ਫਿਰੋਜਪੁਰ 20 ਸਤੰਬਰ
{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼੍ਰੀ ਕੈਲਾਸ਼ ਸ਼ਰਮਾ ਦੀ ਨਿਯੁਕਤੀ ਡਾਕਟਰ ਬੀ ਐਲ ਪਸਰੀਚਾ ਚੇਅਰਮੈਨ ਜ਼ਿਲ੍ਹਾ ਫਿਰੋਜਪੁਰ ਕੋਆਰਡੀਨੇਸ਼ਨ ਕਮੇਟੀ ਫਿਰੋਜਪੁਰ ਨੇ ਬਲਾਕ ਪ੍ਰਧਾਨਾਂ, ਬਲਾਕ ਸੈਕਟਰੀਆਂ ਅਤੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰਾਂਤ ਸਰਬਸੰਮਤੀ ਨਾਲ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਜਿਲਾ ਵਾਈਸ ਚੇਅਰਮੈਨ ਸ਼੍ਰੀ ਮੰਗਤ ਰਾਮ ਮਾਂਨਕਟਾਲਾ ਦੇ ਅਕਾਲ ਚਲਾਣਾ ਕਰਨ ਉਪਰਾਂਤ ਇਹ ਅਹੁਦਾ ਖਾਲੀ ਪਿਆ ਸੀ ਅਤੇ ਫਿਰੋਜ਼ਪੁਰ ਦੇ ਸਮਾਜ ਸੇਵਾ ਦੇ ਕੰਮ ਬਿਲਕੁਲ ਠੱਪ ਹੋ ਗਏ ਸੀ। ਇਸ ਕਰਕੇ ਸੀਨੀਅਰ ਸਮਾਜ ਸੇਵਕ ਸ਼੍ਰੀ ਕੈਲਾਸ਼ ਸ਼ਰਮਾ ਨੂੰ ਜਿਲਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਫਿਰੋਜਪੁਰ ਦਾ ਜਿਲਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਸ਼ਰਮਾ ਜੀ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਫਿਰੋਜ਼ਪੁਰ ਦੇ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕਰਕੇ ਕਮੇਟੀਆਂ ਬਣਾ ਕੇ ਜਿਲਾ ਚੇਅਰਮੈਨ ਡਾਕਟਰ ਬੀ ਐਲ ਪਸਰੀਚਾ ਨੂੰ ਆਪਣੀ ਰਿਪੋਰਟ ਭੇਜਣਗੇ। ਜ਼ਿਕਰ ਯੋਗ ਹੈ ਕਿ ਕੈਲਾਸ਼ ਸ਼ਰਮਾ ਸੈਸ਼ਨ ਕੋਟ ਫਿਰੋਜਪੁਰ ਤੋਂ ਰੀਡਰ ਗ੍ਰੇਡ 1 ਰਿਟਾਇਰਡ ਹਨ ਅਤੇ ਪਿਛਲੇ ਸੱਤ ਸਾਲਾਂ ਤੋਂ ਵੱਖ-ਵੱਖ ਕਿੱਤਿਆਂ ਵਿੱਚ ਸਮਾਜਿਕ ਅਤੇ ਧਾਰਮਿਕ ਅਦਾਰਿਆਂ ਵਿੱਚ ਸੇਵਾ ਨਿਭਾ ਰਹੇ ਹਨ।
ਕੈਲਾਸ਼ ਸ਼ਰਮਾ ਨੇ ਜਿਲਾ ਉਪ ਚੇਅਰਮੈਨ ਬਣਾਇਆ ਜਾਣ ਤੇ ਡਾਕਟਰ ਬੀ ਐਲ ਪਸਰੀਚਾ ਚੇਅਰਮੈਨ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਇਸ ਦਿੱਤੀ ਗਈ ਜਿੰਮੇਵਾਰੀ ਨੂੰ ਤਨ ਮਨ ਧਨ ਨਾਲ ਨਿਭਾਉਣਗੇ ਅਤੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਸਮਾਜ ਸੇਵਾ ਦਾ ਕੰਮ ਹੋਰ ਵੀ ਨਿਸ਼ਠਾ ਨਾਲ ਕਰਨਗੇ।