ਬੇੜੀ ਰਾਹੀਂ ਸਕੁਲ ਆਉਣ ਵਾਲੇ ਬੱਚਿਆਂ ਦੀ ਮੱਦਦ ਲਈ ਅੱਗੇ ਆਏ ਸਮਾਜ ਸੇਵੀ

ਬੇੜੀ ਰਾਹੀਂ ਸਕੁਲ ਆਉਣ ਵਾਲੇ ਬੱਚਿਆਂ ਦੀ ਮੱਦਦ ਲਈ ਅੱਗੇ ਆਏ ਸਮਾਜ ਸੇਵੀ।

02 ਬਹਾਦਰ ਲੜਕੀਆਂ ਨੂੰ ਦਿੱਤੇ ਨਵੇਂ ਸਾਇਕਲ 11 ਬੱਚਿਆਂ ਨੂੰ ਵੰਡੀਆਂ ਲਾਈਫ ਸੇਵਿਗ ਜੈਕਟ, ਜਰਸੀਆਂ,ਬੂਟ, ਅਤੇ ਸਟੇਸ਼ਨਰੀ।

ਫਿਰੋਜ਼ਪੁਰ 23 ਨਵੰਬਰ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ}:=

ਹਿੰਦ ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਚ ਟਾਪੁਨੁਮਾ ਪਿੰਡ ਕਾਲੂ ਵਾਲਾ ਦੇ ਪੜਦੇ ਵਿਦਿਆਰਥੀ ਜੋ ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰ ਕੇ ਸਕੂਲ ਆਉਂਦੇ ਹਨ। ਉਨ੍ਹਾਂ ਦੀਆਂ ਮੁਸ਼ਕਿਲਾਂ ਮੀਡੀਆ ਵਿੱਚ ਉਜਾਗਰ ਹੋਣ ਤੋਂ ਬਾਅਦ ਇਨ੍ਹਾਂ ਬੱਚਿਆਂ ਦੀ ਮਦਦ ਲਈ ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ਨਿਖਿਲ ਸਿੰਘ ਨੋਬਲ ਟਰੱਸਟ ਦੇ ਨੁਮਾਇੰਦੇ ਯਮਨ ਸ਼ਰਮਾ ਸਕੂਲ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ।
ਉਨ੍ਹਾਂ ਨੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਪ੍ਰੇਰਨਾ ਸਦਕਾ 02 ਲੜਕੀਆਂ ਕਿਰਨਾਂ ਅਤੇ ਕਰੀਨਾ ਕੋਰ ਨੂੰ ਨਵੇਂ ਸਾਈਕਲ ਅਤੇ 11 ਵਿਦਿਆਰਥੀਆਂ ਨੂੰ ਜਰਸੀਆਂ, ਬੂਟ ਅਤੇ ਵੱਡੀ ਮਾਤਰਾ ਵਿਚ ਸਟੇਸ਼ਨਰੀ ਵੰਡੀ ਗਈ।
ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਉਘੇ ਸਮਾਜ ਸੇਵੀ ਵਿਪੁਲ ਨਾਰੰਗ ਵੱਲੋਂ ਇਨ੍ਹਾਂ ਬੱਚਿਆਂ ਦੀ ਸੁਰੱਖਿਆ ਲਈ ਲਾਈਫ ਸੇਵਿਗ ਜੈਕਟਾ ਵੰਡੀਆਂ ਗਈਆਂ।
ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ ਨੇ ਕਿਹਾ ਕਿ ਇਹਨਾਂ ਬੱਚਿਆਂ ਦੀ ਜਿੱਥੇ ਸੁਰੱਖਿਆ ਨੂੰ ਹਰ ਹਾਲਤ ਵਿਚ ਯਕੀਨੀ ਬਣਾਉਨ ਲਈ ਯਤਨ ਕੀਤੇ ਜਾਣਗੇ, ਉਥੇ ਪੜਾਈ ਵਿੱਚ ਹਰ ਸੰਭਵ ਮਦਦ ਕੀਤੀ ਜਾਵੇਗੀ।
ਯਮਨ ਸ਼ਰਮਾ ਅਤੇ ਵਿਪੁਲ ਨਾਰੰਗ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਦੇ ਪੜਾਈ ਪ੍ਰਤੀ ਜਜਬੇ ਦੀ ਪ੍ਰਸੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ।
ਡਾ.ਸਤਿੰਦਰ ਸਿੰਘ ਨੇ ਸਮਾਜਸੇਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਕੂਲ ਦੇ ਵਿਕਾਸ ਵਿੱਚ ਦਾਨੀ ਸੱਜਣਾ ਅਤੇ ਸਮਾਜ ਸੇਵੀਆਂ ਦਾ ਹਮੇਸ਼ਾ ਹੀ ਬਹੁਤ ਵੱਡਾ ਸਹਿਯੋਗ ਰਿਹਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਤਨਦੇਹੀ ਨਾਲ ਮਿਹਨਤ ਨਾਲ ਕਰਨ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਸਕੂਲ ਸਟਾਫ ਵਿਸ਼ਾਲ ਗੁਪਤਾ ,ਪ੍ਰਿਤਪਾਲ ਸਿੰਘ , ਬਲਵਿੰਦਰ ਕੋਰ, ਪ੍ਰਿਯੰਕਾ ਜੋਸ਼ੀ, ਗੀਤਾ, ਪ੍ਰਵੀਨ ਬਾਲਾ,ਸੁਚੀ ਜੈਨ,ਗੁਰਪ੍ਰੀਤ ਕੌਰ ਲੈਕਚਰਾਰ,
ਅਰੁਣ ਕੁਮਾਰ ,ਵਿਜੇਭਾਰਤੀ ,
ਸੰਦੀਪ ਕੁਮਾਰ, ਮਨਦੀਪ ਸਿੰਘ, ਬਲਜੀਤ ਕੌਰ , ਦਵਿੰਦਰ ਕੁਮਾਰ , ਅਮਰਜੀਤ ਕੌਰ ,ਮਹਿਮਾ ਕਸ਼ਅਪ ਤੌਰ ਤੇ ਹਾਜਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आज़मगढ़: अनिश्चित हड़ताल को लेकर बिजली कर्मियो ने किया बैठक

Wed Nov 23 , 2022
अनिश्चित हड़ताल को लेकर बिजली कर्मियो ने किया बैठक उत्पीड़न को लेकर किया गया बैठक मांग ना पूरी होने पर शहर की बिजली हो सकती है गुल आजमगढ़:सिधारी हाईडिल बिजली कर्मियो की हडताल को लेकर की गई बैठक | ऊर्जा निगमों के शीर्ष प्रबन्धन के स्वेच्छाचारी रवैये के विरोध में […]

You May Like

Breaking News

advertisement