ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਸਵਿਤਰੀ ਬਾਈ ਫੁਲੇ ਜੀ ਦੇ ਜਨਮ ਦਿਨ ਤੇ ਵਿਸ਼ੇਸ਼: ਡਾ:ਸਤਿੰਦਰ ਸਿੰਘ

ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਸਵਿਤਰੀ ਬਾਈ ਫੁਲੇ ਜੀ ਦੇ ਜਨਮ ਦਿਨ ਤੇ ਵਿਸ਼ੇਸ਼: ਡਾ:ਸਤਿੰਦਰ ਸਿੰਘ

ਫਿਰੋਜ਼ਪੁਰ 03 ਜਨਵਰੀ 2023 [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

ਡਾ: ਸਤਿੰਦਰ ਸਿੰਘ ਸਟੇਟ ਅਤੇ ਨੈਸ਼ਨਲ ਐਵਾਰਡੀ (ਪ੍ਰਿੰਸੀਪਲ) ਫਿਰੋਜ਼ਪੁਰ ਦੀ ਕਲਮ ਤੋਂ:- ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਸਵਿੱਤਰੀ ਬਾਈ ਫੂਲੇ , ਜਿਸ ਨੇ ਅਨੇਕਾਂ ਮੁਸ਼ਕਿਲਾਂ, ਰੂੜੀਵਾਦੀ ਵਿਚਾਰਾਂ ਅਤੇ ਜਾਤੀਵਾਦ ਦੀਆਂ ਔਕੜਾਂ ਨੂੰ ਪਾਰ ਕਰਦੇ ਹੋਏ ਦੇਸ਼ ਵਿਚ ਲੜਕੀਆਂ ਦੀ ਸਿੱਖਿਆ ਦੀ ਸ਼ੁਰੂਆਤ ਕੀਤੀ। ਉਸ ਉੱਘੀ ਸਿੱਖਿਆ ਮਾਹਿਰ,ਸਮਾਜ ਸੁਧਾਰਕ ਅਤੇ ਮਹਾਨ ਮਰਾਠੀ ਕਵਿਤਰੀ ਨੂੰ ਸਿੱਖਿਆ ਜਗਤ ਅੱਜ ਉਸ ਦੇ ਜਨਮ ਦਿਹਾੜੇ ਤੇ ਸ਼ਰਧਾ ਨਾਲ ਯਾਦ ਕਰਦਾ ਹੈ। ਅੱਜ ਦੇਸ਼ ਵਿੱਚ ਪ੍ਰੀ- ਪ੍ਰਾਇਮਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਔਰਤ ਅਧਿਆਪਕਾਂ ਦਾ ਹੀ ਬੋਲਬਾਲਾ ਹੈ। ਲੇਕਿਨ ਇਸ ਦੀ ਪਹਿਲ ਕਰਨ ਵਾਲੀ ਔਰਤ ਸਵਿੱਤਰੀ ਬਾਈ ਫੁਲੇ ਜੀ ਦਾ ਜਨਮ ਅੱਜ ਦੇ ਹੀ ਦਿਨ 1831 ਈਸਵੀ ਨੂੰ ਮਹਾਂਰਾਸ਼ਟਰ ਦੇ ਪਿੰਡ ਨਵਾਂ ਗਾਵ ਵਿਚ ਹੋਇਆ । ਮਾਤਾ-ਪਿਤਾ ਨੇ 09 ਸਾਲ ਦੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ। ਪਤੀ ਜੋਤੀ ਰਾਓ ਫੂਲੇ ਜੋ ਖੁਦ ਵੀ ਇੱਕ ਸਮਾਜ ਸੁਧਾਰਕ ਸਨ ਵੱਲੋਂ ਮਿਲੇ ਸਹਿਯੋਗ ਅਤੇ ਮੁਢਲੀ ਸਿੱਖਿਆ ਦੀ ਬਦੌਲਤ, ਅਨੇਕਾਂ ਮੁਸ਼ਕਿਲਾਂ ਅਤੇ ਭਾਰੀ ਵਿਰੋਧ ਦੇ ਬਾਵਜੂਦ 1848 ਈਸਵੀ ਵਿੱਚ ਪਿੰਡ ਵਿਚ ਹੀ ਲੜਕੀਆਂ ਲਈ ਪਹਿਲਾ ਸਕੂਲ ਖੋਲ੍ਹ ਦਿੱਤਾ। ਸਵਿਤਰੀ ਬਾਈ 17 ਸਾਲ ਦੀ ਉਮਰ ਵਿੱਚ ਦੇਸ਼ ਦੇ ਲੜਕੀਆਂ ਦੇ ਸਕੂਲ ਦੀ ਪਹਿਲੀ ਔਰਤ ਅਧਿਆਪਕਾਂ,ਪ੍ਰਿੰਸੀਪਲ ਅਤੇ ਸੰਸਥਾਪਕ ਬਣੀ।
