ਸ੍ਰੀ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਜ਼ੀਰਾ ਦਾ ਕੀਤਾ ਦੌਰਾ

ਸ੍ਰੀ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਜ਼ੀਰਾ ਦਾ ਕੀਤਾ ਦੌਰਾ।

ਫਿਰੋਜ਼ਪੁਰ 26.09.2023 {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}-

ਸ਼੍ਰੀ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਅਤੇ ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ, ਜ਼ੀਰਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਬ ਡਵੀਜਨ ਜੀਰਾ ਦੇ ਜੱਜ ਸਾਹਿਬਾਨ ਮਿਸ ਪਰਵਿੰਦਰ ਕੌਰ, ਸਬ ਡਵੀਜਨਲ ਜੁਡੀਸ਼ੀਅਲ ਮੈਜਿਸਟ੍ਰੇਟ, ਜ਼ੀਰਾ, ਸ੍ਰੀ ਜਗਵਿੰਦਰ ਸਿੰਘ ਅਤੇ ਸ਼੍ਰੀ ਅੰਸ਼ੂਮਨ ਸਿਆਗ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ, ਜ਼ੀਰਾ ਹਾਜ਼ਰ ਸਨ। ਸੈਸ਼ਨ ਜੱਜ ਸਾਹਿਬ ਵੱਲੋਂ ਸਬ ਡਵੀਜ਼ਨ, ਜ਼ੀਰਾ ਦੀ ਕਾਰਗੁਜ਼ਾਰੀ ਬਾਰੇ ਜਾਇਜਾ ਲਿਆ ਅਤੇ ਸਬ ਡਵੀਜਨ, ਜ਼ੀਰਾ ਵਿੱਚ ਤਾਇਨਾਤ ਜੁਡੀਸ਼ੀਅਲ ਅਫਸਰਾਂ ਨਾਲ ਸਪੈਸ਼ਲ ਲੋਕ ਅਦਾਲਤ ਮਿਤੀ 21.10.2023 ਅਤੇ ਕੌਮੀ ਲੋਕ ਅਦਾਲਤ ਮਿਤੀ 09.12.2023 ਬਾਰੇ ਮੀਟਿੰਗ ਕੀਤੀ ਅਤੇ ਲੋਕ ਅਦਾਲਤਾਂ ਦੀ ਸਫਲਤਾ ਲਈ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਵੱਲੋਂ ਫਰੰਟ ਆਫ਼ਿਸ਼, ਜ਼ੀਰਾ ਦਾ ਦੌਰਾ ਕੀਤਾ ਅਤੇ ਬਾਰ ਐਡਵੋਕੇਟਜ਼ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਉਹਨਾਂ ਦੀ ਮੁਸ਼ਕਲਾਂ ਸੁਣੀਆਂ ਗਈਆਂ। ਜੱਜ ਸਾਹਿਬ ਵੱਲੋਂ ਮਿਤੀ 21.10.2023 ਨੂੰ ਲੱਗਣ ਵਾਲੀ ਸਪੈਸ਼ਲ ਲੋਕ ਅਦਾਲਤ ਅਤੇ ਮਿਤੀ 09.12.2023 ਨੂੰ ਲੱਗਣ ਜਾ ਰਹੀ ਕੌਮੀ ਲੋਕ ਅਦਾਲਤ ਬਾਰੇ ਦੱਸਿਆ ਗਿਆ ਅਤੇ ਵਕੀਲ ਸਾਹਿਬਾਨਾਂ ਨੂੰ ਅਦਾਲਤਾਂ ਵਿੱਚ ਉਹਨਾਂ ਦੇ ਲੰਭਿਤ ਕੇਸਾਂ ਨੂੰ ਲੋਕ ਅਦਾਲਤਾਂ ਵਿੱਚ ਰਾਜੀਨਾਮੇ ਕਰਵਾਉਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਸੈਸ਼ਨ ਜੱਜ ਵੱਲੋਂ ਰਿਟੇਨਰ ਐਡਵੋਕੇਟਜ਼ ਨੂੰ ਕਾਨੂੰਨੀ ਜਾਗਰੂਕਤਾ ਬਾਰੇ ਸੈਮੀਨਾਰ ਲਗਾਉਣ ਦੇ ਵੀ ਆਦੇਸ਼ ਦਿੱਤੇ ਗਏ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बरेली: पांच दिवसीय ध्वजा मेले का हुआ शुभारंभ

Tue Sep 26 , 2023
पांच दिवसीय ध्वजा मेले का हुआ शुभारंभ दीपक शर्मा (संवाददाता) बरेली : फतेहगंज पश्चिमी ब्लॉक फतेहगंज पश्चिमी क्षेत्र के गांव अगरास में हर वर्ष की भांति इस वर्ष भी बड़ी धूमधाम के साथ ध्वजा मेले का शुभारंभ किया गया। जानकारी के अनुसार मेला कमेटी के अध्यक्ष श्री दर्पण सिंह ने […]

You May Like

Breaking News

advertisement