ਸਿਵਿਲ ਸਰਜਨ ਨੇ ਸਰਵੇ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਮੋਗਾ : [ਕੈਪਟਨ ਸੁਭਾਸ਼ ਚੰਦਰ ਸ਼ਰਮਾ ] := ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਕ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਟੀ ਬੀ ਸਰਵੇ ਟੀਮ ਨੂੰ ਹਰੀਂ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਜਾਣਾਕਰੀ ਦਿੰਦੇ ਹੋਏ ਸਿਵਿਲ ਸਰਜਨ ਮੋਗਾ ਡਾਕਟਰ ਹਿਤੀਂਦਰ ਕੌਰ ਕਲੇਰ ਨੇ ਦਸਿਆ ਕਿ ਬੀਤੇ ਦਿਨੀਂ ਸਿਹਤ ਵਿਭਾਗ ਮੋਗਾ ਨੇ ਜਿਲਾ ਪੱਧਰ ਤੇ ਟੀ ਬੀ ਸਰਵੇ ਕਰਨ ਲਈ ਵਲੰਟੀਅਰਾਂ ਨੂੰ ਟ੍ਰੇਨਿੰਗ ਕਰਵਾਈ ਸੀ।ਜਿਸ ਵਿਚ ਭਾਰਤ ਸਰਕਾਰ ਵਲੋਂ 2025 ਤੱਕ ਦੇਸ਼ ਨੂੰ ਟੀ ਬੀ ਮੁਕਤ ਕਰਨ ਦੇ ਸਬੰਧ ਵਿਚ ਭਾਰਤ ਸਰਕਾਰ ਵਲੋਂ ਸਿਹਤ ਵਿਭਾਗ ਵਿੱਚ ਪੰਜਾਬ ਦੇ ਜ਼ਿਲ੍ਹਾ ਮੋਗਾ ਸਮੇਤ ਪੰਜ ਜ਼ਿਲਿਆਂ ਦੀ ਚੰਗੀ ਕਾਰਗੁਜ਼ਾਰੀ ਵੇਖਦਿਆਂ ਸਬ ਨੈਸ਼ਨਲ ਸਰਟੀਫਿਕੇਟ ਐਵਾਰਡ ਦੇਣ ਲਈ ਚੁਣਿਆ ਗਿਆ। ਸਰਵੇ ਉਪਰੰਤ ਜ਼ਿਲ੍ਹੇ ਦੀ ਕਾਰਗੁਜ਼ਾਰੀ ਦੀਆਂ ਰਿਪੋਰਟਾਂ ਦਾ ਮੁਲਾਂਕਣ ਕੌਮੀ ਅਤੇ ਸੂ੍‌ਬਾਈ ਮਾਹਿਰਾਂ ਦੀਆਂ ਟੀਮਾਂ ਵਲੋਂ ਕੀਤਾ ਜਾਵੇਗਾ। ਸਿਹਤ ਵਿਭਾਗ ਵਲੋ ਇਸ ਸਰਵੇ ਦਾ ਜ਼ਿਲਾ ਨੋਡਲ ਅਫ਼ਸਰ ਡਾਕਟਰ ਇੰਦਰਵੀਰ ਗਿੱਲ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਡਰੋਲੀ ਭਾਈ ਨੂੰ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਡਾਕਟਰ ਮਨੀਸ਼ ਅਰੋੜਾ ਜਿਲਾ ਟੀ ਬੀ ਅਫ਼ਸਰ ਨੇ ਦਸਿਆ ਕਿ ਪੰਜ ਟੀਮਾਂ ਵੱਲੋਂ ਪਹਿਲਾਂ ਜਿਲੇ ਦੇ 5 ਪਿੰਡਾਂ ਦਾ ਸਰਵੇ ਸ਼ੁਰੂ ਕੀਤਾ ਜਾਵੇਗਾ । ਉਸ ਉਪਰੰਤ ਜ਼ਿਲੇ ਵਿੱਚ ਕੁੱਲ 10 ਹਜ਼ਾਰ ਘਰਾਂ ਵਿੱਚ ਜਾ ਕੇ ਟੀਮਾਂ ਵਲੋਂ ਪਹੁੰਚ ਕਰਕੇ ਮੁਕੰਮਲ ਕੀਤਾ ਜਾਵੇਗਾ। ਉਹਨਾਂ ਦਸਿਆ ਕਿ ਟੀ ਬੀ ਦੀ ਬਿਮਾਰੀ ਬਾਰੇ ਵਿਭਾਗ ਬਹੁਤ ਗੰਭੀਰ ਹੈ। ਜਿਸ ਵਿਚ ਵਿਭਾਗ ਵਲੋਂ ਪੂਰੀ ਮੁਸ਼ਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਸ਼ਵ ਸਿਹਤ ਸੰਸਥਾ ਦੇ ਅਧਿਕਾਰੀ ਡਾਕਟਰ ਡਿੰਪਲ ਚੰਪਾਲ , ਡਾਕਟਰ ਦਯਾਨੰਦ ਮੈਡੀਕਲ ਕਾਲਜ ਵਿੱਚ ਕਮਿਊਨਿਟੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਮਹੇਸ਼ ਅਤੇ ਅੈਸੋਸੀਏਟ ਪ੍ਰੋਫੈਸਰ ਡਾਕਟਰ ਵਿਕਰਮ, ਡਾਕਟਰ ਜਸਜੀਤ ਮੈਡੀਕਲ ਅਫ਼ਸਰ , ਸਮੂਹ ਐਸ ਟੀ ਐਸ ਅਤੇ ਵਲੰਟੀਅਰ ਵੀ ਹਾਜ਼ਿਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कन्नौज:मुखबिर की सूचना पर पहुंची पुलिस ने की थी छापामारी

Tue Feb 22 , 2022
मुखबिर की सूचना पर पहुंची पुलिस ने की थी छापामारी सौरिख ( कन्नौज )विधानसभा चुनाव के तृतीय चरण मतदान के दौरान फर्जी वोटिंग करवाने के लिए एक मकान में फर्जी आधार कार्ड बनाए जाने का कार्य चल रहा था मुखबिर की सूचना पर पहुंची पुलिस ने एक युवक को फर्जी […]

You May Like

Breaking News

advertisement