ਇਸ ਦੇ ਨਾਲ ਹੀ ਪਿੰਡ ਵਿਚ ਲੜਕੀਆਂ ਦੀ ਪੜ੍ਹਾਈ, ਖ਼ਾਸ ਤੌਰ ਤੇ ਪਿਛੜੇ ਵਰਗ ਨੂੰ ਪੜਾਉਣ ਕਾਰਨ ਭਾਰੀ ਵਿਰੋਧ ਸ਼ੁਰੂ ਹੋ ਗਿਆ। ਜੋਤੀ ਰਾਉ ਫੁਲੇ ਦੇ ਪਿਤਾ ਸ੍ਰੀ ਗੋਵਿੰਦ ਰਾਉ ਵੀ ਪਿੰਡ ਵਾਸੀਆਂ ਦਾ ਸਾਥ ਦੇਣ ਲੱਗੇ ਅਤੇ ਪਤੀ ਪਤਨੀ ਨੂੰ ਆਪਣੇ ਘਰ ਵਿੱਚੋਂ ਬਾਹਰ ਕੱਢ ਦਿੱਤਾ।
ਸਵਿੱਤਰੀ ਬਾਈ ਫੂਲੇ ਜਦੋਂ ਸਕੂਲ ਜਾਂਦੀ ਤਾਂ ਲੋਕ ਤਾਂਅਨੇ ਮਾਰਦੇ, ਗੰਦੀਆ ਗਾਲਾ ਕੱਢਦੇ , ਗੋਬਰ ਅਤੇ ਕੂੜਾ ਤੱਕ ਉਸ ਉੱਪਰ ਸੁੱਟ ਦਿੰਦੇ ਸਨ। ਸਕੂਲ ਜਾਂਦੇ ਸਮੇਂ ਉਹ ਇੱਕ ਸਾੜੀ ਬੈਗ ਵਿਚ ਨਾਲ ਲੈ ਕੇ ਜਾਂਦੀ ਸੀ, ਤਾਂ ਜੋ ਰਸਤੇ ਵਿੱਚ ਲੋਕ ਖਰਾਬ ਕਰ ਦੇਣ ਤਾਂ ਸਕੂਲ ਪਹੁੰਚ ਕੇ ਉਹ ਬਦਲ ਸਕੇ। ਇੰਨੀਆਂ ਮੁਸ਼ਕਿਲਾਂ ਅਤੇ ਰੁਕਾਵਟਾਂ ਹੋਣ ਦੇ ਬਾਵਜੂਦ ਵੀ ਉਸ ਔਰਤ ਨੇ ਹੌਸਲਾ ਨਹੀਂ ਛੱਡਿਆ। ਪਤੀ ਪਤਨੀ ਨੇ ਇਕਠੇ ਮਿਲ ਕੇ ਇਲਾਕੇ ਵਿੱਚ 17 ਹੋਰ ਸਕੂਲ ਵੀ ਖੋਲ੍ਹੇ। ਲੜਕੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਲਹਿਰ ਵੀ ਖੜੀ ਕੀਤੀ। ਸਤੀ ਪ੍ਰਥਾ ,ਬਾਲ ਵਿਆਹ ਅਤੇ ਜਾਤੀ ਪ੍ਰਥਾ ਖਿਲਾਫ਼ ਵੀ ਸੰਘਰਸ਼ ਕੀਤਾ।
ਔਰਤਾਂ ਦੇ ਲਈ ਸਿੱਖਿਆ ਦਾ ਰਸਤਾ ਖੋਲ੍ਹਣ ਵਾਲੀ ਮਹਾਨ ਔਰਤ ਸਵਿੱਤਰੀ ਬਾਈ ਫੁਲੇ ਨੂੰ ,ਉਸ ਦੇ ਜਨਮ ਦਿਨ ਤੇ ਉਸ ਦੇ ਜਜ਼ਬੇ, ਮਿਹਨਤ ,ਲਗਨ ਅਤੇ ਸੋਚ ਨੂੰ ਦਿਲੋਂ ਸਲਾਮ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कन्नौज: <em>सफेद हाथी में तब्दील हो चुका ₹500000 का वाटर कूलर</em>

Wed Jan 4 , 2023
सफेद हाथी में तब्दील हो चुका ₹500000 का वाटर कूलर✍️ जलालाबाद कन्नौज संवाददाता मतीउल्लाहजलालाबाद । सरकार की मंशा है कि ऐसी योजनाओं को लागू किया जाए जिससे लोगो को शुद्ध पीने का पानी मिल सके । इसके लिए सरकार वकायदा बजट भी भेजती है। जिससे विकास कार्य कराया जा सके […]

You May Like

advertisement