੇ ਸਕੂਲ ਵੈਬ ਸਾਈਟ ਲਾਂਚ

ਦਾਖਲਾ ਮੁਹਿੰਮ ਦੀ ਹੋਈ ਸ਼ੁਰੂਆਤ,ਸਕੂਲ ਵੈੱਬਸਾਈਟ ਕੀਤੀ ਲਾਂਚ, ਸਕੂਲ ਮੈਗਜ਼ੀਨ ਦੀ ਕੀਤੀ ਗਈ ਘੁੰਡ ਚੁਕਾਈ

ਫਿਰੋਜ਼ਪੁਰ 16 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:=

ਸਿੱਖਿਆ, ਖੇਡਾਂ ਅਤੇ ਵਿਗਿਆਨ ਦੇ ਖੇਤਰ ਵਿੱਚ ਜ਼ਿਲ੍ਹੇ ਦੇ ਮੋਢੀ ਸਕੂਲ ਸਰਕਾਰੀ ਹਾਈ ਸਕੂਲ ਪੀਰ ਇਸਮਾਇਲ ਖਾਂ ਨੇ ਇੱਕ ਨਵੀਂ ਸ਼ੁਰੂਆਤ ਕਰਦਿਆਂ ਸਕੂਲ ਦੀ ਵੈਬ ਸਾਈਟ ਲਾਂਚ ਕੀਤੀ ਹੈ । ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿੱਚ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਫ਼ਿਰੋਜ਼ਪੁਰ ਮਾਣਯੋਗ ਸ. ਚਮਕੌਰ ਸਿੰਘ ਜੀ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ । ਇਸ ਮੌਕੇ ‘ਤੇ ਡੀ ਈ ਓ ਸੈਕੰਡਰੀ ਸਿੱਖਿਆ ਦੁਆਰਾ ਸਕੂਲ ਦੀ ਸਾਲਾਨਾ ਮੈਗਜ਼ੀਨ “ਰੌਸ਼ਨੀਆਂ ਦੇ ਵਾਰਿਸ- 3” ਰਿਲੀਜ਼ ਕੀਤੀ ਗਈ ।ਇਸ ਦੌਰਾਨ ਉਨ੍ਹਾਂ ਦੁਆਰਾ ਸਕੂਲ ਦੀ ਵੈੱਬਸਾਈਟ ਲਾਂਚ ਕੀਤੀ ਗਈ ਅਤੇ ਦਾਖ਼ਲਾ ਮੁਹਿੰਮ ਦਾ ਰਸਮੀ ਐਲਾਨ ਵੀ ਕੀਤਾ ਗਿਆ। ਬਾਲ ਮੇਲੇ ਦੇ ਮੌਕੇ ‘ਤੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵੱਖ ਵੱਖ ਮੁਕਾਬਲਿਆਂ ਜਿਵੇਂ ਕਿ ਪੋਸਟਰ ਮੇਕਿੰਗ, ਕੈਲੀਗ੍ਰਾਫੀ,ਸੁੰਦਰ ਲਿਖਾਈ,ਭਾਸ਼ਣ ਮੁਕਾਬਲੇ,ਕਵਿਤਾ ਉਚਾਰਨ ਵਿੱਚ ਭਾਗ ਲਿਆ ਗਿਆ ।ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਵੀ ਦਿੱਤੇ ਗਏ। ਇਸ ਬਾਲ ਦਿਵਸ ਦੇ ਮੌਕੇ ਤੇ ਬੀ ਐੱਮ ਅੰਗਰੇਜ਼ੀ ਅਮਿਤ ਨਾਰੰਗ, ਬੀ ਐਮ ਵਿਗਿਆਨ ਗੁਰਪ੍ਰੀਤ ਸਿੰਘ ,ਬੀ ਐੱਮ ਮੈਥ ਸੁਮਿਤ ਦੁੱਗਲ,ਸਟੈਨੋ ਸ. ਸੁਖਚੈਨ ਸਿੰਘ ਆਦਿ ਮਹਿਮਾਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਵਿਸ਼ੇਸ਼ ਮੌਕੇ ਤੇ ਸਕੂਲ ਮੁਖੀ ਸ੍ਰੀਮਤੀ ਸੋਨੀਆ ਸਿੱਧੂ ਅਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਦੇ ਸਨਮੁੱਖ ਸੱਭਿਆਚਾਰਕ ਰਚਨਾਵਾਂ ਨਾਲ ਪਰੋਇਆ ਹੋਇਆ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ।ਸਕੂਲ ਮੈਗਜ਼ੀਨ ,ਮੈਥ ਮਿਸਟ੍ਰੈਸ ਮੋਨਿਕਾ ਗੁਪਤਾ ਦੇ ਵਿਸ਼ੇਸ਼ ਸਹਿਯੋਗ ਨਾਲ ਬਣੀ ਸਕੂਲ ਵੈੱਬਸਾਈਟ,ਹੈਡਮਿਸਟ੍ਰੈੱਸ ਸ਼੍ਰੀਮਤੀ ਸੋਨੀਆ ਸਿੱਧੂ ਦੀ ਵਿਸ਼ੇਸ਼ ਗਾਈਡੈਂਸ ਕਰ ਕੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਰਚਿਤ ਰਚਨਾਵਾਂ,ਕੈਲੀਗ੍ਰਾਫੀ, ਸੁੰਦਰ ਲਿਖਾਈਆਂ , ਸਮੂਹ ਸਟਾਫ ਵੱਲੋਂ ਤਿਆਰ ਸੱਭਿਆਚਾਰ ਪ੍ਰੋਗਰਾਮ ਦੀ ਮੁੱਖ ਮਹਿਮਾਨ ਵੱਲੋਂ ਬਹੁਤ ਹੀ ਉਤਸ਼ਾਹ ਪੂਰਵਕ ਸ਼ਬਦਾਂ ਨਾਲ ਸ਼ਲਾਘਾ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਭਵਿੱਖ ਵਿਚ ਵੀ ਸਕੂਲ ਦੇ ਵਿਚ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਦੇ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ‘ਤੇ ਪਿੰਡ ਦੇ ਸਰਪੰਚ ਸਰਦਾਰ ਸਤਵੰਤ ਸਿੰਘ , ਸਕੂਲ ਚੇਅਰਮੈਨ ਸ੍ਰੀ ਰਾਕੇਸ਼ ਸਿੰਘ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अयोध्या: सावधान, गोसाईगंज बना शिक्षा माफियाओं का नया गढ़,एएनएम जीएनएम के नाम पर ठगी का धंधा

Wed Nov 16 , 2022
*अयोध्या :——-15 नवंबर 2022*सावधान, गोसाईगंज बना शिक्षा माफियाओं का नया गढ़,एएनएम जीएनएम के नाम पर ठगी का धंधा*मनोज तिवारी ब्यूरो चीफ अयोध्यागोसाईगंज अयोध्या। सावधान, युवाओं को बडे-बड़े सुनहरे सपनों का सब्जबाग दिखाकर ठगी करने वाले गिरोह सक्रिय है। यह गिरोह जीएनएम, एएनएम पारा मेडिकल, आदि कोर्स कराने का झांसा देकर […]

You May Like

Breaking News

advertisement