ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇਵਾਲਾ ਵਿਖੇ ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ, ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਮਿਲ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਫਿਰੋਜ਼ਪੁਰ 05 ਜੂਨ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ, ਫਿਰੋਜ਼ਪੁਰ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਚੇਅਰਮੈਨ ਸ਼੍ਰੀ ਧਰਮਪਾਲ ਬਾਂਸਲ  (ਚੇਅਰਮੈਨ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪੁਰ), ਵੱਲੋਂ ਸਟਾਫ ਤੇ ਵਿਦਿਆਰਥੀਆਂ ਨਾਲ ਮਿਲ ਕੇ  ਪੌਦੇ ਲਗਾਏ ਅਤੇ ਸ਼੍ਰੀ ਧਰਮਪਾਲ ਬਾਂਸਲ ਵੱਲੋਂ  ਦੱਸਿਆ ਗਿਆ ਕਿ ਇਹ ਵਾਤਾਵਰਣ ਜੋ ਸਾਡੀ ਧਰਤੀ ਨੂੰ ਜਿਊਣ ਦੇ ਅਨੁਕੂਲ ਬਣਾਉਂਦਾ ਹੈ  ਉਹ ਸਭ ਕੁਝ ਸਾਨੂੰ ਕੁਦਰਤ ਤੋਂ ਮਿਲਦਾ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਇਸ ਬ੍ਰਹਿਮੰਡ ਨੂੰ ਚਲਾਉਣ ਵਿੱਚ ਸਾਡਾ ਵਾਤਾਵਰਣ ਸਾਫ ਸੁਥਰਾ ਹੌਣਾ ਜਰੂਰੀ ਹੈ। ਇੱਕ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਜੋ ਕਿ ਇਨਸਾਨ ਨੂੰ ਜਿਉਦਾ ਰਹਿਣ ਲਈ ਬਹੁਤ ਜਰੂਰੀ ਹੈ। ਕਿਉਕਿ ਜੇ ਆਕਸੀਜਨ ਸਾਨੂੰ ਮੁੱਲ ਲੈਣੀ ਪਵੇ ਤਾ ਅਸੀ ਇਸ ਨੂੰ ਪੂਰਾ ਨਹੀ ਕਰ ਸਕਦੇ ਇਹ ਕੁਦਰਤ ਵੱਲੋ ਇਕ ਵਡਮੁੱਲੀ ਦੇਣ ਹੈ। ਦਿਨੋ ਦਿਨ ਵੱਧ ਰਹੀਆ ਸਾਡੀਆ ਸਹੂਲਤਾ ਦੀ ਗਿਣਤੀ ਨਾਲ ਵਾਤਾਵਰਣ ਹੋਰ ਜਿਆਦਾ ਗਰਮ ਹੋ ਰਿਹਾ ਹੈ ਜਿਸ ਨੂੰ ਕੰਟਰੋਲ ਕਰਨ ਲਈ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਰੁੱਖ ਘੱਟ ਹੋਣ ਕਾਰਨ  ਸਾਨੂੰ ਆਕਸੀਜਨ ਦੀ ਕਮੀ ਆ ਰਹੀ ਹੈ ਇਸ ਲਈ ਹਰ ਇਕ ਇਨਸਾਨ ਨੂੰ ਰੁੱਖ ਲਾਉਣੇ ਚਾਹੀਦੇ ਹਨ। ਆਪਣੀਆਂ ਸੁੱਖ ਸਹੂਲਤਾਂ ਅਤੇ ਵਿਕਾਸ ਦੀ ਆੜ ਵਿੱਚ ਵਾਤਾਵਰਣ ਨੂੰ ਸੰਤੁਲਿਤ ਬਣਾ ਕੇ ਅਸੀਂ ਨਹੀਂ ਰੱਖਦੇ ਤਾਂ ਸਾਨੂੰ ਅਜਿਹੀਆਂ ਮਹਾਮਾਰੀਆਂ, ਭੂਚਾਲ, ਹੜ੍ਹ, ਸਮੁੰਦਰੀ ਤੂਫਾਨ ਅਤੇ ਪਰਲੋ ਵਰਗੀਆਂ ਆਫਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਸਮਾਂ ਸਾਡੇ ਸਾਰਿਆਂ ਦੇ ਜਾਗਣ ਦਾ ਹੈ। ਧਰਤੀ ਨੂੰ ਮੁੜ ਤੋਂ ਸਵਰਗ  ਬਣਾਇਆ ਜਾ ਸਕਦਾ ਹੈ।