ਸੇਵਾ ਭਾਰਤੀ ਫਿਰੋਜਪੁਰ ਸ਼ਹਿਰ ਇਕਾਈ ਵੱਲੋਂ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨੂੰ ਹੁਸੈਨੀ ਵਾਲਾ ਬਾਰਡਰ ਦਿਖਾ ਕਿ ਉਹਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ :- ਤਰਲੋਚਨ ਚੋਪੜਾ ਪ੍ਰਧਾਨ

ਸੇਵਾ ਭਾਰਤੀ ਫ਼ਿਰੋਜ਼ਪੁਰ ਸ਼ਹਿਰ ਇਕਾਈ ਦੇ ਪ੍ਰਧਾਨ ਤਰਲੋਚਨ ਚੋਪੜਾ ਨੇ ਦੱਸਿਆ ਕਿ ਬਾਬਾ ਰਾਮ ਦੇਵ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨੂੰ ਹੁਸੈਨੀ ਵਾਲਾ ਬਾਰਡਰ ਤੇ ਲਿਜਾਇਆ ਗਿਆ। ਜਿੱਥੇ ਬੱਚਿਆਂ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਜੀ, ਸ਼ਹੀਦ ਭਗਤ ਸਿੰਘ ਜੀ ਦੇ ਮਾਤਾ ਜੀ (ਪੰਜਾਬ ਮਾਤਾ) ਦੀਆਂ ਸਮਾਧਾਂ ਤੇ ਨਤਮਸਤਕ ਹੋਏ। ਤੇ ਪੂਰੀ ਸ਼ਰਧਾ ਭਾਵਨਾ ਨਾਲ ਸ਼ਰਧਾਂਜਲੀ ਭੇਂਟ ਕੀਤੀ। ਬੱਚਿਆਂ ਨੂੰ ਟ੍ਰੇਨ ਜੋਂ 37 ਰੇਲਵੇ ਸਟੇਸ਼ਨਾਂ ਤੋਂ ਗੁਜ਼ਰਦੀ ਹੈ ਕਸੂਰ( ਕੁਸ਼) (ਕਸੂਰੀ ਮੇਥੀ) ਲਾਹੋਰ ( ਲਵ ) ਜਿਸਨੇ ਲਾਹੋਰ ਨਹੀਂ ਦੇਖਿਆ ਉਸ ਨੇ ਕੁੱਝ ਵੀ ਨਹੀਂ ਦੇਖਿਆ ਆਦਿ ਸਟੇਸ਼ਨ ਬਾਰੇ ਡਾਕੂਮੈਂਟਰੀ ਫਿਲਮ ਦੇਖ਼ ਕੇ ਪਤਾ ਚੱਲਿਆ। ਬੱਚਿਆਂ ਨੇ ਬੀ ਐਸ ਐਫ਼ ਦੇ ਜਵਾਨਾਂ ਵੱਲੋਂ ਝੰਡਾ ਲਹਿਰਾਉਣ ਦੀ ਪਰੇਡ ਨੂੰ ਦੇਖ਼ ਕੇ ਪੂਰਨ ਜੋਸ਼ ਵਿੱਚ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ, ਹਿੰਦੋਸਤਾਨ ਜਿੰਦਾਬਾਦ ਦੇ ਨਾਅਰੇ ਲਾ ਕੇ ਮਹੌਲ ਨੂੰ ਪੂਰਨ ਤੌਰ ਤੇ ਜੋਸ਼ੀਲਾ ਕਰ ਦਿੱਤਾ ਹੈ। ਬੱਚੇ ਬੀ ਐੱਸ ਐੱਫ ਦੇ ਜਵਾਨਾਂ ਨਾਲ ਫੋਟੋ ਖਿੱਚਵਾ ਕੇ ਬਹੁਤ ਹੀ ਅਨੰਦਤ ਹੋਏ। ਬਾਲ ਸੰਸਕਾਰ ਕੇਂਦਰ ਦੀ ਦੀਦੀ ਲਕਸ਼ਮੀ ਨੇ ਦੱਸਿਆ ਕਿ 20 ਬੱਚਿਆਂ ਵਿੱਚੋਂ 10 ਬੱਚਿਆਂ ਨੇ ਪਹਿਲੀ ਵਾਰ ਬਾਰਡਰ ਦੇਖਿਆ ਹੈ। ਤਰਲੋਚਨ ਚੋਪੜਾ ਪ੍ਰਧਾਨ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਅਜਿਹਾ ਮਹੌਲ ਦਿਖਾਉਣਾ ਚਾਹੀਦਾ ਹੈ ਤਾਂ ਜੋਂ ਸਮਾਜ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਨੂੰ ਪੈਦਾ ਕੀਤਾ ਜਾ ਸਕੇ। ਬੱਚਿਆਂ ਨੂੰ ਸਮੋਸੇ, ਕੁਰਕਰੇ ਬਿਸਕੁੱਟ ਖਾਣ ਨੂੰ ਦਿੱਤੇ ਗਏ। ਇਸ ਪ੍ਰੋਗ੍ਰਾਮ ਨੂੰ ਯਾਦਗਾਰੀ ਬਣਾਉਣ ਲਈ ਸ਼੍ਰੀ ਧਰਮਪਾਲ ਜੀ ਬਾਂਸਲ ਪੈਟਰਨ , ਸ਼੍ਰੀ ਅਸ਼ੋਕ ਗਰਗ ਚੇਅਰਮੈਨ, ਸ਼੍ਰੀ ਮੋਹਿੰਦਰ ਪਾਲ ਬਜਾਜ ਉਪ ਪ੍ਰਧਾਨ ਸੇਵਾ ਭਾਰਤੀ (ਰਜਿਸਟਰ) ਫ਼ਿਰੋਜ਼ਪੁਰ ਸ਼ਹਿਰ ਜੀ ਹੋਰਾਂ ਨੇ ਸਹਿਯੋਗ ਕੀਤਾ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड: सड़कों पर उतरी आंगनवाडी कार्यकर्ता, एएसडीएम को ज्ञापन सौंपा,

Sat Mar 2 , 2024
अरशद हुसैन रुड़की में उत्तराखंड राज्य आंगनबाड़ी कर्मचारी संघ के बैनर तले आंगनबाड़ी कार्यकत्री महिलाओं ने सड़कों पर उतरकर जमकर प्रदर्शन किया। वही आंगनवाड़ी कार्यकत्रियों रुड़की के बोट क्लब से पैदल हजारों की संख्या में प्रदर्शन करते हुए जॉइंट मजिस्ट्रेट कार्यालय पर पहुंची।, जहां पर उन्होंने अपनी मांगों को लेकर […]

You May Like

Breaking News

advertisement