ਸਮਾਜਿਕ, ਰਾਜਨੀਤਕ ਅਤੇ ਆਰਥਿਕ ਮਸਲਿਆਂ ਉੱਪਰ ਬੁੱਧੀਜੀਵੀਆਂ ਨੇ ਕੀਤੀ ਗੰਭੀਰ ਵਿਚਾਰ ਚਰਚਾ

” ਕਿਹਾ ਰਾਜਨੀਤਿਕ ਇਕੱਠਾਂ ਨੂੰ ਪ੍ਰਵਾਨਗੀ ਤਾਂ ਫਿਰ ਸਕੂਲਾਂ ਉੱਪਰ ਪਾਬੰਦੀ ਕਿਉਂ ?”

“ਰਾਜਨੀਤਕ ਪਾਰਟੀਆਂ ਦੇ ਕੰਨ ਪਾੜਵੇਂ ਸਪੀਕਰਾਂ ਉੱਪਰ ਵੀ ਧਰੀ ਉਂਗਲ”

ਬਾਘਾ ਪੁਰਾਣਾ 6 ਫਰਵਰੀ ( ਕੈਪਟਨ ਸੁਭਾਸ਼ ਚੰਦਰ ਸ਼ਰਮਾ):= ਸਾਹਿਤ ਸਭਾ ਬਾਘਾਪੁਰਾਣਾ ਦੀ ਇਥੇ ਸਰਕਾਰੀ ਸਕੂਲ ਲੜਕੇ ਵਿਖੇ ਲਖਵੀਰ ਸਿੰਘ ਕੋਮਲ ਦੀ ਪ੍ਰਧਾਨਗੀ ਹੇਠ ਇਕੱਤਰਤਾ ਹੋਈ। ਇਸ ਇਕੱਤਰਤਾ ਦੀ ਅਹਿਮੀਅਤ ਇਸ ਪੱਖੋਂ ਨਿਵੇਕਲੀ ਰਹੀ ਕਿ ਇਸ ਵਿੱਚ ਸਾਹਿਤਕ ਸਰਗਰਮੀਆਂ ਤੋਂ ਇਲਾਵਾ ਸਮਾਜਿਕ, ਆਰਥਿਕ , ਰਾਜਨੀਤਕ ਅਤੇ ਹੋਰ ਕਈ ਭਖਵੇਂ ਮੁੱਦਿਆਂ ਉੱਪਰ ਭਖਵੀਂ ਵਿਚਾਰ ਚਰਚਾ ਹੋਈ। ਉੱਘੇ ਸਾਹਿਤਕਾਰਾਂ ਅਤੇ ਆਲੋਚਕਾਂ ਜਸਵੰਤ ਜੱਸੀ , ਮੁਕੰਦ ਕਮਲ ਅਤੇ ਲਖਵੀਰ ਕੋਮਲ ਹੁਰਾਂ ਨੇ ਚੋਣ ਕਮਿਸ਼ਨ ਵੱਲੋਂ ਰਾਜਨੀਤਕ ਰੈਲੀਆਂ ਤੋਂ ਇਲਾਵਾ ਹੋਰਨਾਂ ਸਿਆਸੀ ਸਰਗਰਮੀਆਂ ਵਿਚਲੇ ਇੱਕ ਹਜ਼ਾਰ ਤੱਕ ਦੇ ਇਕੱਠ ਨੂੰ ਪ੍ਰਵਾਨਗੀ ਦੇਣ ਅਤੇ ਸਕੂਲਾਂ ਨੂੰ ਕੋਰੋਨਾ ਦੇ ਮੱਦੇਨਜ਼ਰ ਬੰਦ ਰੱਖਣ ਨੂੰ ਅਸਲੋਂ ਗੈਰਵਾਜਬ ਦੱਸਦਿਆਂ ਇਤਰਾਜ਼ ਉਠਾਉਂਦਿਆਂ ਆਖਿਆ ਕਿ ਹੁਣ ਜਦ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਸਿਰ ਉੱਪਰ ਹਨ ਤਾਂ ਸਕੂਲਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਅਸਲੋਂ ਅਣਉੱਚਿਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਵੋਟਰਾਂ ਨੂੰ ਵਰਚਾਉਣ ਲਈ ਆਪਣੇ ਪੱਖ ਨੂੰ ਕੰਨ ਪਾੜਵੀਂ ਆਵਾਜ਼ ਵਾਲੇ ਦਿਨ ਭਰ ਚੱਲਦੇ ਸਪੀਕਰ ਵੀ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪਾਉਂਦੇ ਹਨ , ਜੋ ਬੱਚਿਆਂ ਉੱਪਰ ਦੂਹਰੀ ਮਾਰ ਕਹੀ ਜਾ ਸਕਦੀ ਹੈ । ਹਰਵਿੰਦਰ ਰੋਡੇ, ਜਗਸੀਰ ਬਰਾੜ ਕੋਟਲਾ, ਯਸ਼ ਚੱਟਾਨੀ ਅਤੇ ਸ਼ਿਵ ਢਿੱਲੋਂ ਨੇ ਆਖਿਆ ਕਿ ਸਕੂਲਾਂ ਨੂੰ ਬੰਦ ਕਰਨ ਦੇ ਬਦਲ ਵਜੋਂ ਆਨਲਾਈਨ ਪੜ੍ਹਾਈ ਵਾਲਾ ਫੁਰਮਾਨ ਵੀ ਗ਼ਰੀਬ ਮਾਪਿਆਂ ਉੱਪਰ ਆਰਥਕ ਕਹਿਰ ਢਾਹੁਣ ਵਾਲਾ ਫ਼ਰਮਾਨ ਹੈ ਕਿਉਂਕਿ ਵੱਡੇ ਅਤੇ ਮਹਿੰਗੇ ਮੋਬਾਈਲ ਖ਼ਰੀਦਣਾ ਹਰੇਕ ਮਾਪੇ ਦੇ ਵੱਸ ਤੋਂ ਬਾਹਰ ਹੈ । ਸਭਨਾਂ ਬੁੱਧੀਜੀਵੀਆਂ ਨੇ ਸਕੂਲਾਂ ਨੂੰ ਬਿਨਾਂ ਦੇਰੀ ਖੋਲ੍ਹਣ ਅਤੇ ਸਪੀਕਰਾਂ ਉਪਰ ਤੁਰੰਤ ਪਾਬੰਦੀ ਲਾਉਣ ਲਈ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ । ਸਾਹਿਤਕਾਰਾਂ ਨੇ ਵੋਟਰਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਹਰ ਹੀਲੇ ਕਰਨਾ ਅਤੇ ਇਸ ਨੂੰ ਬਿਨਾਂ ਕਿਸੇ ਦਬਾਅ ਅਤੇ ਲੋਭ ਲਾਲਚ ਤੋਂ ਆਪਣੀ ਜ਼ਮੀਰ ਦੀ ਆਵਾਜ਼ ਨਾਲ ਕਰਨ ਨੂੰ ਯਕੀਨੀ ਬਣਾਉਣ । ਵਿਗੜਦੇ ਜਾ ਰਹੇ ਰਾਜਨੀਤਕ ਮਾਹੌਲ ਉੱਪਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਬੁੱਧੀਜੀਵੀਆਂ ਨੇ ਕਿਹਾ ਕਿ ਇਸੇ ਮਾਹੌਲ ਨੇ ਸਾਡੇ ਆਰਥਿਕ ਅਤੇ ਸਮਾਜਿਕ ਢਾਂਚੇ ਨੂੰ ਤਹਿਸ ਨਹਿਸ ਕੀਤਾ ਹੈ, ਇਸ ਲਈ ਜ਼ਰੂਰੀ ਹੈ ਕਿ ਰਾਜਨੀਤੀ ਵਾਲੇ ਗੰਧਲੇ ਮਾਹੌਲ ਨੂੰ ਦਰੁਸਤ ਕਰਨ ਵਾਸਤੇ ਹੰਭਲਾ ਮਾਰਿਆ ਜਾਵੇ। ਸਾਹਿਤਕਾਰ ਪਵਨ ਗੁਲਾਟੀ ਦੇ ਨਾਲ ਰੂਬਰੂ ਕਰਵਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ । ਅੱਜ ਦੀ ਇਸ ਸਾਹਿਤਕ ਇਕੱਤਰਤਾ ਵਿੱਚ ਕਵੀ ਦਰਬਾਰ ਦੌਰਾਨ ਸੁਣਾਈਆਂ ਗਈਆਂ ਰਚਨਾਵਾਂ ਵੀ ਰਾਜਨੀਤੀ ਉਪਰ ਕੇਂਦਰਤ ਰਹੀਆਂ ਜਿਨ੍ਹਾਂ ਨੇ ਵੋਟਰਾਂ ਨੂੰ ਹਰ ਪੱਖ ਤੋਂ ਝੰਜੋਡ਼ਿਆ । ਸਾਹਿਤਕ ਜਗਤ ਨੂੰ ਸਦੀਵੀ ਵਿਛੋੜਾ ਦੇਣ ਵਾਲੇ ਉੱਘੇ ਗੀਤਕਾਰ ਦੇਵ ਥਰੀਕਿਆਂ ਵਾਲੇ ਅਤੇ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

गोविंदा आश्रम में कन्या पूजन के साथ मासिक भंडारा आयोजित

Sun Feb 6 , 2022
हरियाणा संपादक – वैद्य पण्डित प्रमोद कौशिक।दूरभाष – 9416191877 गोविंदा आश्रम हर जरूरतमंद कन्या को शिक्षा और जरूरत का सामान देने में हमेशा तत्पर। कुरुक्षेत्र पिहोवा :- पिहोवा के श्री गोविंदानंद ठाकुर द्वारा आश्रम में भारत साधुसमाज के प्रदेशाध्यक्ष एवं आश्रम की महंत सर्वेश्वरी गिरि जी महाराज के सानिध्य में […]

You May Like

advertisement