ਇਨ੍ਹਾਂ ਰੁੱਖਾਂ  ਵਿਚੋਂ ਸਾਨੂੰ ਪਿੱਪਲ, ਬੋਹੜ, ਨਿੰਮ ਅਤੇ ਫਲਦਾਰ ਰੁੱਖ ਲਾਉਣੇ ਚਾਹੀਦੇ ਹਨ। ਕੁਦਰਤ ਦੀ ਦੇਣ ਐਸੀ ਹੈ ਕਿ ਰੁੱਖ ਆਪਣੇ ਉਪਰ ਹਰ ਤਰਾਂ ਦੇ ਮੌਸਮ ਨੂੰ ਹੰਡਾ ਕੇ ਵੀ ਸਾਨੂੰ ਸੁਰੱਖਿਆ ਦਿੰਦਾ ਹੈ।
ਜੇ ਧਰਤੀ ਤੇ ਹਰਿਆਲੀ ਹੈ,
ਤਾਂ ਹੀ ਜੀਵਨ ਵਿੱਚ ਖੁਸ਼ਹਾਲੀ ਹੈ।
ਇਸ ਦਿਨ ਰੰਗੋਲੀ ਅਤੇ ਚਾਰਟ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਂ ਮਨਜੀਤ ਕੌਰ ਸਲਵਾਨ, ਸ਼ਰਨਜੀਤ ਕੌਰ, ਡਾਂ ਸੰਜੀਵ ਮਾਨਕਟਾਲਾ,  ਸੁਖਵਿੰਦਰ ਕੌਰ ਅਤੇ ਸਟਾਫ ਮੈਂਬਰ ਗੁਰਦੀਪ ਕੌਰ, ਜਸਮੀਤ ਕੌਰ, ਜਗਦੇਵ ਸਿੰਘ, ਅੰਜਨੀ, ਯਮਖਮ ਦੇਵੀ,ਅਮਨਦੀਪ ਕੌਰ, ਹਰਵਿੰਦਰ ਕੌਰ, ਇੰਦਰਜੀਤ ਕੌਰ, ਅਮਨਦੀਪ ਕੌਰ , ਸੰਗੀਤਾ, ਹਾਂਡਾ, ਗੁਰਪ੍ਰੀਤ ਕੌਰ, ਜਗਦੇਵ ਸਿੰਘ, ਕੋਮਲਜੀਤ ਕੌਰ,  ਗੀਤਾਂਜਲੀ, ਗੁਰਮੀਤ ਕੌਰ,ਮਨਪ੍ਰੀਤ ਕੌਰ, ਖੁਸ਼ਪਾਲ ਕੌਰ, ਅਰਸ਼ਦੀਪ ਕੌਰ, ਮੁਸਕਾਨ, ਸੰਜਵੀਨੀ, ਮਨਵੀਰ ਕੌਰ,  ਆਦਿ ਮੌਜੁਦ ਰਹੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

“टिकट चेकिंग स्टाफ ने घर से भागी हुई लड़कियों को लुधियाना स्टेशन पर सुरक्षा देकर उनके अभिवावकों से मिलाया और अपना सामाजिक दायित्व निभाया

Wed Jun 5 , 2024
फिरोजपुर 05 जून {कैलाश शर्मा जिला विशेष संवाददाता}= टिकट चेकिंग स्टाफ श्री धरम राज ने टिकट चेकिंग के दौरान लुधियाना रेलवे स्टेशन के प्लेटफार्म संख्या एक पर तीन नाबालिग लड़कियों को बैठे हुए पाया। श्री धरम राज ने उनसे टिकट के बारे में पूछा तो उन्होंने बताया कि उनके पास […]

You May Like

Breaking News

advertisement